Vicky Kaushal Visit Childhood Pind: ਅਦਾਕਾਰਾ ਵਿੱਕੀ ਕੌਸ਼ਲ ਸ਼ੁੱਕਰਵਾਰ ਆਪਣੇ ਜੱਦੀ ਪਿੰਡ ਪੁੱਜੇ, ਜਿਥੇ ਪੁਰਾਣੀਆਂ ਯਾਦਾਂ ਇੱਕ ਵਾਰ ਮੁੜ ਤਾਜ਼ਾ ਹੋ ਗਿਆ ਗਈਆਂ। ਬਚਪਨ ਦੀਆ ਯਾਦਾਂ ਨੂੰ ਯਾਦ ਕਰਕੇ ਵਿੱਕੀ ਕੌਸ਼ਲ ਭਾਵੁਕ ਹੋ ਗਏ। ਉਸ ਨੇ ਪਿੰਡ ਵਿੱਚ ਆਪਣੀ ਪਿੰਡ ਪੁੱਜਣ 'ਤੇ ਆਪਣੀਆਂ 2 ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ, ਜਿਸ ਦਾ ਸਿਰਲੇਖ 'ਮੇਰਾ ਪਿੰਡ' ਦਿੱਤਾ।
ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਦਿਆਂ ਵਿੱਕੀ ਕੌਸ਼ਲ ਲੇ ਲਿਖਿਆ ਕਿ ਮੇਰੇ ਬਚਪਨ ਦੀਆਂ ਸਾਰੀਆਂ ਖੇਡਾਂ ਅਤੇ ਛੁੱਟਲੀਆਂ ਇਥੇ ਹੀ ਬੀਤੀਆਂ, ਇਥੇ ਹੀ ਪਿੱਪਲ ਦੇ ਦਰੱਖਤ ਹੇਠ ਬੈਠ ਕੇ ਦੋਸਤਾਂ ਨਾਲ ਤਾਸ਼ ਖੇਡੀ ਅਤੇ ਕ੍ਰਿਕਟ ਖੇਡੀ। ਭਾਵੇਂ ਕਿ ਇਹ ਥਾਂ ਹੁਣ ਬਹੁਤ ਬਦਲ ਗਈ ਹੈ, ਪਰੰਤੂ ਮੈਨੂੰ ਇਥੇ ਆ ਕੇ ਜੋ ਸਕੂਨ ਅਤੇ ਆਪਣੇਪਣ ਦਾ ਅਹਿਸਾਸ ਹੁੰਦਾ ਹੈ ਉਹ ਨਹੀਂ ਬਦਲਿਆ।
E-Times ਦੀ ਖ਼ਬਰ ਅਨੁਸਾਰ, ਤਸਵੀਰ ਵਿੱਚ ਵਿੱਕੀ ਕੌਸ਼ਲ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਵਿਖਾਈ ਦਿੰਦਾ ਹੈ। ਜਦੋਂ ਹੀ ਉਸ ਨੇ ਇੰਸਟਾ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਦੋਸਤਾਂ-ਚਾਹੁਣ ਵਾਲਿਆਂ ਦਾ ਭਾਵਨਾਵਾਂ ਭਰੀਆਂ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ।
View this post on Instagram
ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, "ਇਸ ਕਨੈਕਟੀਵਿਟੀ ਨੂੰ ਸਿਰਫ਼ ਉਹੀ ਸਮਝਦੇ ਹਨ ਜਿਨ੍ਹਾਂ ਨੇ ਇਸਦਾ ਅਨੁਭਵ ਕੀਤਾ ਹੈ। ਪੰਜਾਬੀ ਵੀ ਭਾਵਨਾਤਮਕ ਲੋਕ ਹਨ। ਇਸ ਲਈ ਪੂਰੀ ਤਰ੍ਹਾਂ ਨਾਲ ਸੰਬੰਧਿਤ ਹੈ," ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ। ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਬਚਪਨ ਦੀਆਂ ਯਾਦਾਂ ਜਾਦੂਈ ਹੁੰਦੀਆਂ ਹਨ।"
ਜੇਕਰ ਵਿੱਕੀ ਕੌਸ਼ਲ ਦੇ ਅਗਲੇ ਪ੍ਰਾਜੈਕਟ ਬਾਰੇ ਗੱਲ ਕਰੀਏ ਤਾਂ ਇਸ ਸਮੇਂ ਪੰਜਾਬ 'ਚ ਆਪਣੀ ਆਉਣ ਵਾਲੀ ਫਿਲਮ 'ਸੈਮ ਬਹਾਦਰ' ਦੇ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਕਰ ਰਹੇ ਹਨ। ਮੇਘਨਾ ਵੱਲੋਂ ਨਿਰਦੇਸ਼ਤ ਅਤੇ ਰੋਨੀ ਸਕ੍ਰੂਵਾਲਾ (RSVP) ਵੱਲੋਂ ਨਿਰਮਿਤ 'ਸੈਮ ਬਹਾਦਰ' ਭਾਰਤ ਦੇ ਯੁੱਧ ਦੇ ਨਾਇਕ ਅਤੇ ਪਹਿਲੇ ਫੀਲਡ ਮਾਰਸ਼ਲ, ਸੈਮ ਮਾਨੇਕਸ਼ਾ ਦੀ ਕਹਾਣੀ ਹੈ, ਜਿਸ ਵਿੱਚ ਵਿੱਕੀ ਮੁੱਖ ਭੂਮਿਕਾ ਵਿੱਚ ਹੈ ਅਤੇ ਇਹ 1 ਦਸੰਬਰ, 2023 ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment news, Social media news, Vicky Kaushal