
ਕੋਡ ਨੇਮ ਅਬਦੁਲ ਨਾਲ ਸਿਲਵਰ ਸਕ੍ਰੀਨ ‘ਤੇ ਕਮਬੈਕ ਕਰੇਗੀ ਤਨੀਸ਼ਾ ਮੁਖਰਜੀ
'ਕੋਡ ਨੇਮ ਅਬਦੁਲ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਤਨੀਸ਼ਾ ਮੁਖਰਜੀ ਇੱਕ ਲੰਬੇ ਅਰਸੇ ਬਾਅਦ ਸਿਲਵਰ ਸਕਰੀਨ 'ਤੇ ਵਾਪਸੀ ਕਰ ਰਹੀ ਹੈ। ਕਾਜੋਲ ਦੀ ਭੈਣ ਅਤੇ ਅਦਾਕਾਰਾ ਤਨੀਸ਼ਾ ਮੁਖਰਜੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ਤੋਂ ਦੂਰ ਸੀ। ਚੋਣਵੀਆਂ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਤਨੀਸ਼ਾ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ ਪਰ ਹੁਣ ਉਹ ਧਮਾਕੇਦਾਰ ਅੰਦਾਜ਼ 'ਚ ਵਾਪਸੀ ਲਈ ਤਿਆਰ ਹੈ।
ਤਨੀਸ਼ਾ ਮੁਖਰਜੀ ਦੀ ਆਉਣ ਵਾਲੀ ਫਿਲਮ 'ਕੋਡ ਨੇਮ ਅਬਦੁਲ' ਅਗਲੇ ਮਹੀਨੇ 10 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਤਨੀਸ਼ਾ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤਾ ਸੀ, ਜਿਸ 'ਚ ਉਹ ਜ਼ਬਰਦਸਤ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਪੋਸਟਰ ਦੇ ਨਾਲ ਹੀ ਉਸ ਨੇ ਖੁਲਾਸਾ ਕੀਤਾ ਕਿ ਇਹ ਫਿਲਮ 10 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਤਨੀਸ਼ਾ ਇਕ ਮੁਸਲਿਮ ਔਰਤ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਪੋਸਟਰ 'ਤੇ ਜੋ ਲਿਖਿਆ ਹੈ, ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤਨੀਸ਼ਾ ਇਕ ਮੁਸਲਿਮ ਔਰਤ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ ਜੋ ਨਿਡਰ ਹੋਣ ਦੇ ਨਾਲ-ਨਾਲ ਬਹੁਤ ਮਜ਼ਬੂਤ ਵੀ ਹੈ।
ਇਸ ਟ੍ਰੇਲਰ ਤੋਂ ਇਸ ਫਿਲਮ ਦੀ ਪੂਰੀ ਕਹਾਣੀ ਸਮਝਣੀ ਥੋੜੀ ਮੁਸ਼ਕਲ ਹੈ ਪਰ ਇੱਕ ਅੱਤਵਾਦੀ ਨੂੰ ਫੜਨ ਲਈ ਚਾਰ ਭਾਰਤੀ ਖੁਫੀਆ ਏਜੰਟਾਂ ਦਾ ਮਿਸ਼ਨ ਇਸ ਕਹਾਣੀ ਦਾ ਕੇਂਦਰ ਹੈ। ਤਨੀਸ਼ਾ ਮੁਖਰਜੀ ਜੋ ਕਿ ਇੱਕ ਨੈਗੇਟਿਵ ਕਿਰਦਾਰ ਵਿੱਚ ਹੈ, ਪੂਰੀ ਕੋਸ਼ਿਸ਼ ਕਰਦੀ ਹੈ ਕਿ ਉਹ ਆਪਣੇ ਬੌਸ ਤੱਕ ਇਨ੍ਹਾਂ ਚਾਰ ਭਾਰਤੀ ਖੁਫੀਆ ਏਜੰਟਾਂ ਨੂੰ ਨਾ ਪਹੁੰਚਣ ਦੇਵੇ। ਟ੍ਰੇਲਰ ਵਿੱਚ ਪਤਾ ਲਗਦਾ ਹੈ ਕਿ ਇਨ੍ਹਾਂ ਚਾਰ ਭਾਰਤੀ ਖੁਫੀਆ ਏਜੰਟਾਂ ਵਿੱਚੋਂ ਕੋਈ ਦੁਸ਼ਮਨ ਨਾਲ ਰਲਿਆ ਹੋਇਆ ਹੈ ਤੇ ਟ੍ਰੇਲਰ ਦਾ ਅੰਤ ਇਸ ਸਵਾਲ ਨਾਲ ਹੁੰਦਾ ਹੈ ਕਿ ਜਿਸ ਅੱਤਵਾਦੀ ਨੂੰ ਫੜ੍ਹਨ ਲਈ ਇੰਨੀ ਜੱਦੋਜਹਿਦ ਹੋ ਰਹੀ ਹੈ ਉਹ ਅਸਲ ਵਿੱਚ ਹੈ ਵੀ ਜਾਂ ਨਹੀਂ।
