• Home
  • »
  • News
  • »
  • entertainment
  • »
  • VIRAL SOCIAL ANIL KAPOOR SRIDEVI FILM MR INDIA CHILD ARTIST TINA NOW LOOKS LIKE THIS HUZAAN KHODAIJI PHOTO GH AP AS

ਜਾਣੋ ਕੀ ਕਰ ਰਹੀ ਹੈ ਅੱਜ ਕੱਲ Mr.India ਦੀ ਇਹ ਮਾਸੂਮ ਬਾਲ ਕਲਾਕਾਰ

ਦੱਸ ਦਈਏ ਕਿ ਟੀਨਾ ਅੱਜ ਅਸਲ ਜ਼ਿੰਦਗੀ 'ਚ ਦੋ ਬੱਚਿਆਂ ਦੀ ਮਾਂ ਹੈ ਅਤੇ ਉਸਦਾ ਅਸਲੀ ਨਾਮ ਹੁਜ਼ਾਨ ਖੋਦਾਈਜੀ ਹੈ।ਬੇਸ਼ੱਕ ਹੁਜ਼ਾਨ ਫਿਲਮ ਦੇ ਸਭ ਤੋਂ ਪਿਆਰੇ ਕਿਰਦਾਰਾਂ ਵਿੱਚੋਂ ਇੱਕ ਸੀ। ਪਰ ਮਿਸਟਰ ਇੰਡੀਆ ਤੋਂ ਬਾਅਦ ਹੁਜ਼ਾਨ ਨੂੰ ਕਿਸੇ ਹੋਰ ਫਿਲਮ ਵਿੱਚ ਨਹੀਂ ਦੇਖਿਆ ਗਿਆ। ਕਿਉਂਕਿ ਹੁਜ਼ਾਨ ਨੇ ਵੱਡੇ ਹੋਣ 'ਤੇ ਅਦਾਕਾਰੀ ਨੂੰ ਕੈਰੀਅਰ ਵਜੋਂ ਨਹੀਂ ਅਪਣਾਇਆ ਹਾਲਾਂਕਿ, ਜ਼ਿਆਦਾਤਰ ਬਾਲ ਕਲਾਕਾਰਾਂ ਨੇ ਇਸ ਦੇ ਉਲ਼ਟ ਕਈ ਹੋਰਨਾਂ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਹੈ।

  • Share this:
ਮਿਸਟਰ ਇੰਡੀਆ ਫਿਲਮ ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਯਾਦ ਹੋਵੇਗੀ ਅਤੇ ਸ਼ੇਖਰ ਕਪੂਰ ਦੀ ਇਸ ਫਿਲਮ 'ਮਿਸਟਰ ਇੰਡੀਆ' ਨੂੰ ਬਾਲੀਵੁੱਡ 'ਚ ਕਲਟ ਦਾ ਦਰਜਾ ਦਿੱਤਾ ਗਿਆ ਹੈ। ਫਿਲਮ ਦੇ ਲਗਭਗ ਸਾਰੇ ਕਿਰਦਾਰ ਹੀ ਯਾਦਗਾਰ ਰਹੇ ਹਨ ਖਾਸ ਕਰਕੇ ਬਾਲ ਕਲਾਕਾਰ। ਜਿਨ੍ਹਾਂ ਨੇ ਦਰਸ਼ਕਾਂ ਦੇ ਮਨਾਂ ਵਿੱਚ ਡੂੰਘੀ ਛਾਪ ਛੱਡੀ ਸੀ।

ਉਹ ਸਾਰੇ ਹੁਣ ਵੱਡੇ ਹੋ ਗਏ ਹਨ। ਇਨ੍ਹਾਂ ਬਾਲ ਕਲਾਕਾਰਾਂ ਵਿੱਚ ਇਕ ਟੀਨਾ ਵੀ ਸੀ ਜਿਸ ਦੀ ਫਿਲਮ ਵਿੱਚ ਇੱਕ ਬੰਬ ਧਮਾਕੇ ਵਿੱਚ ਮੌਤ ਹੋ ਜਾਂਦੀ ਹੈ। ਪਰ ਹੁਣ ਟੀਨਾ ਕਾਫੀ ਵੱਡੀ ਹੋ ਗਈ ਹੈ ਅਤੇ ਉਸ ਦੀ ਅਸਲ ਜ਼ਿੰਦਗੀ ਵੀ ਬੇਹੱਦ ਵਧੀਆ ਚੱਲ ਰਹੀ ਹੈ।

