HOME » NEWS » Films

ਸਨੀ ਲਿਓਨੀ ਦੀ ਟਾਪਲੈੱਸ ਫੋਟੋ ਤੋਂ ਬਾਅਦ ਵਾਇਰਲ ਹੋਈ ਵਿੱਦਿਆ ਬਾਲਨ ਤੇ ਤਾਰਾ ਸੁਤਾਰਿਆ ਦੀ ਤਸਵੀਰਾਂ

News18 Punjabi | Trending Desk
Updated: June 15, 2021, 4:48 PM IST
share image
ਸਨੀ ਲਿਓਨੀ ਦੀ ਟਾਪਲੈੱਸ ਫੋਟੋ ਤੋਂ ਬਾਅਦ ਵਾਇਰਲ ਹੋਈ ਵਿੱਦਿਆ ਬਾਲਨ ਤੇ ਤਾਰਾ ਸੁਤਾਰਿਆ ਦੀ ਤਸਵੀਰਾਂ
ਸਨੀ ਲਿਓਨੀ ਦੀ ਟਾਪਲੈੱਸ ਫੋਟੋ ਤੋਂ ਬਾਅਦ ਵਾਇਰਲ ਹੋਈ ਵਿੱਦਿਆ ਬਾਲਨ ਤੇ ਤਾਰਾ ਸੁਤਾਰਿਆ ਦੀ ਤਸਵੀਰਾਂ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹਨ ਤੇ ਆਪਣੇ ਫੈਨਜ਼ ਲਈ ਆਪਣੀਆਂ ਖੂਬਸੂਰਤ ਫੋਟੋਆਂ ਅਤੇ ਵੀਡਿਓ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਭਿਨੇਤਰੀ ਦਾ ਇੱਕ ਤਾਜ਼ਾ ਫੋਟੋਸ਼ੂਟ ਸੁਰਖੀਆਂ ਵਿੱਚ ਆਇਆ ਹੈ, ਜਿਸ ਵਿੱਚ ਉਹ ਟਾਪਲੈਸ ਦਿਖਾਈ ਦੇ ਰਹੀ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋਸ਼ੂਟ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕਲਿਕ ਕੀਤਾ ਹੈ।

ਸੰਨੀ ਦੀ ਟੌਪਲੈਸ ਫੋਟੋ ਵਾਇਰਲ ਹੋਣ ਤੋਂ ਬਾਅਦ ਵਿਦਿਆ ਬਾਲਨ ਅਤੇ ਤਾਰਾ ਸੁਤਾਰੀਆ ਦੀਆਂ ਫੋਟੋਆਂ ਦੀ ਵੀ ਚਰਚਾ ਹੋਣ ਲੱਗੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਨ੍ਹਾਂ ਤਿੰਨੋਂ ਅਭਿਨੇਤਰੀਆਂ ਦੀਆਂ ਤਾਜ਼ਾ ਫੋਟੋਆਂ 2021 ਦੇ ਕੈਲੰਡਰ ਲਈ ਸ਼ੂਟ ਕੀਤੀਆਂ ਗਈਆਂ ਹਨ ਅਤੇ ਇਹ ਸਾਰੀਆਂ ਫੋਟੋਆਂ ਡੱਬੂ ਰਤਨਾਨੀ ਨੇ ਖਿੱਚੀਆਂ ਹਨ ।


ਸਨੀ ਨੇ ਇਕ ਦਿਨ ਪਹਿਲਾਂ ਇਸ ਫੋਟੋ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਸਨੀ ਨੇ ਆਪਣੇ ਪੂਰੇ ਸਰੀਰ ਨੂੰ ਇੱਕ ਵੱਡੀ ਟੋਪੀ (ਕੈਪ) ਨਾਲ ਢੱਕਿਆ ਹੋਇਆ ਹੈ । ਇਸ ਫੋਟੋ 'ਤੇ ਹੁਣ ਤੱਕ ਲਗਭਗ 18 ਲੱਖ ਲਾਈਕਸ ਆ ਚੁੱਕੇ ਹਨ ।

ਇਸ ਦੌਰਾਨ ਵਿਦਿਆ ਬਾਲਨ ਦਾ ਗਲੈਮਰਸ ਲੁੱਕ ਚਰਚਾ 'ਚ ਆਇਆ ਹੈ, ਜਿਸ' ਚ ਉਹ ਇਕ ਹਾਈ-ਥਾਈ ਸਲਿਟ ਗਾਊਨ ਪਹਿਨੀ ਨਜ਼ਰ ਆ ਰਹੀ ਹੈ। ਅਭਿਨੇਤਰੀ ਨੇ ਇਹ ਤਸਵੀਰ ਤਿੰਨ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਹੁਣ ਤੱਕ ਇਸ ਫੋਟੋ ਨੂੰ 1 ਲੱਖ ਦੇ ਕਰੀਬ ਲਾਈਕਸ ਮਿਲੇ ਹਨ ।




ਤਾਰਾ ਸੁਤਾਰੀਆ ਨੇ ਇਸ ਫੋਟੋਸ਼ੂਟ ਤੋਂ ਆਪਣੀ ਇਕ ਬੋਲਡ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਓਵਰਸਾਈਜ਼ ਵ੍ਹਾਈਟ ਕਮੀਜ਼ ਵਿੱਚ ਦਿਖਾਈ ਦੇ ਰਹੀ ਹੈ। ਤਾਰਾ ਸੁਤਾਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਹ ਫੋਟੋ ਸ਼ੇਅਰ ਕੀਤੀ ਹੈ। ਤਾਰਾ ਦੀ ਇਹ ਫੋਟੋ ਵਾਕਿੰਗ ਪੋਜ਼ 'ਚ ਲਈ ਗਈ ਹੈ। ਤਾਰਾ ਨੇ ਆਪਣੀ ਇਸ ਫੋਟੋ ਨੂੰ ਤਕਰੀਬਨ 9 ਘੰਟੇ ਪਹਿਲਾਂ ਸ਼ੇਅਰ ਕੀਤਾ ਸੀ, ਜਿਸ 'ਤੇ 4 ਲੱਖ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ ।








View this post on Instagram






A post shared by TARA💫 (@tarasutaria)






ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬ੍ਰਿਟੀਜ਼ ਨੇ ਵੀ ਅਭਿਨੇਤਰੀ ਦੀ ਇਸ ਫੋਟੋ 'ਤੇ ਆਪਣੇ ਰਿਐਕਸ਼ਨ ਦਿੱਤੇ ਹਨ। ਅਦਾਕਾਰਾ ਦਾ ਬੁਆਏਫ੍ਰੈਂਡ ਆਦਰ ਜੈਨ ਨੇ ਲਿਖਿਆ ਹੈ, 'ਇਹ ਕਮੀਜ਼ ਤੁਹਾਡੇ ਤੇ ਜਚ ਰਹੀ ਹੈ।' ਇਸ ਬਾਰੇ ਤਾਰਾ ਕਹਿੰਦੀ ਹੈ, 'ਮੈਂ ਇਸ ਨੂੰ ਆਪਣੇ ਕੋਲ ਰੱਖ ਰਹੀ ਹਾਂ ।
Published by: Ramanpreet Kaur
First published: June 15, 2021, 4:43 PM IST
ਹੋਰ ਪੜ੍ਹੋ
ਅਗਲੀ ਖ਼ਬਰ