Home /News /entertainment /

Vikram Gokhale: ਵਿਕਰਮ ਗੋਖਲੇ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸਲਮਾਨ ਦੇ ਪਿਤਾ ਦਾ ਨਿਭਾਇਆ ਸੀ ਕਿਰਦਾਰ

Vikram Gokhale: ਵਿਕਰਮ ਗੋਖਲੇ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸਲਮਾਨ ਦੇ ਪਿਤਾ ਦਾ ਨਿਭਾਇਆ ਸੀ ਕਿਰਦਾਰ

Vikram Gokhale

Vikram Gokhale

Vikram Gokhale Passes Away: ਉੱਘੇ ਫਿਲਮ ਅਭਿਨੇਤਾ ਵਿਕਰਮ ਗੋਖਲੇ (Vikram Gokhale) ਦਾ ਸ਼ਨੀਵਾਰ ਨੂੰ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਪੁਣੇ ਦੇ ਹਸਪਤਾਲ ਨੇ ਕਿਹਾ ਕਿ ਉਹ ਗੰਭੀਰ ਹਾਲਤ ਵਿੱਚ ਸਨ। ਉਹ 77 ਸਾਲ ਦੇ ਸਨ। ਗੋਖਲੇ ਪਿਛਲੇ ਕੁਝ ਸਮੇਂ ਤੋਂ ਹਸਪਤਾਲ ਵਿੱਚ ਭਰਤੀ ਸਨ। ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ। ਹਾਲਾਂਕਿ ਆਖਿਰ ਵਿੱਚ ਡਾਕਟਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਅਦਾਕਾਰ ਨੂੰ ਨਹੀਂ ਬਚਾ ਸਕੇ।

ਹੋਰ ਪੜ੍ਹੋ ...
  • Share this:

ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਦੀ ਦੇਹ ਨੂੰ ਬਾਲਗੰਧਰਵ ਰੰਗਮੰਚ ਵਿਖੇ ਅੰਤਮ ਦਰਸ਼ਨ ਲਈ ਰੱਖਿਆ ਜਾਵੇਗਾ। ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 6 ਵਜੇ ਪੁਣੇ ਦੇ ਵੈਕੁੰਠ ਸਮਸ਼ਾਨ ਭੂਮੀ ਵਿੱਚ ਕੀਤਾ ਜਾਵੇਗਾ।

ਵੀਰਵਾਰ ਨੂੰ ਬਜ਼ੁਰਗ ਦੀ ਮੌਤ ਦੀ ਅਫਵਾਹ ਫੈਲੀ ਸੀ, ਜਿਸ ਤੋਂ ਬਾਅਦ ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਲੀ ਗੋਨੀ, ਜਾਵੇਦ ਜਾਫਰੀ ਸਮੇਤ ਕਈ ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਟਵਿੱਟਰ 'ਤੇ ਸੋਗ ਪ੍ਰਗਟ ਕੀਤਾ। ਜਿਸ ਤੋਂ ਬਾਅਦ ਦੀਨਾਨਾਥ ਮੰਗੇਸ਼ਕਰ ਹਸਪਤਾਲ ਤੋਂ ਡਾਕਟਰ ਧਨੰਜੈ ਕੇਲਕਰ ਅਤੇ ਅਦਾਕਾਰ ਦੀ ਧੀ ਅਤੇ ਪਤਨੀ ਵੱਲੋਂ ਅਫਵਾਹਾਂ ਦਾ ਖੰਡਨ ਕੀਤਾ ਗਿਆ ਸੀ।

ਦੱਸ ਦੇਈਏ ਕਿ ਆਪਣੇ 40 ਸਾਲਾਂ ਤੋਂ ਵੱਧ ਕੈਰੀਅਰ ਵਿੱਚ ਗੋਖਲੇ ਨੇ 1990 ਵਿੱਚ ਅਮਿਤਾਭ ਬੱਚਨ ਅਭਿਨੀਤ 'ਅਗਨੀਪਥ' ਅਤੇ 1999 ਵਿੱਚ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਬੱਚਨ ਨਾਲ 'ਹਮ ਦਿਲ ਦੇ ਚੁਕੇ ਸਨਮ' ਸਮੇਤ ਵੱਖ-ਵੱਖ ਮਰਾਠੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਸੀ। ਉਹ ਆਖਰੀ ਵਾਰ ਸ਼ਿਲਪਾ ਸ਼ੈੱਟੀ ਅਤੇ ਅਭਿਮਨਿਊ ਦਸਾਨੀ ਦੇ ਨਾਲ 'ਨਿਕੰਮਾ' ਵਿੱਚ ਨਜ਼ਰ ਆਏ ਸਨ। ਇਹ ਫਿਲਮ ਇਸ ਸਾਲ ਜੂਨ ਵਿੱਚ ਸਿਨੇਮਾਘਰਾਂ ਵਿੱਚ ਆਈ ਸੀ।

Published by:Rupinder Kaur Sabherwal
First published:

Tags: Bollywood, Death, Entertainment, Entertainment news