ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦਾ ਵਿਆਹ ਬੀ-ਟਾਊਨ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਵੀ ਇਸ ਜੋੜੀ ਦੇ ਪਿਆਰ ਦੇ ਰਿਸ਼ਤੇ ਅਤੇ ਵਿਆਹ ਦੀ ਚਰਚਾ ਜ਼ੋਰਾਂ ‘ਤੇ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿਆਹ ਦੇ ਬੰਧਨ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ। ਵਿਆਹ ਦੀਆਂ ਤਿਆਰੀਆਂ ਦਰਮਿਆਨ ਵਿੱਕੀ ਨੇ ਆਪਣੇ ਲਈ ਇੱਕ ਵਧੀਆ ਘਰ ਲੱਭ ਲਿਆ ਹੈ। ਸੂਤਰਾਂ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਵਿੱਕੀ ਨੇ ਜੁਹੂ ਵਿੱਚ ਇੱਕ ਅਪਾਰਟਮੈਂਟ ਲਈ ਮੋਟੀ ਰਕਮ ਅਦਾ ਕੀਤੀ ਹੈ। ਵਿੱਕੀ ਦਾ ਇਹ ਅਪਾਰਟਮੈਂਟ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦੇ ਗੁਆਂਢ ਵਿੱਚ ਹੈ। ਯਾਨੀ ਵਿੱਕੀ-ਕੈਟਰੀਨਾ ਬਹੁਤ ਜਲਦ ਅਨੁਸ਼ਕਾ-ਵਿਰਾਟ ਦੇ ਗੁਆਂਢੀ ਬਣਨਗੇ।
ETimes ਦੀ ਰਿਪੋਰਟ ਮੁਤਾਬਕ ਇਸ ਬਿਲਡਿੰਗ 'ਚ ਵਿਰਾਟ-ਅਨੁਸ਼ਕਾ ਦੀਆਂ ਦੋ ਮੰਜ਼ਿਲਾਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਨੇ ਉਸੇ ਬਿਲਡਿੰਗ ਦੇ ਇਕ ਅਪਾਰਟਮੈਂਟ ਦੀ 8ਵੀਂ ਮੰਜ਼ਿਲ 60 ਮਹੀਨਿਆਂ ਯਾਨੀ 5 ਸਾਲ ਲਈ ਕਿਰਾਏ 'ਤੇ ਲਈ ਹੈ। ਵਿੱਕੀ ਇਹ ਕਿਰਾਇਆ ਤਿੰਨ ਵੱਖ-ਵੱਖ ਕਿਸ਼ਤਾਂ ਵਿੱਚ ਅਦਾ ਕਰੇਗਾ। ਵਿੱਕੀ ਨੇ 1.75 ਕਰੋੜ ਰੁਪਏ ਪੇਸ਼ਗੀ ਕਿਰਾਏ ਵਜੋਂ ਦੇ ਦਿੱਤੇ ਹਨ। ਵਿਆਹ ਤੋਂ ਬਾਅਦ ਵਿੱਕੀ ਅਤੇ ਕੈਟਰੀਨਾ ਇਸ ਅਪਾਰਟਮੈਂਟ 'ਚ ਰਹਿਣਗੇ।
ਇੱਕ ਰੀਅਲ ਅਸਟੇਟ ਪੋਰਟਲ ਦੇ ਮੁਖੀ ਵਰੁਣ ਸਿੰਘ ਨੇ ਇੰਡੀਆ ਟੂਡੇ ਨੂੰ ਦੱਸਿਆ, “ਵਿੱਕੀ ਨੇ ਜੁਹੂ ਦੇ ਰਾਜਮਹਿਲ ਵਿੱਚ ਇੱਕ ਅਪਾਰਟਮੈਂਟ ਕਿਰਾਏ 'ਤੇ ਲਿਆ ਹੈ, ਵਿੱਕੀ ਕੌਸ਼ਲ ਨੇ ਸਕਿਓਰਿਟੀ ਮਨੀ ਵਜੋਂ ਕਰੀਬ 1.75 ਕਰੋੜ ਰੁਪਏ ਦਿੱਤੇ ਹਨ।
