ਨੇਹਾ ਕੱਕੜ ਵੰਡ ਰਹੀ ਸੀ 500-500 ਦੇ ਨੋਟ, ਅਚਾਨਕ ਵਿਗੜ ਗਏ ਹਾਲਾਤ, ਵੇਖੋ ਵੀਡੀਓ

(ਫੋਟੋ ਕੈ.: filmygyan/Instagram)

 • Share this:
  ਨੇਹਾ ਕੱਕੜ (Neha Kakkar) ਅੱਜ ਬਾਲੀਵੁੱਡ ਦੀਆਂ ਚੋਟੀ ਦੀਆਂ ਗਾਇਕਾਵਾਂ Neha Kakkar Top Singers Of Bollywood) ਵਿਚ ਆਪਣੀ ਜਗ੍ਹਾ ਬਣਾ ਚੁੱਕੀ ਹੈ। ਕਦੇ ਮਾਤਾ ਕੀ ਚੌਂਕੀ 'ਤੇ ਗਾਉਣ ਵਾਲੀ ਨੇਹਾ ਕੱਕੜ ਆਪਣੇ ਤੰਗੀ ਵਾਲੇ ਦਿਨ ਨਹੀਂ ਭੁੱਲੀ ਹੈ।

  ਨੇਹਾ ਨੇ ਆਪਣੇ ਬਚਪਨ ਦੇ ਔਖੇ ਦਿਨਾਂ ਬਾਰੇ ਦੱਸਿਆ ਹੈ ਕਿ ਉਸ ਨੇ 4 ਸਾਲ ਦੀ ਉਮਰ ਤੋਂ ਆਪਣੀ ਭੈਣ ਸੋਨੂੰ ਕੱਕੜ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਸੀ। ਅਜਿਹੇ ਕਈ ਲੋਕ ਹਨ ਜੋ ਪ੍ਰਸਿੱਧੀ ਦੀਆਂ ਬੁਲੰਦੀਆਂ 'ਤੇ ਪਹੁੰਚਣ ਤੋਂ ਬਾਅਦ ਆਪਣੇ ਬੀਤੇ ਦਿਨਾਂ ਨੂੰ ਭੁੱਲ ਜਾਂਦੇ ਹਨ ਪਰ ਨੇਹਾ ਅਜਿਹੀ ਨਹੀਂ ਹੈ। ਨੇਹਾ ਅਕਸਰ ਗਰੀਬਾਂ ਦੀ ਮਦਦ ਕਰਦੀ ਨਜ਼ਰ ਆਉਂਦੀ ਹੈ ਪਰ ਇਸ ਵਾਰ ਅਜਿਹਾ ਹੀ ਕੁਝ ਕਰਨ ਗਈ ਗਾਇਕਾ ਮੁਸੀਬਤ ਵਿੱਚ ਫਸ ਗਈ।  ਨੇਹਾ ਕੱਕੜ 500-500 ਦੇ ਨੋਟ ਵੰਡਦੀ ਨਜ਼ਰ ਆਈ
  ਸੋਸ਼ਲ ਮੀਡੀਆ 'ਤੇ ਨੇਹਾ ਕੱਕੜ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਸਿੰਗਰ ਆਪਣੀ ਕਾਰ 'ਚ ਬੈਠ ਕੇ ਗਰੀਬਾਂ ਨੂੰ 500-500 ਦੇ ਨੋਟ ਵੰਡਦੀ ਨਜ਼ਰ ਆ ਰਹੀ ਹੈ।

  ਨੇਹਾ ਨੂੰ ਪੈਸੇ ਵੰਡਦੇ ਦੇਖ ਕਈ ਲੋਕ ਉਸ ਦੀ ਕਾਰ ਕੋਲ ਇਕੱਠੇ ਹੋ ਗਏ ਅਤੇ ਉਸ ਨੂੰ ਘੇਰ ਲਿਆ। ਪੈਸੇ ਲੈਣ ਲਈ ਲੋਕਾਂ ਨੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਨੇਹਾ ਘਬਰਾ ਗਈ ਅਤੇ ਆਪਣੀ ਕਾਰ ਦੀ ਖਿੜਕੀ ਨੂੰ ਬੰਦ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
  Published by:Gurwinder Singh
  First published: