Naach Meri Rani: ਗੁਰੂ ਰੰਧਾਵਾ ਦੀ ਧੁਨ ਉਤੇ ਨੋਰਾ ਫਤੇਹੀ ਨੇ ਲਾਏ ਠੁਮਕੇ, ਦੇਖੋ ਵੀਡੀਓ

(photo credit: instagram/@norafatehi)
ਗੁਰੂ ਰੰਧਾਵਾ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਵਾਲਾ ਗਾਣਾ 'ਨਾਚ ਮੇਰੀ ਰਾਣੀ' ਰਿਲੀਜ਼ ਹੋ ਗਿਆ ਹੈ। ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਗਾਣੇ ਦੀ ਉਡੀਕ ਕਰ ਰਹੇ ਸਨ। ਹਰ ਕੋਈ ਇਕ ਵਾਰ ਫਿਰ ਨੋਰਾ ਫਤੇਹੀ ਡਾਂਸ ਦਾ ਡਾਂਸ ਅਤੇ ਗੁਰੂ ਰੰਧਾਵਾ ਦੇ ਸ਼ਾਨਦਾਰ ਅੰਦਾਜ਼ ਨੂੰ ਵੇਖਣ ਦੀ ਉਡੀਕ ਕਰ ਰਿਹਾ ਸੀ।
- news18-Punjabi
- Last Updated: October 20, 2020, 2:54 PM IST
Naach Meri Rani: ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਹਮੇਸ਼ਾ ਆਪਣੇ ਜ਼ਬਰਦਸਤ ਡਾਂਸ ਅਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹਾਂ ਦੀਆਂ ਫੋਟੋਆਂ ਤੋਂ ਲੈ ਕੇ ਵੀਡੀਓ ਤੱਕ, ਉਹ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੁੰਦੇ ਹਨ। ਉਨ੍ਹਾਂ ਦਾ ਅਤੇ ਗੁਰੂ ਰੰਧਾਵਾ ਦਾ ਮੋਸਟ ਅਵੇਟਿਡ ਗੀਤ ‘ਨਾਚ ਮੇਰੀ ਰਾਣੀ’ (Naach Meri Rani Song Release) ਰਿਲੀਜ਼ ਹੋ ਗਿਆ ਹੈ। ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਗਾਣੇ ਦੀ ਉਡੀਕ ਕਰ ਰਹੇ ਸਨ। ਹਰ ਕੋਈ ਇਕ ਵਾਰ ਫਿਰ ਨੋਰਾ ਫਤੇਹੀ ਦੇ ਠੁਮਕੇ ਅਤੇ ਗੁਰੂ ਰੰਧਾਵਾ ਦੇ ਹੈਰਾਨਕੁਨ ਅੰਦਾਜ਼ ਨੂੰ ਵੇਖਣਾ ਚਾਹੁੰਦੇ ਸਨ।
