Home /News /entertainment /

ਵਿੱਕੀ ਕੌਸ਼ਲ ਨੇ ਦੱਸਿਆ ਕਰਨ ਦੀ ਪਾਰਟੀ ਵਿਚ ਕੀ ਹੋਇਆ ਸੀ?

ਵਿੱਕੀ ਕੌਸ਼ਲ ਨੇ ਦੱਸਿਆ ਕਰਨ ਦੀ ਪਾਰਟੀ ਵਿਚ ਕੀ ਹੋਇਆ ਸੀ?

 • Share this:

  ਬਾਲੀਵੁੱਡ ਫਿਲਮ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਦੀ ਪਾਰਟੀ ਵਿਚ ਵਿੱਕੀ ਕੌਸ਼ਲ ਉਤੇ ਡਰਗ ਲੈਣ ਦਾ ਦੋਸ਼ ਲੱਗਿਆ। ਇਸ ਪਾਰਟੀ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਸੀ, ਜਿਸ ਵਿਚ ਵਿੱਕੀ ਕੌਸ਼ਲ ਦੇ ਹਾਵ-ਭਾਵ ਵੇਖ ਕੇ ਉਨ੍ਹਾਂ ਉਪਰ ਡਰਗ ਲੈਣ ਦਾ ਦੋਸ਼ ਲੱਗਿਆ ਸੀ। ਇਸ ਨੂੰ ਲੈ ਕੇ ਉਨ੍ਹਾਂ ਦੀ ਕਾਫੀ ਅਲੋਚਨਾ ਹੋਈ ਸੀ।


  ਵਿੱਕੀ ਨੇ ਹਾਲ ਹੀ ਵਿਚ ਇਸ ਬਾਰੇ ਪਿੰਕਵਿਲਾ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇਹ ਸਮਝਦਾ ਹਾਂ ਕਿ ਜੋ ਲੋਕ ਮੈਨੂੰ ਪਰਸਨਲੀ ਨਹੀਂ ਜਾਣਦੇ ਅਤੇ ਜੋ ਕੁਝ ਉਹ ਦੇਖਦੇ ਹਨ, ਉਸ ਬਾਰੇ ਆਪਣੀ ਰਾਇ ਬਣਾ ਲੈਂਦੇ ਹਨ। ਮੈਨੂੰ ਉਨ੍ਹਾਂ ਨਾਲ ਕੋਈ ਸ਼ਿਕਾਇਤ ਨਹੀਂ ਹੈ। ਕਈ ਵਾਰੀ ਤੁਸੀਂ ਅਪਣੀ ਸਮਝ ਨਾਲ ਸਾਹਮਣੇ ਵਾਲੇ ਬੰਦੇ ਉਪਰ ਕੋਈ ਵੀ ਲੇਬਲ ਲੱਗਾ ਲੈਂਦੇ ਹੋ, ਉਹ ਠੀਕ ਨਹੀਂ ਹੈ।


  ਐਵਾਰਡ ਜੇਤੂ ਐਕਟਰ ਵਿੱਕੀ ਕੌਸ਼ਲ ਨੇ ਕਿਹਾ ਜਦੋਂ ਇਹ ਵੀਡੀਉ ਸ਼ੂਟ ਹੋਇਆ ਸੀ ਉਸ ਤੋਂ 5 ਮਿੰਟ ਪਹਿਲਾਂ ਕਰਨ ਜੌਹਰ ਦੀ ਮਾਂ ਉਥੇ ਮੌਜੂਦ ਸੀ। ਫਿਰ ਜਦੋਂ ਵੀਡੀਉ ਰਿਲੀਜ਼ ਹੋਇਆ, ਅਗਲੇ ਦਿਨ ਮੈਨੂੰ ਅਰੁਣਾਚਲ ਪ੍ਰਦੇਸ਼ ਜਾਣਾ ਸੀ। ਮੈਂ ਅਗਲੇ ਚਾਰ ਦਿਨਾਂ ਤੱਕ ਆਰਮੀ ਵਾਲਿਆਂ ਨਾਲ ਪਹਾੜਾਂ ਵਿਚ ਸੀ, ਜਿੱਥੇ ਕੋਈ ਨੈਟਵਰਕ ਨਹੀਂ ਸੀ। ਮੈਨੂੰ ਪਤਾ ਨਹੀਂ ਲੱਗਾ ਕੀ ਹੋ ਰਿਹਾ ਹੈ।


  ਵਿੱਕੀ ਕੌਸ਼ਲ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਏ ਅਤੇ ਆਪਣਾ ਟਵਿੱਟਰ ਚੈਕ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਓਪਨ ਲੈਟਰ ਤੋਂ ਲੈਕੇ ਐਫਆਈਆਰ ਤੱਕ ਦੀਆਂ ਗੱਲਾਂ ਹੋ ਚੁਕੀਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ਨਾਲ ਮੈਂ ਕਾਫੀ ਪ੍ਰਭਾਵਿਤ ਹੋਇਆ ਹਾਂ। ਕਿਸੇ ਦੇ ਨਾਂ ਨੂੰ ਇਵੇਂ ਪਬਲਿਕਲੀ ਯੂਜ ਕਰਨਾ ਗਲਤ ਹੈ।


   


   

  First published:

  Tags: Drug, Karan Johar, Vicky Kaushal