ਸੁਸ਼ਾਂਤ ਸਿੰਘ ਰਾਜਪੂਤ ਦਾ Video ਹੋਇਆ ਵਾਇਰਲ, ਇਵੇਂ ਛੁਪ ਕੇ ਟੱਪਰੀ ਉੱਤੇ ਚਾਹ ਪੀ ਰਹੇ ਸਨ ਸੁਸ਼ਾਂਤ

ਸੁਸ਼ਾਂਤ ਸਿੰਘ ਰਾਜਪੂਤ ਦਾ ਪੁਰਾਣਾ Video ਹੋਇਆ ਵਾਇਰਲ, ਇਵੇਂ ਛੁਪ ਕੇ ਟੱਪਰੀ ਉੱਤੇ ਚਾਹ ਪੀ ਰਹੇ ਸਨ ਸੁਸ਼ਾਂਤ
- news18-Punjabi
- Last Updated: July 24, 2020, 4:11 PM IST
ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦਾ ਇੱਕ ਪੁਰਾਣਾ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਮ ਲੋਕਾਂ ਦੀ ਤਰਾਂ ਟੱਪਰੀ ਉੱਤੇ ਚਾਹ ਪੀਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਸੁਸ਼ਾਂਤ ਸਰਦੀਆਂ ਵਿੱਚ ਟੱਪਰੀ ਉੱਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲੈਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡਿਓ ਤੋਂ ਸਾਫ਼ ਝਲਕਦਾ ਹੈ ਕਿ ਉਹ ਨਿਹਾਇਤ ਹੀ ਨਿਮਰ ਇਨਸਾਨ ਸਨ ਤੇ ਫਾਈਵ ਸਟਾਰ ਹੋਟਲਾਂ ਦੀ ਥਾਂ ਆਮ ਚਾਹ ਦੇ ਸਟਾਲ ਤੇ ਚਾਹ ਦਾ ਜ਼ਿਆਦਾ ਮਜ਼ਾ ਲੈਂਦੇ ਸਨ।
ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦਾ ਇੱਕ ਪੁਰਾਣਾ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਐਕਟਰ ਟੱਪਰੀ ਉੱਤੇ ਚਾਹ ਪੀਂਦੇ ਹੋਏ ਨਜ਼ਰ ਆ ਰਹੇ ਹਨ।ਵੀਡੀਓ ਵਿੱਚ ਸੁਸ਼ਾਂਤ ਸਰਦੀਆਂ ਵਿੱਚ ਟੱਪਰੀ ਉੱਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲੈਂਦੇ ਹੋਏ ਵਿਖਾਈ ਦੇ ਰਹੇ ਹੈ। ਉਨ੍ਹਾਂ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਵੁੰਪਲਾ (Woompla) ਨੇ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਕੰਮ ਅਤੇ ਆਪਣੇ ਅੰਦਾਜ਼ ਨਾਲ ਫੈਂਨਸ ਦਾ ਦਿਲ ਜਿੱਤਿਆ ਸੀ। 34 ਸਾਲ ਦੀ ਉਮਰ ਵਿੱਚ ਹੀ ਐਕਟਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਤੇ ਫੈਨ ਨੂੰ ਸਦਾ ਲਈ ਬਹੁਤ ਸਾਰੀਆਂ ਯਾਦਾਂ ਦੇ ਗਏ।
ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਇਸ ਵੀਡੀਓ ਵਿੱਚ ਬਲੈਕ ਹੁਡੀ ਵਿੱਚ ਨਜ਼ਰ ਆ ਰਹੇ ਹਨ। ਉੱਥੇ ਹੀ ਉਸ ਨੇ ਕੈਪ ਨਾਲ ਆਪਣਾ ਚਿਹਰਾ ਵੀ ਛੁਪਾਇਆ ਹੋਇਆ ਹੈ। ਇਸ ਵਿੱਚ ਇੱਕ ਵਾਰ ਸੁਸ਼ਾਂਤ ਸਿੰਘ ਰਾਜਪੂਤ ਆਪਣੀ ਕੈਪ ਹਟਾਉਂਦੇ ਹਨ ਅਤੇ ਕੈਮਰੇ ਦੀ ਵੱਲ ਵੇਖ ਕੇ ਪੋਜ਼ ਦਿੰਦੇ ਹਨ। ਇਸ ਤੋਂ ਬਾਅਦ ਸੁਸ਼ਾਂਤ ਆਪਣਾ ਚਿਹਰਾ ਢੱਕ ਲੈਂਦੇ ਹਨ। ਜਿਸ ਨਾਲ ਕੋਈ ਉਨ੍ਹਾਂ ਨੂੰ ਪਹਿਚਾਣ ਨਾ ਲਵੇ। ਵੀਡੀਓ ਵਿੱਚ ਐਕਟਰ ਦਾ ਅੰਦਾਜ਼ ਕਾਫ਼ੀ ਜ਼ਬਰਦਸਤ ਲੱਗ ਰਿਹਾ ਹੈ।
ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੇ ਕੈਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੀ ਵੀ ਸੀਰੀਅਲ ਕਿਸ ਦੇਸ਼ ਵਿੱਚ ਹੈ ਮੇਰਾ ਦਿਲ ਤੋਂ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਨੇ ਸੀਰੀਅਲ 'ਪਵਿੱਤਰ ਰਿਸ਼ਤਾ' ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਜਿਸ ਲਈ ਉਨ੍ਹਾਂ ਨੂੰ ਖ਼ੂਬ ਪਸੰਦ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਐਕਟਰ ਨੇ ਜ਼ਰਾ ਨੱਚ ਕੇ ਅਤੇ ਝਲਕ ਦਿਖਲਾ ਜਾ ਵਰਗੇ ਰਿਐਲਿਟੀ ਸ਼ੋ ਵਿੱਚ ਵੀ ਖ਼ੂਬ ਵਾਹ ਵਾਹੀ ਲੁੱਟੀ। ਐਕਟਰ ਨੇ ਫ਼ਿਲਮ 'ਕਾਏ ਪੋ ਚੇ' ਨਾਲ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ਉਹ ਸ਼ੁੱਧ ਦੇਸੀ ਰੋਮਾਂਸ, ਸੋਨ ਚਿਰੀਆ, ਐਮ. ਐਸ ਧੋਨੀ ਅਤੇ ਕਈ ਫ਼ਿਲਮਾਂ ਵਿੱਚ ਨਜ਼ਰ ਆਏ।