ਤਨੀਸ਼ਾ ਨੂੰ ਆਪਣੀ ਫਿਲਮ ਲਈ ਹਰ ਪਾਸਿਓਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਤਨੀਸ਼ਾ ਪਹਿਲੀ ਵਾਰ ਸਿਲਵਰ ਸਕ੍ਰੀਨ 'ਤੇ ਅਜਿਹਾ ਕਿਰਦਾਰ ਨਿਭਾਉਣ ਜਾ ਰਹੀ ਹੈ। ਤਨੀਸ਼ਾ ਦੀ ਮਾਂ ਤਨੁਜਾ ਤੇ ਭੈਣ ਕਾਜੋਲ ਬਾਲੀਵੁੱਡ ਦੀਆਂ ਕਾਮਯਾਬ ਅਭਿਨੇਤਰੀਆਂ ਹਨ। ਤਨੀਸ਼ਾ ਦੀ ਕਿਸਮਤ ਇੰਨੀ ਚੰਗੀ ਨਹੀਂ ਰਹੀ ਹੈ। ਤਨੀਸ਼ਾ, ਜਿਸ ਨੇ 2003 ਵਿੱਚ ਫਿਲਮ Sssshhh ਨਾਲ ਆਪਣੇ ਅਰੀਅਰ ਦੀ ਸ਼ੁਰੂਆਤ ਕੀਤੀ ਸੀ, ਨੇ 13 ਸਾਲਾਂ ਵਿੱਚ ਕੁਝ ਚੋਣਵੀਆਂ ਫਿਲਮਾਂ ਕੀਤੀਆਂ ਸਨ, ਜਿਨ੍ਹਾਂ ਵਿੱਚ ਪੌਪ ਕੌਰਨ ਖਾਓ ਮਸਤ ਹੋ ਜਾਓ, ਨੀਲ ਐਂਡ ਨਿੱਕੀ, ਸਰਕਾਰ, ਟੈਂਗੋ ਚਾਰਲੀ, ਇੱਕ ਦੋ ਤਿੰਨ ਅਤੇ ਤੁਮ ਮਿਲੋ ਤੋ ਸਹੀ ਵਰਗੀਆਂ ਫਿਲਮਾਂ ਸ਼ਾਮਲ ਹਨ। ਤਨੀਸ਼ਾ ਆਖਰੀ ਵਾਰ 2016 'ਚ ਆਈ ਫਿਲਮ ਅੰਨਾ 'ਚ ਨਜ਼ਰ ਆਈ ਸੀ। ਉਦੋਂ ਤੋਂ, ਤਨੀਸ਼ਾ ਛੋਟੇ ਪਰਦੇ ਯਾਨੀ ਟੀਵੀ ਸ਼ੋਅਜ਼ ਵਿੱਚ ਨਜ਼ਰ ਆਈ, ਜਿਸ ਵਿੱਚ ਬਿੱਗ ਬੌਸ ਅਤੇ ਐਂਟਰਟੇਨਮੈਂਟ ਕੀ ਰਾਤ ਵਰਗੇ ਸ਼ੋਅ ਸ਼ਾਮਲ ਹਨ।
ਉਹ ਖਤਰੋਂ ਕੇ ਖਿਲਾੜੀ ਸੀਜ਼ਨ 7 ਦੀ ਫਾਈਨਲਿਸਟ ਵੀ ਸੀ। ਤਨੀਸ਼ਾ ਨੇ ਟੀਵੀ ਦੇ ਪਰਦੇ ਤੋਂ ਪ੍ਰਸਿੱਧੀ ਹਾਸਲ ਕੀਤੀ, ਪਰ ਉਹ ਆਪਣੀਆਂ ਫਿਲਮਾਂ ਨਾਲ ਦਰਸ਼ਕਾਂ ਵਿੱਚ ਕੋਈ ਖਾਸ ਪਛਾਣ ਨਹੀਂ ਬਣਾ ਸਕੀ। ਤਨੀਸ਼ਾ ਨੂੰ ਉਮੀਦ ਹੈ ਕਿ ਇਸ ਵਾਰ ਉਹ ਆਪਣੀ ਆਉਣ ਵਾਲੀ ਫਿਲਮ ਨਾਲ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੇਗੀ। ਇਸ ਦੇ ਨਾਲ ਹੀ ਤਨੀਸ਼ਾ ਦੀ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਲੱਗਦਾ ਹੈ ਕਿ ਤਨੀਸ਼ਾ ਇਸ ਵਾਰ ਸਿਨੇਮਾ ਦੇ ਪਰਦੇ 'ਤੇ ਦਸਤਕ ਦੇਣ ਵਾਲੀ ਹੈ। ਹਾਲਾਂਕਿ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਹ ਫਿਲਮ 10 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ, ਇਸ ਲਈ ਦੇਖਣਾ ਹੋਵੇਗਾ ਕਿ ਕੀ ਤਨੀਸ਼ਾ ਇਸ ਵਾਰ ਆਪਣਾ ਜਲਵਾ ਦਿਖਾ ਸਕੇਗੀ ਜਾਂ ਫਿਰ ਖਾਲੀ ਹੱਥ ਪਰਤੇਗੀ?
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।