Vicky Kaushal Katrina Kaif Love Story: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀ ਚਰਚਾ ਨੇ ਜ਼ੋਰ ਫੜਿਆ ਹੋਇਆ ਹੈ। ਹਰ ਪਾਸੇ ਉਨ੍ਹਾਂ ਦੇ ਵਿਆਹ (Katrina-Vicky Wedding) ਦੀ ਚਰਚਾ ਹੈ। ਵਿਆਹ ਵਿੱਚ 3 ਦਿਨ ਬਾਕੀ ਹਨ ਅਤੇ ਅਜੇ ਤੱਕ ਜੋੜੇ ਨੇ ਆਪਣੇ ਵਿਆਹ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਵਿੱਕੀ ਅਤੇ ਕੈਟਰੀਨਾ ਇਸ ਸਾਲ 9 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਤੋਂ ਪਹਿਲਾਂ ਦੋਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋਣਗੀਆਂ। ਦੋਵੇਂ ਰਾਜਸਥਾਨ ਦੇ ਸਵਾਈ-ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਬਰਵਾੜਾ 'ਚ ਵਿਆਹ ਕਰਨਗੇ। ਦੋਵਾਂ ਦੇ ਪਰਿਵਾਰ ਵੀ ਅੱਜ ਰਾਜਸਥਾਨ ਲਈ ਰਵਾਨਾ ਹੋ ਗਏ ਹਨ।
ਕੈਟਰੀਨਾ ਅਤੇ ਵਿੱਕੀ ਦੇ ਪ੍ਰਸ਼ੰਸਕ ਆਪਣੇ ਵਿਆਹ ਦੀ ਅਧਿਕਾਰਤ ਪੁਸ਼ਟੀ ਅਤੇ ਤਸਵੀਰਾਂ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਇੱਕ ਹੋਰ ਸਵਾਲ ਹੈ, ਜੋ ਲੋਕਾਂ ਵਿੱਚ ਚਰਚਾ ਵਿੱਚ ਹੈ ਅਤੇ ਉਹ ਹੈ ਕਿ ਇਸ ਜੋੜੇ ਵਿੱਚ ਪਿਆਰ ਕਿਵੇਂ ਵਧਿਆ। ਕਿਉਂਕਿ ਦੋਹਾਂ ਨੇ ਹੁਣ ਤੱਕ ਕਿਸੇ ਫਿਲਮ 'ਚ ਇਕੱਠੇ ਕੰਮ ਨਹੀਂ ਕੀਤਾ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਵਿੱਕੀ-ਕੈਟਰੀਨਾ ਪਹਿਲੀ ਵਾਰ ਕਿਵੇਂ ਮਿਲੇ।
ਮੰਨਿਆ ਜਾਂਦਾ ਹੈ ਕਿ ਸਭ ਕੁਝ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਤੋਂ ਸ਼ੁਰੂ ਹੋਇਆ ਸੀ। 2019 ਦੇ ਇੱਕ ਐਪੀਸੋਡ ਵਿੱਚ, ਕਰਨ ਨੇ ਕੈਟਰੀਨਾ ਨੂੰ ਪੁੱਛਿਆ ਕਿ ਉਹ ਆਪਣੇ ਅਗਲੇ ਪ੍ਰੋਜੈਕਟ ਵਿੱਚ ਕਿਸ ਨਾਲ ਕੰਮ ਕਰਨਾ ਚਾਹੇਗੀ। ਕਰਨ ਜੌਹਰ ਦੇ ਇਸ ਸਵਾਲ 'ਤੇ ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਦਾ ਨਾਂ ਲਿਆ। ਕੈਟਰੀਨਾ ਨੇ ਕਿਹਾ ਕਿ ਦੋਵੇਂ ਇਕੱਠੇ ਬਹੁਤ ਵਧੀਆ ਨਜ਼ਰ ਆਉਣਗੇ।
ਦੂਜੇ ਪਾਸੇ ਜਦੋਂ ਵਿੱਕੀ ਕੌਸ਼ਲ ਨੂੰ ਚੈਟ ਸ਼ੋਅ ਦੇ ਕਿਸੇ ਹੋਰ ਅੇਪੀਸੋਡ ਵਿੱਚ ਦੱਸਿਆ ਗਿਆ ਕਿ ਕੈਟਰੀਨਾ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ ਤਾਂ ਉਸ ਦਾ ਰੀਐਕਸ਼ਨ ਦੇਖਣ ਲਾਇਕ ਸੀ। ਹੁਣ ਇਹ 25 ਸਕਿੰਟਾਂ ਦਾ ਛੋਟਾ ਜਿਹਾ ਵੀਡੀਓ ਇੰਟਰਨੈੱਟ ‘ਤੇ ਅੱਗ ਵਾਂਗ ਫੇਲਣਾ ਸ਼ੁਰੂ ਹੋ ਗਿਆ ਹੈ। ਕੈਟ-ਵਿੱਕੀ ਦੇ ਫ਼ੈਨਜ਼ ਇਸ ਵੀਡੀਓ ਨੂੰ ਉਨ੍ਹਾਂ ਦੇ ਪਿਆਰ ਦੀ ਸ਼ੁਰੂਆਤ ਮੰਨ ਰਹੇ ਹਨ।
ਮੰਨਿਆ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੀ ਪਹਿਲੀ ਵਿਅਕਤੀਗਤ ਮੁਲਾਕਾਤ ਸੀ। ਚੈਟ ਸ਼ੋਅ ਦੌਰਾਨ, ਉਨ੍ਹਾਂ ਨੇ ਇੱਕ ਦੂਜੇ ਤੋਂ ਆਪਣੇ ਪਰਿਵਾਰ, ਦੋਸਤਾਂ ਅਤੇ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਦੇ ਤਜਰਬੇ ਬਾਰੇ ਸਵਾਲ ਪੁੱਛੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment news, Katrina Kaif, Marriage, Rajasthan, Vicky Kaushal, Wedding