ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਆਪਣੇ ਸਟਾਈਲਿਸ਼ ਅੰਦਾਜ਼ 'ਤੇ ਕਲਾਕਾਰੀ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ। ਵਿੱਕੀ ਕੌਸ਼ਲ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਜਰਿਏ ਹਮੇਸ਼ਾ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਹਾਲ ਹੀ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਦਾਕਾਰ ਨੇ ਆਪਣੇ ਦਿਲ ਦੇ ਬਹੁਤ ਕਰੀਬੀ ਔਰਤਾਂ ਦੀ ਤਸਵੀਰ ਆਪਣੇ ਸੋਸ਼ਲ ਅਕਾਉਂਟ ਤੇ ਸਾਂਝੀ ਕੀਤੀ। ਜਿਸਨੂੰ ਫੈਨਜ਼ ਵੱਲੋਂ ਵੀ ਬਹੁਤ ਪਸੰਦ ਕੀਤਾ ਗਿਆ।
ਦਰਅਸਲ, ਇਹ ਪੋਸਟ ਵਿੱਕੀ ਕੌਸ਼ਲ ਦੀ ਜ਼ਿੰਦਗੀ ਦੀ ਦੋ ਖਾਸ ਔਰਤਾਂ ਦੇ ਨਾਮ ਸੀ। ਇਹ ਦੋ ਔਰਤਾਂ ਵਿੱਚੋਂ ਇੱਕ ਉਨ੍ਹਾਂ ਦੀ ਮਾਤਾ ਅਤੇ ਦੂਸਰੀ ਕੈਟਰੀਨਾ ਕੈਫ ਹੈ। ਵਿੱਕੀ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। ਫੋਟੋ ਵਿੱਚ ਕੈਟਰੀਨਾ ਸੱਸ ਦੀ ਗੋਦ ਵਿੱਚ ਬੈਠੀ ਹੈ ਅਤੇ ਉਨ੍ਹਾਂ ਨੂੰ ਪਿਆਰ ਨਾਲ ਗਲੇ ਲਗਾਇਆ ਹੋਇਆ ਹੈ। ਤਸਵੀਰ ਵਿੱਚ ਦੋਵੇਂ ਮੁਸਕਰਾਉਂਦੇ ਹੋਏ ਨਜ਼ਰ ਆ ਰਹੀਆਂ ਹਨ। ਵਿੱਕੀ ਦੀ ਇਸ ਪੋਸਟ ਨੂੰ ਇੰਸਟਾਗ੍ਰਾਮ 'ਤੇ ਫੈਨਜ਼ ਦਾ ਖੂਬ ਪਿਆਰ ਮਿਲ ਰਿਹਾ ਹੈ। ਤਸਵੀਰ ਵਿੱਚ ਕੈਟਰੀਨਾ ਨੇ ਲਾਲ ਰੰਗ ਦਾ ਸੂਟ ਪਹਿਨਿਆ ਸੀ, ਤੇ ਵਿੱਕੀ ਦੀ ਮਾਂ ਨੇ ਨੀਲੇ ਰੰਗ ਦਾ ਸੂਟ ਪਹਿਨਿਆ ਹੈ। ਕੈਟਰੀਨਾ ਦੇ ਹੱਥ ਵਿੱਚ ਇੱਕ ਗਿਫਟ ਵੀ ਹੈ।
View this post on Instagram
ਫੋਟੋ ਸ਼ੇਅਰ ਕਰਕੇ ਵਿਕੀ ਨੇ ਲਿਖਿਆ, ਮੇਰੀ ਤਾਕਤ ਮੇਰੀ ਦੁਨੀਆ। ਵਿੱਕੀ ਦੀ ਇਸ ਪੋਸਟ ਤੋਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੱਸ ਅਤੇ ਨੂੰਹ ਦੇ ਵਿਚਕਾਰ ਬੌਂਡਿੰਗ ਬਹੁਤ ਖਾਸ ਹੈ। ਵਿੱਕੀ ਕੌਸ਼ਲ ਦੀ ਇਸ ਤਸਵੀਰ 'ਤੇ ਫੈਨਸ ਖੂਬ ਪਿਆਰ ਲੁਟਾ ਰਹੇ ਹਨ। ਫੋਟੋ 'ਤੇ ਇਕ ਪ੍ਰੇਮੀ ਨੇ ਲਿਖਿਆ, 'ਯਾਰ ਇਹ ਤਾਂ ਚਾਹੀਦਾ ਸੀ।'
ਉਹੀਂ ਦੂਜੇ ਫੈਨ ਨੇ ਟਿੱਪਣੀ ਕੀਤੀ, 'ਬਹੁਤ ਪਿਆਰੀ।' ਮਹਿਲਾ ਦਿਵਸ ਮੌਕੇ 'ਤੇ ਕੈਟਰੀਨਾ ਨੇ ਵੀ ਇੰਸਟਾਗ੍ਰਾਮ ਪੋਸਟ 'ਚ ਆਪਣੀਆਂ ਭੈਣਾਂ ਨੂੰ ਮੁਬਾਰਕਾਂ ਦਿੱਤੀਆਂ। ਕੈਟਰੀਨਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'ਇੱਕ ਪਰਿਵਾਰ ਵਿੱਚ ਬਹੁਤ ਸਾਰੀਆਂ ਔਰਤਾਂ।'
ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ 9 ਦਸੰਬਰ 2021 ਨੂੰ ਧੂਮ-ਧਾਮ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋਇਆ। ਆਪਣੇ ਵਿਆਹ ਤੋਂ ਬਾਅਦ, ਉਹ ਬੀ-ਟਾਊਨ ਦੀ ਸਭ ਤੋਂ ਪਿਆਰੀ ਜੋੜੀ ਬਣ ਗਈ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਬੇਸਬਰ ਰਹਿੰਦੇ ਹਨ। ਇਸ ਤੋਂ ਇਲਾਵਾ ਦੋਵੇ ਸਿਤਾਰੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਜਰਿਏ ਹਮੇਸ਼ਾ ਫੈਨਜ਼ ਵਿੱਚ ਐਕਟਿਵ ਰਹਿੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollwood, Entertainment news, International Women's Day, Katrina Kaif, Vicky Kaushal, Women