ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜੌਨ ਅਬ੍ਰਾਹਮ ਸਟਾਰਰ ਫਿਲਮ 'ਪਠਾਨ' ਅਗਲੇ ਸਾਲ ਜਨਵਰੀ 'ਚ ਰਿਲੀਜ਼ ਹੋਵੇਗੀ। ਪਰ ਇਸ ਫਿਲਮ ਦੀ ਪ੍ਰਮੋਸ਼ਨ ਸ਼ੁਰੂ ਹੋ ਗਈ ਹੈ ਅਤੇ ਫਿਲਮ ਦਾ ਪਹਿਲਾ ਗੀਤ 'ਬੇਸ਼ਰਮ ਰੰਗ' 12 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਦੇ ਗੀਤ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਸ਼ਾਹਰੁਖ ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਸ਼ਾਹਰੁਖ ਨੇ ਸ਼ੁੱਕਰਵਾਰ ਨੂੰ ਇਸ ਗੀਤ ਨਾਲ ਜੁੜਿਆ ਇਕ ਪੋਸਟਰ ਰਿਲੀਜ਼ ਕੀਤਾ। ਇਸ 'ਚ ਦੀਪਿਕਾ ਗੋਲਡਨ ਰੰਗ ਦੀ ਬਿਕਨੀ 'ਚ ਨਜ਼ਰ ਆਈ। ਹੁਣ ਸ਼ਾਹਰੁਖ ਨੇ ਗੀਤ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਹੈ, ਜਿਸ 'ਚ ਦੀਪਿਕਾ ਪਾਦੂਕੋਣ ਪੀਲੇ ਰੰਗ ਦੀ ਬਿਕਨੀ 'ਚ ਧਮਾਲ ਮਚਾ ਰਹੀ ਹੈ। ਦੱਸ ਦੇਈਏ ਕਿ 'ਬੇਸ਼ਰਮ ਰੰਗ' 12 ਦਸੰਬਰ ਨੂੰ ਸਵੇਰੇ 11 ਵਜੇ ਰਿਲੀਜ਼ ਹੋਵੇਗੀ।
View this post on Instagram
ਸ਼ਾਹਰੁਖ ਖਾਨ ਨੇ ਕੀਤੀ ਤਾਰੀਫ਼
ਸ਼ਾਹਰੁਖ ਨੇ ਦੀਪਿਕਾ ਦੇ ਇਸ ਗਲੈਮਰਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਦੀਪਿਕਾ ਦੀ ਤਾਰੀਫ ਕੀਤੀ ਹੈ। ਸ਼ਾਹਰੁਖ ਨੇ ਪੋਸਟਰ ਦੇ ਨਾਲ ਲਿਖਿਆ, 'ਮੀਰ ਮੀਰ ਆਨ ਦਿ ਵੌਲ, ਸ਼ੀ ਇਜ ਦਿ ਮੋਸਟ ਗਲੈਮਰਸ ਆਫ ਡੈਮ ਔਲ।' ਸ਼ਾਹਰੁਖ ਨੇ ਜਿਵੇਂ ਹੀ ਦੀਪਿਕਾ ਦਾ ਇਹ ਨਵਾਂ ਪੋਸਟਰ ਜਾਰੀ ਕੀਤਾ, ਇਹ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਦੀਪਿਕਾ ਦਾ ਇਹ ਅੰਦਾਜ਼ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਅਤੇ ਹਰ ਕੋਈ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' 25 ਜਨਵਰੀ 2023 ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood actress, Deepika, Deepika Padukone, Shahrukh Khan