HOME » NEWS » Films

ਬਾਲੀਵੁੱਡ ਅਭਿਨੇਤਰੀ ਵਿਦਿਆ ਸਿਨਹਾ ਦਾ ਦੇਹਾਂਤ

News18 Punjab
Updated: August 16, 2019, 10:37 AM IST
ਬਾਲੀਵੁੱਡ ਅਭਿਨੇਤਰੀ ਵਿਦਿਆ ਸਿਨਹਾ ਦਾ ਦੇਹਾਂਤ
ਬਾਲੀਵੁੱਡ ਅਭਿਨੇਤਰੀ ਵਿਦਿਆ ਸਿਨਹਾ ਦਾ ਦੇਹਾਂਤ
News18 Punjab
Updated: August 16, 2019, 10:37 AM IST
ਬਾਲੀਵੁੱਡ ਅਭਿਨੇਤਰੀ ਵਿਦਿਆ ਸਿਨਹਾ, ਜੋ ਫਿਲਮਾਂ 'ਰਜਨੀਗੰਧਾ' ਅਤੇ 'ਛੋਟੀ ਸੀ ਬਾਤ' 'ਚ ਆਪਣੀ ਅਦਾਕਾਰੀ ਲਈ ਮਸ਼ਹੂਰ ਹੋਈ ਸੀ, ਨੇ ਵੀਰਵਾਰ ਨੂੰ ਆਖਰੀ ਸਾਹ ਲਿਆ। ਵਿਦਿਆ ਸਿਨਹਾ ਨੂੰ ਤਕਰੀਬਨ ਇੱਕ ਹਫ਼ਤੇ ਮੁੰਬਈ ਦੇ ਜੁਹੂ ਖੇਤਰ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੀ ਹਾਲਤ ਅਚਾਨਕ ਵਿਗੜ ਗਈ ਅਤੇ ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਵੈਂਟੀਲੇਟਰ 'ਤੇ ਰੱਖਿਆ ਗਿਆ। ਇੱਥੇ ਉਨਾਂ ਦੀ ਮੌਤ ਹੋ ਗਈ। ਉਹ 72 ਸਾਲਾਂ ਦਾ ਸੀ ।ਪਿਛਲੇ ਕੁਝ ਸਾਲਾਂ ਤੋਂ ਦਿਲ ਤੇ ਫੇਫੜਿਆਂ ਦੀ ਬਿਮਾਰੀ ਨਾਲ ਜੂਝ ਰਹੀ ਸੀ। ਅਚਾਨਕ ਬਿਮਾਰੀ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਵਿਦਿਆ ਨੇ 70 ਤੇ 80 ਦੇ ਦਹਾਕਿਆਂ ‘ਚ ਆਪਣੇ ਐਕਟਿੰਗ ਰਾਹੀਂ ਐਂਟਰਟੇਨਮੈਂਟ ਜਗਤ ‘ਚ ਆਪਣੀ ਪਛਾਣ ਬਣਾਈ ਸੀ। ਵਿਦਿਆ ਸਿਨਹਾ ਮਸ਼ਹੂਰ ਛੋਟੇ ਪਰਦੇ ਦੇ ਸੀਰੀਅਲ ਕੁਲਫੀ ਕੁਮਾਰ ਬਾਜੇ ਵਾਲਾ ਵਿੱਚ ਦਾਦੀ ਦਾ ਕਿਰਦਾਰ ਨਿਭਾ ਰਹੀ ਸੀ।
Loading...
First published: August 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...