ਹੁਣ ਪ੍ਰਸ਼ੰਸਕਾਂ ਦੀ ਉਡੀਕ ਮੁੱਕ ਗਈ ਹੈ। ਟੀ ਸੀਰੀਜ਼ ਦੇ ਬੈਨਰ ਹੇਠ ਬਣੀ ਇਹ ਗਾਣਾ ਯੂਟਿਬ 'ਤੇ ਕਾਫੀ ਧੂਮ ਮਚਾ ਰਿਹਾ ਹੈ। ਗੁਰੂ ਰੰਧਾਵਾ ਦਾ ਇਹ ਗੀਤ, ਡਾਸਿੰਗ ਸਟੈਪਸ ਅਤੇ ਸੰਗੀਤ ਦਾ ਇੱਕ ਸੰਪੂਰਨ ਕੰਬੋ ਹੈ, ਜਿਸ ਨੂੰ ਸੁਣਨ ਤੋਂ ਬਾਅਦ ਕੋਈ ਵੀ ਖੁਸ਼ੀ ਨਾਲ ਨੱਚਣ ਲਗ ਜਾਵੇਗਾ। ਗਾਣੇ ਵਿੱਚ, ਨੋਰਾ ਪਹਿਲੇ ਰੋਬੋਟ ਦੇ ਰੂਪ ਵਿੱਚ ਦਿਖਾਈ ਦਿੱਤੀ ਹੈ, ਜਿਸ ਕਾਰਨ ਇਸ ਗਾਣੇ ਵਿਚ ਰੋਬੋਟਿਕਸ ਦੀ ਛੋਹ ਵੀ ਦੇਖਣ ਨੂੰ ਮਿਲ ਰਹੀ ਹੈ। ਨੋਰਾ ਫਤੇਹੀ ਨੇ ਗਾਣੇ ਵਿਚ ਆਪਣੇ ਡਾਂਸ ਦਾ ਜਾਦੂ ਫੈਲਾ ਰਹੀ ਹੈ, ਹਰ ਕੋਈ ਉਸਦਾ ਦਾ ਕਾਇਲ ਹੁੰਦਾ ਜਾ ਰਿਹਾ ਹੈ। ਤੁਸੀਂ ਨੋਰਾ ਦੇ ਡਾਂਸਿੰਗ ਸਟੈਪ ਵੇਖ ਕੇ ਤੁਸੀ ਵੀ ਨੋਰਾ ਦੇ ਪ੍ਰਸ਼ੰਸਕ ਬਣ ਜਾਓਗੇ। ਦੱਸ ਦੇਈਏ ਕਿ ਗੁਰੂ ਰੰਧਾਵਾ ਤੋਂ ਇਲਾਵਾ ਇਸ ਗੀਤ ਨੂੰ ਨਿਕਿਤਾ ਗਾਂਧੀ ਨੇ ਆਵਾਜ਼ ਦਿੱਤੀ ਹੈ। ਗਾਣੇ ਦਾ ਸੰਗੀਤ ਤਨਿਸ਼ਕ ਬਗੀਚੀ ਨੇ ਦਿੱਤਾ ਹੈ। ਇਸ ਗਾਣੇ ਨੂੰ ਰਿਲੀਜ਼ ਹੋਏ 3 ਘੰਟੇ ਹੋਏ ਹਨ ਅਤੇ ਹੁਣ ਤੱਕ 22 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।
ਹੁਣ ਪ੍ਰਸ਼ੰਸਕਾਂ ਦੀ ਉਡੀਕ ਮੁੱਕ ਗਈ ਹੈ। ਟੀ ਸੀਰੀਜ਼ ਦੇ ਬੈਨਰ ਹੇਠ ਬਣੀ ਇਹ ਗਾਣਾ ਯੂਟਿਬ 'ਤੇ ਕਾਫੀ ਧੂਮ ਮਚਾ ਰਿਹਾ ਹੈ। ਗੁਰੂ ਰੰਧਾਵਾ ਦਾ ਇਹ ਗੀਤ, ਡਾਸਿੰਗ ਸਟੈਪਸ ਅਤੇ ਸੰਗੀਤ ਦਾ ਇੱਕ ਸੰਪੂਰਨ ਕੰਬੋ ਹੈ, ਜਿਸ ਨੂੰ ਸੁਣਨ ਤੋਂ ਬਾਅਦ ਕੋਈ ਵੀ ਖੁਸ਼ੀ ਨਾਲ ਨੱਚਣ ਲਗ ਜਾਵੇਗਾ। ਗਾਣੇ ਵਿੱਚ, ਨੋਰਾ ਪਹਿਲੇ ਰੋਬੋਟ ਦੇ ਰੂਪ ਵਿੱਚ ਦਿਖਾਈ ਦਿੱਤੀ ਹੈ, ਜਿਸ ਕਾਰਨ ਇਸ ਗਾਣੇ ਵਿਚ ਰੋਬੋਟਿਕਸ ਦੀ ਛੋਹ ਵੀ ਦੇਖਣ ਨੂੰ ਮਿਲ ਰਹੀ ਹੈ।