ਵਰੁਣ ਸਿੰਘ ਨੇ ਅੱਗੇ ਕਿਹਾ, “ਅਪਾਰਟਮੈਂਟ ਦਾ ਸ਼ੁਰੂਆਤੀ 36 ਮਹੀਨਿਆਂ ਦਾ ਕਿਰਾਇਆ 8 ਲੱਖ ਰੁਪਏ ਪ੍ਰਤੀ ਮਹੀਨਾ ਹੈ। ਅਗਲੇ 12 ਮਹੀਨਿਆਂ ਲਈ ਇਹ 8.40 ਲੱਖ ਰੁਪਏ ਪ੍ਰਤੀ ਮਹੀਨਾ ਹੈ, ਅਤੇ ਬਾਕੀ ਦੇ 12 ਮਹੀਨਿਆਂ ਲਈ ਵਿੱਕੀ ਕੌਸ਼ਲ 8.82 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਅਦਾ ਕਰੇਗਾ। ਕੈਟਰੀਨਾ ਅਤੇ ਵਿੱਕੀ ਦੇ ਰੋਕੇ ਦੀ ਰਸਮ ਹਾਲ ਹੀ ‘ਚ ਅਦਾ ਕੀਤੀ ਗਈ ਹੈ।
ਇੰਡੀਆ ਟੂਡੇ 'ਚ ਛਪੀ ਖਬਰ ਮੁਤਾਬਕ ਕੈਟਰੀਨਾ ਦੇ ਇਕ ਦੋਸਤ ਨੇ ਦੱਸਿਆ ਕਿ ਦੋਹਾਂ ਦਾ ਰੋਕਾ ਹੋ ਚੁੱਕਿਆ ਹੈ। ਵਿੱਕੀ ਕੌਸ਼ਲ ਅਤੇ ਕੈਟਰੀਨਾ ਦੀ ਰੋਕੇ ਦੀ ਰਸਮ ਕਬੀਰ ਖ਼ਾਨ ਦੇ ਘਰ ਅਦਾ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਕਬੀਰ ਖ਼ਾਨ ਕੈਟਰੀਨਾ ਨਾਲ 'ਏਕ ਥਾ ਟਾਈਗਰ' 'ਚ ਕੰਮ ਕਰ ਚੁੱਕੇ ਹਨ। ਕੈਟਰੀਨਾ ਕਬੀਰ ਨੂੰ ਆਪਣਾ ਭਰਾ ਮੰਨਦੀ ਹੈ।
ਤੁਹਾਨੂੰ ਦੱਸ ਦਈਏ ਕਿ ਰੋਕੇ ਦੀ ਰਸਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਇਸ ਰਸਮ ‘ਚ ਕੈਟਰੀਨਾ ਦੀ ਮਾਂ ਸੁਜ਼ੈਨ ਤੋਂ ਇਲਾਵਾ ਭੈਣ ਈਜ਼ਾਬੈਲ ਕੈਫ਼, ਵਿੱਕੀ ਦੇ ਪਿਤਾ ਸ਼ਾਮ ਕੌਸ਼ਲ, ਵੀਨਾ ਕੌਸ਼ਲ ਅਤੇ ਭਰਾ ਨੇ ਸ਼ਿਰਕਤ ਕੀਤੀ। ਜੋੜੀ ਦੇ ਖਾਸ ਦੋਸਤ ਨੇ ਦੱਸਿਆ, 'ਰੋਕੇ ਦੀ ਰਸਮ ਬਹੁਤ ਹੀ ਖੂਬਸੂਰਤੀ ਅਤੇ ਸਾਦਗ਼ੀ ਨਾਲ ਨਿਭਾਈ ਗਈ। ਦੀਵਾਲੀ ਦਾ ਸ਼ੁਭ ਸਮਾਂ ਸੀ, ਇਸ ਲਈ ਪਰਿਵਾਰ ਨੇ ਇਹ ਦਿਨ ਚੁਣਿਆ। ਕਬੀਰ ਅਤੇ ਮਿੰਨੀ ਕੈਟਰੀਨਾ ਦੇ ਪਰਿਵਾਰ ਵਾਂਗ ਹਨ ਅਤੇ ਉਨ੍ਹਾਂ ਨੇ ਇਸ ਰਸਮ ਦਾ ਆਯੋਜਨ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anushka Sharma, Bollywood, Entertainment news, Home, Katrina Kaif, Marriage, Vicky Kaushal, Virat Kohli, Wedding