• Home
  • »
  • News
  • »
  • entertainment
  • »
  • VIRAL SOCIAL RAKHI SAWANT LASHESOUT ON RAGHAV CHADDHA SAYS STAY AWAY FROM ME WATCH VIDEO

ਰਾਖੀ ਸਾਵੰਤ ਦੀ AAP ਨੇਤਾ ਰਾਘਵ ਚੱਢਾ ਨੂੰ ਚਿਤਾਵਨੀ- 'ਮੇਰੇ ਤੋਂ ਦੂਰ ਰਹਿਣਾ ਮਿਸਟਰ ਚੱਢਾ ਨਹੀਂ ਤਾਂ ਤੇਰੀ...',ਦੇਖੋ VIDEO

ਰਾਖੀ ਸਾਵੰਤ ਦੀ AAP ਨੇਤਾ ਰਾਘਵ ਚੱਢਾ ਨੂੰ ਚਿਤਾਵਨੀ- 'ਮੇਰੇ ਤੋਂ ਦੂਰ ਰਹਿਣਾ ਮਿਸਟਰ ਚੱਢਾ ਨਹੀਂ ਤਾਂ ਤੇਰੀ...',ਦੇਖੋ VIDEO (ਫਾਇਲ ਫੋਟੋ)

  • Share this:
    ਰਾਖੀ ਸਾਵੰਤ (Rakhi Sawant) ਦੇ ਨਾਂ ਨੇ ਸ਼ੁੱਕਰਵਾਰ ਰਾਤ ਨੂੰ ਅਚਾਨਕ ਰਾਜਨੀਤੀ ਦੇ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ।

    ਦਰਅਸਲ, ਪੰਜਾਬ ਦੀ ਰਾਜਨੀਤੀ ਵਿਚ ਰਾਖੀ ਸਾਵੰਤ ਦਾ ਨਾਂ ਉਸ ਸਮੇਂ ਗੂੰਜਿਆ ਜਦੋਂ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਦਾ ਰਾਖੀ ਸਾਵੰਤ ਆਖ ਦਿੱਤਾ। ਇਸ ਤੋਂ ਰਾਖੀ ਇੰਨੀ ਨਾਰਾਜ਼ ਹੋਈ ਕਿ 'ਆਪ' ਨੇਤਾ ਰਾਘਵ ਚੱਢਾ ਨੂੰ ਚਿਤਾਵਨੀ ਦਿੱਤੀ।



    ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਰਾਖੀ ਸਾਵੰਤ ਨੇ ਸਖਤ ਲਹਿਜੇ ਵਿੱਚ ਕਿਹਾ- 'ਮੇਰੇ ਅਤੇ ਮੇਰੇ ਨਾਮ ਤੋਂ ਦੂਰ ਰਹੋ। ਜੋ ਮਿਸਟਰ ਚੱਢਾ ਹੋ ਨਾ, ਮੇਰਾ ਨਾਮ ਲਵੋਗੇ ਤਾਂ ਤੁਹਾਡਾ ਚੱਢਾ ਉਤਾਰਾ ਦਿਆਂਗੀ, ਮੈਂ ਇਸ ਵੇਲੇ ਟ੍ਰੈਂਡਿੰਗ ਵਿਚ ਹਾਂ, ਮਿਸਟਰ ਚੱਢਾ ਤੁਸੀਂ ਖੁਦ ਵੇਖੋ, ਤੁਹਾਨੂੰ ਟ੍ਰੈਂਡਿੰਗ ਵਿੱਚ ਆਉਣ ਲਈ ਮੇਰੇ ਨਾਮ ਦੀ ਜ਼ਰੂਰਤ ਪੈ ਗਈ।''

    ਇਕ ਟਵੀਟ ਨੂੰ ਸਾਂਝਾ ਕਰਦਿਆਂ ਰਾਖੀ ਨੇ ਕੈਪਸ਼ਨ ਲਿਖਿਆ- 'ਮੇਰੇ ਪਤੀ ਨੇ ਰਾਘਵ ਚੱਢਾ ਨੂੰ ਜਵਾਬ ਦਿੱਤਾ ਹੈ। ਲੋਕ ਹੁਣ ਤਕ ਮੈਨੂੰ ਇਕੱਲੇ ਜਾਣ ਕੇ ਪ੍ਰੇਸ਼ਾਨ ਕਰਦੇ ਸਨ, ਅੱਜ ਮੇਰੀਆਂ ਅੱਖਾਂ ਵਿੱਚ ਇਹ ਕਹਿ ਕੇ ਹੰਝੂ ਹਨ ਕਿ ਅੱਜ ਮੇਰੇ ਕੋਲ ਵੀ ਕੋਈ ਹੈ, ਜੋ ਮੇਰੇ ