ਮੁੰਬਈ: ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਕਾਮੇਡੀਅਨ ਮੁਨੱਵਰ ਫਾਰੂਕੀ ਨਾਲ ਮੁਲਾਕਾਤ ਕੀਤੀ। ਦੋਵਾਂ ਦੀਆਂ ਖੂਬਸੂਰਤ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਮੁਨੱਵਰ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਸ਼ਹਿਨਾਜ਼ ਲਈ ਇਕ ਸ਼ਾਇਰੀ ਵੀ ਲਿਖੀ ਹੈ। ਤਸਵੀਰਾਂ 'ਚ ਦੋਹਾਂ ਨੂੰ ਇਕ-ਦੂਜੇ ਦੇ ਕਰੀਬ ਬੈਠੇ ਦੇਖਿਆ ਜਾ ਸਕਦਾ ਹੈ। ਪਹਿਲੀ ਤਸਵੀਰ 'ਚ ਮੁਨੱਵਰ ਦੀਆਂ ਅੱਖਾਂ ਬੰਦ ਹਨ ਅਤੇ ਸ਼ਹਿਨਾਜ਼ ਦਾ ਚਿਹਰਾ ਕੈਮਰੇ ਤੋਂ ਦੂਜੇ ਪਾਸੇ ਦੇਖ ਰਿਹਾ ਹੈ। ਦੂਜੀ ਫੋਟੋ 'ਚ ਦੋਵੇਂ ਕੈਮਰੇ ਵੱਲ ਦੇਖਦੇ ਹੋਏ ਮੁਸਕਰਾ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੁਨੱਵਰ ਫਾਰੂਕੀ ਨੇ ਲਿਖਿਆ, "ਅਬ ਨਹੀਂ ਹਮ ਚਿਰਾਗੋ ਕੇ ਮੋਹਤਾਜ, ਉਸਕੀ ਆਂਖੇ ਰੋਸ਼ਨੀ ਕਰਤੀ ਹੈ. ਮੈਂ ਕਿਤਾਬ ਅਲਮਾਰੀ ਮੈਂ ਰੱਖ ਆਇਆ ਹੂ. ਸੁਣਾ ਹੈ ਵੋ ਬਾ-ਕਮਾਲ ਇਨਸਾਨ ਪੜ੍ਹਤੀ ਹੈ।" ਇਸ ਸ਼ਾਇਰੀ ਦੇ ਨਾਲ ਹੀ ਮੁਨੱਵਰ ਨੇ ਸ਼ਹਿਨਾਜ਼ ਦੀ ਤਾਰੀਫ ਵੀ ਕੀਤੀ। ਉਨ੍ਹਾਂ ਨੇ ਅੱਗੇ ਇੱਕ ਪਿਆਰ ਇਮੋਜੀ ਦੇ ਨਾਲ ਲਿਖਿਆ, "ਉਹ ਦਿਲ ਤੋਂ ਵੀ ਸੁੰਦਰ ਹੈ।"
ਮੁਨੱਵਰ ਫਾਰੂਕੀ ਦੀ ਇਸ ਪੋਸਟ 'ਤੇ ਕੰਮੈਂਟ ਕਰਦੇ ਹੋਏ ਫੈਨਜ਼ ਉਨ੍ਹਾਂ ਦੀ ਬਾਂਡਿੰਗ ਦੀ ਤਾਰੀਫ ਕਰ ਰਹੇ ਹਨ। ਕੁਝ ਲੋਕ ਮੁਨੱਵਰ ਦੀ ਸ਼ਾਇਰੀ ਦੀ ਤਾਰੀਫ਼ ਵੀ ਕਰ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਸ਼ਹਿਨਾਜ਼ ਗਿੱਲ ਨੇ ਵੀ ਕੰਮੈਂਟ ਸੈਕਸ਼ਨ 'ਚ ਮੁਨੱਵਰ ਦੀ ਖੂਬਸੂਰਤ ਸ਼ਾਇਰੀ ਲਈ ਧੰਨਵਾਦ ਕੀਤਾ। ਸ਼ਹਿਨਾਜ਼ ਨੇ ਹੱਥ ਜੋੜ ਕੇ ਇਮੋਜੀ ਨਾਲ 'ਥੈਂਕ ਯੂ ਮੁਨਵਰ' ਲਿਖਿਆ।
ਸ਼ਹਿਨਾਜ਼ ਗਿੱਲ ਦਾ ਬਾਲੀਵੁੱਡ ਡੈਬਿਊ
ਸ਼ਹਿਨਾਜ਼ ਗਿੱਲ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਫਰਹਾਦ ਸਾਮਜੀ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਇਸ ਦੇ ਲੇਖਕ ਸਾਜਿਦ ਨਾਡਿਆਡਵਾਲਾ ਹਨ। ਫਿਲਮ ਵਿੱਚ ਸਲਮਾਨ ਖਾਨ, ਪੂਜਾ ਹੇਗੜੇ, ਵੈਂਕਟੇਸ਼ ਡੱਗੂਬਾਤੀ ਅਤੇ ਪਾਰਥ ਸਿੱਧਪੁਰਾ ਵੀ ਹਨ। ਇਹ ਅਗਲੇ ਸਾਲ ਈਦ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindi Films, Movies, Pollywood, Punjabi Films, Shehnaz Gill