HOME » NEWS » Films

ਹਰਿਆਣਵੀ ਗਾਣਿਆਂ 'ਤੇ ਨਹੀਂ ਪੰਜਾਬੀ ਗਾਣਿਆਂ 'ਤੇ ਡਾਂਸ ਕਰਦੇ ਸਪਨਾ ਦਾ ਵੀਡੀਓ ਵਾਇਰਲ

News18 Punjabi | News18 Punjab
Updated: June 8, 2021, 2:39 PM IST
share image
ਹਰਿਆਣਵੀ ਗਾਣਿਆਂ 'ਤੇ ਨਹੀਂ ਪੰਜਾਬੀ ਗਾਣਿਆਂ 'ਤੇ ਡਾਂਸ ਕਰਦੇ ਸਪਨਾ ਦਾ ਵੀਡੀਓ ਵਾਇਰਲ
ਹਰਿਆਣਵੀ ਗਾਣਿਆਂ 'ਤੇ ਨਹੀਂ ਪੰਜਾਬੀ ਗਾਣਿਆਂ 'ਤੇ ਡਾਂਸ ਕਰਦੇ ਸਪਨਾ ਦਾ ਵੀਡੀਓ ਵਾਇਰਲ

  • Share this:
  • Facebook share img
  • Twitter share img
  • Linkedin share img
ਹਰਿਆਣਾ ਦੀ ਡਾਂਸਿੰਗ ਕੁਵੀਨ ਯਾਨੀ ਸਪਨਾ ਚੌਧਰੀ ਦੇ ਡਾਂਸ ਦਾ ਹਰ ਕੋਈ ਦੀਵਾਨਾ ਹੈ। ਅਜਿਹਾ ਸ਼ਾਇਦ ਹੀ ਕੋਈ ਹੋਵੇ ਜੋ ਉਨ੍ਹਾਂ ਦੇ ਡਾਂਸ ਮੂਵਜ 'ਤੇ ਫਿਦਾ ਨ ਹੋਵੇ।ਉੱਥੇ ਸਪਨਾ ਆਪਣੀ ਮਿੱਟੀ ਨਾਲ ਕਿੰਨੀ ਜੁੜੀ ਹੋਈ ਹੈ। ਇਹ ਵੀ ਹਰ ਕੋਈ ਜਾਨਤਾ ਹੈ। ਬੇਸ਼ੱਕ ਹੀ ਸਪਨਾ ਚੌਧਰੀ ਅੱਜ ਫਰਸ਼ ਤੋਂ ਅਰਸ਼ 'ਤੇ ਪਹੁੰਚ ਚੁੱਕੀ ਹੈ ਪਰ ਉਹ ਆਪਣੇ ਹਰਿਆਣਾ, ਆਪਣੇ ਪਿੰਡ, ਪਿੰਡ ਦੇ ਘਰ ਆਪਣੀ ਮਿੱਟੀ ਤੋਂ ਵੀ ਵੱਖ ਨਹੀਂ ਹੋਈ ਹੈ ਅਤੇ ਇਹ ਗੱਲ ਉਨਾਂ੍ਹ ਦੀ ਹਾਲ ਹੀ ਵਿੱਚ ਸ਼ੇਅਰ ਇੱਕ ਵੀਡੀਓ ਵਿੱਚ ਸੱਚ ਸਾਬਤ ਹੋ ਰਹੀ ਹੈ।ਸਪਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਦੇ ਪਿੰਡ ਦੀ ਝਲ਼ਕ ਸਾਫ ਦਿਖਾਈ ਦੇ ਰਹੀ ਹੈ।





View this post on Instagram






A post shared by Sapna Choudhary (@itssapnachoudhary)





ਜੋ ਵੀਡੀਓ ਸਪਨਾ ਚੌਧਰੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਸ ਵਿੱਚ ਉਹ ਪਿੰਡ ਦੇ ਕਿਸੇ ਘਰ ਵਿੱਚ ਨਜ਼ਰ ਆ ਰਹੀ ਹੈ ਜਾਹਰ ਜਿਹੀ ਗੱਲ ਹੈ ਕੀ ਉਹ ਘਰ ਉਨ੍ਹਾਂ ਦਾ ਹੈ ਜਾਂ ਉਨ੍ਹਾਂ ਦੇ ਕਿਸੇ ਪਛਾਣ ਵਾਲੇ ਦਾ ਹੋਵੇਗਾ। ਬਹੁਤ ਸਾਰੇ ਬੱਚਿਆ ਦੇ ਨਾਲ ਸਪਨਾ ਘਰ ਦੇ ਆਗਨ ਵਿੱਚ ਕੋਈ ਖੇਲ ਰਹੀ ਹੈ, ਜੋ ਕਾਫੀ ਮਜ਼ੇਦਾਰ ਲਗ ਰਿਹਾ ਹੈ। ਘਰ ਪੂਰੀ ਤਰ੍ਹਾਂ ਨਾਲ ਪਿੰਡ ਦੇ ਹਿਸਾਬ ਨਾਲ ਬਣਿਆ ਹੈ, ਜਿਸ ਵਿੱਚ ਖੁੱਲਾ ਜਿਹਾ ਆਗਨ ਹੈ, ਉੱਥੇ ਘਰ ਦੇ ਬਾਕੀ ਮੈਂਬਰ ਵੀ ਕੰਮ ਕਰਦੇ ਨਜ਼ਰ ਆ ਰਹੇ ਹਨ।
ਸਪਨਾ ਚੌਧਰੀ ਇਕ ਹਰਿਆਣਵੀ ਡਾਂਸਰ ਹੈ ਅਤੇ ਜ਼ਿਆਦਾਤਰ ਹਰਿਆਣਵੀ ਗਾਣਿਆਂ 'ਤੇ ਡਾਂਸ ਕਰਦੀ ਦਿਖਾਈ ਦਿੰਦੀ ਹੈ ਅਤੇ ਪ੍ਰਸ਼ੰਸਕ ਵੀ ਉਸ ਨੂੰ ਬਹੁਤ ਪਸੰਦ ਕਰਦੇ ਹਨ। ਪਰ ਇਸ ਵਾਰ ਹਰਿਆਣਵੀ ਗਾਣੇ ਨੂੰ ਛੱਡਦਿਆਂ ਸਪਨਾ ਚੌਧਰੀ ਪੰਜਾਬੀ ਗਾਣਿਆਂ 'ਤੇ ਜਾਦੂ ਕਰਦੀ ਦਿਖਾਈ ਦਿੱਤੀ ਹੈ। ਸਪਨਾ ਚੌਧਰੀ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਇਹ ਡਾਂਸ ਕਰਨ ਵਾਲੀ ਰਾਣੀ ਹਰਿਆਣਵੀ ਗਾਣਿਆਂ ਨੂੰ ਛੱਡਦੀ ਹੋਈ ਅਤੇ ਪੰਜਾਬੀ ਗਾਣਿਆਂ' ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ।
Published by: Ramanpreet Kaur
First published: June 8, 2021, 2:36 PM IST
ਹੋਰ ਪੜ੍ਹੋ
ਅਗਲੀ ਖ਼ਬਰ