HOME » NEWS » Films

ਅਕਸ਼ੈ ਕੁਮਾਰ ਨੇ ਆਯੁਰਵੈਦ ਦਾ ਪੱਖ ਪੂਰਿਆ, ਬਾਬਾ ਰਾਮਦੇਵ ਨੇ ਅਦਾਕਾਰ ਦੀ ਵੀਡੀਓ ਸਾਂਝੀ ਕਰਕੇ ਕੀਤਾ ਧੰਨਵਾਦ

News18 Punjabi | News18 Punjab
Updated: May 31, 2021, 8:33 PM IST
share image
ਅਕਸ਼ੈ ਕੁਮਾਰ ਨੇ ਆਯੁਰਵੈਦ ਦਾ ਪੱਖ ਪੂਰਿਆ, ਬਾਬਾ ਰਾਮਦੇਵ ਨੇ ਅਦਾਕਾਰ ਦੀ ਵੀਡੀਓ ਸਾਂਝੀ ਕਰਕੇ ਕੀਤਾ ਧੰਨਵਾਦ
ਅਕਸ਼ੇ ਕੁਮਾਰ ਨੇ ਆਯੁਰਵੈਦ ਦਾ ਪੱਖ ਪੂਰਿਆ, ਬਾਬਾ ਰਾਮਦੇਵ ਨੇ ਅਦਾਕਾਰ ਦੀ ਵੀਡੀਓ ਸਾਂਝੀ ਕਰਕੇ ਕੀਤਾ ਧੰਨਵਾਦ (ਫੋਟੋ ਕੈ. Twitter@yogrishiramdev)

  • Share this:
  • Facebook share img
  • Twitter share img
  • Linkedin share img
ਹਾਲ ਹੀ ਵਿੱਚ ਬਾਬਾ ਰਾਮਦੇਵ (Baba Ramdev) ਨੇ ਐਲੋਪੈਥੀ (Alopathy) ਬਾਰੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਸੀ, ਜਿਸ ਕਾਰਨ ਸਾਰੇ ਡਾਕਟਰ ਬਾਬੇ ਦੇ ਵਿਰੁੱਧ ਖੜੇ ਹੋ ਗਏ ਹਨ। ਇਸ ਨਾਲ ਐਲੋਪੈਥੀ ਬਨਾਮ ਆਯੁਰਵੈਦ ਦੀ ਬਹਿਸ ਤੇਜ਼ ਹੋ ਗਈ ਹੈ।

ਹੁਣ ਇਸ ਬਹਿਸ ਵਿਚ ਸ਼ਾਮਲ ਹੁੰਦੇ ਹੋਏ ਅਦਾਕਾਰ ਅਕਸ਼ੈ ਕੁਮਾਰ ਨੇ ਆਯੁਰਵੈਦ ਦੇ ਗੁਣ ਗਾਏ ਹਨ। ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਯੁਰਵੈਦ ਬਾਰੇ ਆਪਣੇ ਵਿਚਾਰ ਦੇ ਰਹੇ ਹਨ। ਉਹ ਦੇਸੀ (ਆਯੁਰਵੈਦ) ਦਵਾਈਆਂ ਦੀ ਮਹੱਤਤਾ ਬਾਰੇ ਬੋਲ ਰਹੇ ਹਨ।

ਵੀਡੀਓ ਵਿੱਚ ਅਦਾਕਾਰ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਅਸੀਂ ਆਪਣੀਆਂ ਦਵਾਈਆਂ ਦੀ ਬਜਾਏ, ਵਿਦੇਸ਼ੀ ਦਵਾਈਆਂ ਉੱਤੇ ਵਧੇਰੇ ਭਰੋਸਾ ਕਰ ਰਹੇ ਹਾਂ, ਸਮੱਸਿਆ ਇਹ ਹੈ ਕਿ ਅਸੀਂ ਆਪਣੀਆਂ ਦਵਾਈਆਂ ਵੱਲ ਤਵੱਜੋ ਨਹੀਂ ਦੇ ਰਹੇ। ਉਨ੍ਹਾਂ ਨੂੰ ਇਹ ਕਹਿੰਦੇ ਹੋਏ ਵੇਖਿਆ ਗਿਆ ਹੈ, "ਮੈਂ ਇਹ ਦਾਅਵਾ ਕਰਨ ਲਈ ਤਿਆਰ ਹਾਂ ਕਿ ਅਜਿਹਾ ਕੋਈ ਮਰਜ਼ ਨਹੀਂ ਜਿਸ ਦਾ ਇਲਾਜ ਸਾਡੀ ਰਵਾਇਤੀ ਮੈਡੀਸਨ ਪ੍ਰਣਾਲੀ ਵਿੱਚ ਇਲਾਜ ਨਾ ਹੋਵੇ।"


ਸਰਕਾਰੀ ਸਕੀਮ ਬਾਰੇ ਗੱਲ ਕਰਦਿਆਂ ਉਹ ਕਹਿੰਦਾ ਹੈ, 'ਮੈਂ ਪੜ੍ਹਿਆ ਸੀ ਕਿ ਜੇ ਤੁਸੀਂ ਰਜਿਸਟਰਡ ਆਯੁਰਵੈਦ ਕੇਂਦਰ ਵਿਚ ਇਲਾਜ ਕਰਵਾਉਂਦੇ ਹੋ, ਤਾਂ ਤੁਹਾਨੂੰ ਉਸੇ ਤਰ੍ਹਾਂ ਬੀਮੇ ਦਾ ਲਾਭ ਮਿਲੇਗਾ ਜਿਵੇਂ ਤੁਸੀਂ ਕਿਸੇ ਹੋਰ ਹਸਪਤਾਲ ਵਿਚ ਪ੍ਰਾਪਤ ਕਰੋਗੇ।'

'ਸਾਡੇ ਇਲਾਜ ਦੇ ਇਹ ਢੰਗ ਨਾ ਸਿਰਫ ਕੁਦਰਤੀ ਹਨ, ਬਲਕਿ ਵਿਗਿਆਨਕ ਵੀ ਹਨ। ਹਰ ਇਲਾਜ ਦੇ ਪਿੱਛੇ ਇੱਕ ਨਿਸ਼ਚਿਤ ਤਰਕ ਹੁੰਦਾ ਹੈ।' ਬਾਬਾ ਰਾਮਦੇਵ ਨੇ ਇਹ ਵੀਡੀਓ ਸਾਂਝਾ ਕਰਦਿਆਂ ਅਦਾਕਾਰ ਦਾ ਧੰਨਵਾਦ ਵੀ ਕੀਤਾ ਹੈ।
Published by: Gurwinder Singh
First published: May 31, 2021, 8:28 PM IST
ਹੋਰ ਪੜ੍ਹੋ
ਅਗਲੀ ਖ਼ਬਰ