ਦੱਸ ਦਈਏ ਕਿ ਟੀਨਾ ਅੱਜ ਅਸਲ ਜ਼ਿੰਦਗੀ 'ਚ ਦੋ ਬੱਚਿਆਂ ਦੀ ਮਾਂ ਹੈ ਅਤੇ ਉਸਦਾ ਅਸਲੀ ਨਾਮ ਹੁਜ਼ਾਨ ਖੋਦਾਈਜੀ ਹੈ।ਬੇਸ਼ੱਕ ਹੁਜ਼ਾਨ ਫਿਲਮ ਦੇ ਸਭ ਤੋਂ ਪਿਆਰੇ ਕਿਰਦਾਰਾਂ ਵਿੱਚੋਂ ਇੱਕ ਸੀ। ਪਰ ਮਿਸਟਰ ਇੰਡੀਆ ਤੋਂ ਬਾਅਦ ਹੁਜ਼ਾਨ ਨੂੰ ਕਿਸੇ ਹੋਰ ਫਿਲਮ ਵਿੱਚ ਨਹੀਂ ਦੇਖਿਆ ਗਿਆ। ਕਿਉਂਕਿ ਹੁਜ਼ਾਨ ਨੇ ਵੱਡੇ ਹੋਣ 'ਤੇ ਅਦਾਕਾਰੀ ਨੂੰ ਕੈਰੀਅਰ ਵਜੋਂ ਨਹੀਂ ਅਪਣਾਇਆ ਹਾਲਾਂਕਿ, ਜ਼ਿਆਦਾਤਰ ਬਾਲ ਕਲਾਕਾਰਾਂ ਨੇ ਇਸ ਦੇ ਉਲ਼ਟ ਕਈ ਹੋਰਨਾਂ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਹੈ।

ਹੁਜ਼ਾਨ ਖੋਦਾਈਜੀ ਦੀ ਪਹਿਲੀ ਅਤੇ ਆਖਰੀ ਫਿਲਮ : ਹੁਜ਼ਾਨ ਨੇ ਮਿਸਟਰ ਇੰਡੀਆ ਫਿਲਮ ਵਿੱਚ ਬੜੀ ਵਧੀਆ ਕਲਾਕਾਰੀ ਨਿਭਾਈ ਹੈ ਪਰ ਗੌਰਤਲਬ ਹੈ ਕਿ ਕਲਾਕਾਰ ਹੁਜਨ ਦੀ ਇਹ ਪਹਿਲੀ ਅਤੇ ਆਖਰੀ ਫਿਲਮ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਹ ਇੱਕ ਕੰਪਨੀ ਵਿੱਚ ਮਾਰਕੀਟਿੰਗ ਐਗਜ਼ੀਕਿਊਟਿਵ ਬਣ ਗਈ ਹੈ। ਦੱਸ ਦਈਏ ਕਿ ਇੱਕ ਮਹੀਨਾ ਪਹਿਲਾਂ, ਬੋਨੀ ਕਪੂਰ ਨੇ ਫਿਲਮ 'ਮਿਸਟਰ ਇੰਡੀਆ' ਦੇ ਸੈੱਟ ਤੋਂ ਕਈ ਅਣਦੇਖੇ ਪਲਾਂ ਦਾ ਇੱਕ ਥ੍ਰੋਬੈਕ ਵੀਡੀਓ ਸਾਂਝਾ ਕੀਤਾ ਸੀ।

1985 ਵਿੱਚ ਸ਼ੁਰੂ ਹੋਈ ਸੀ ਫਿਲਮ ਦੀ ਸ਼ੂਟਿੰਗ : ਵੀਡੀਓ ਸ਼ੇਅਰ ਕਰਨ ਦਾ ਕਾਰਨ ਇਹ ਸੀ ਕਿ ਬੋਨੀ ਕਪੂਰ ਨੂੰ ਉਹ ਦਿਨ ਯਾਦ ਆ ਗਿਆ ਸੀ ਜਦੋਂ ਵੀਡੀਓ ਦੇ ਬਹਾਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ। ਉਨ੍ਹਾਂ ਨੇ ਇਸ ਦੇ ਕੈਪਸ਼ਨ 'ਚ ਲਿਖਿਆ, 'ਇਹ 1985 ਦਾ ਦਿਨ ਸੀ ਜਦੋਂ ਅਸੀਂ ਫਿਲਮ 'ਮਿਸਟਰ ਇੰਡੀਆ' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ।

1987 'ਚ ਸਿਨੇਮਾਘਰਾਂ ਵਿੱਚ ਹੋਈ ਸੀ ਰਿਲੀਜ਼ : ਇਸ ਫਿਲਮ ਨੂੰ 25 ਮਈ 1987 ਵਿੱਚ ਸਿਨੇਮਾਘਰਾਂ ਵਿੱਚ ਰੀਲੀਜ਼ ਕੀਤਾ ਗਿਆ ਸੀ। ਜਿਸ ਵਿੱਚ ਅਨਿਲ ਕਪੂਰ ਅਤੇ ਸ਼੍ਰੀਦੇਵੀ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਤੋਂ ਇਲਾਵਾ ਇਸ ਵਿੱਚ ਅਮਰੀਸ਼ ਪੁਰੀ, ਸਤੀਸ਼ ਕੌਸ਼ਿਕ ਵੀ ਅਹਿਮ ਭੂਮਿਕਾਵਾਂ ਵਿੱਚ ਸਨ। ਇਸ ਫਿਲਮ ਨੂੰ ਦਰਸ਼ਕਾਂ ਦੇ ਨਾਲ-ਨਾਲ ਆਲੋਚਕਾਂ ਨੇ ਵੀ ਭਰਪੂਰ ਹੁੰਗਾਰਾ ਦਿੱਤਾ ਸੀ।
Published by:Amelia Punjabi
First published: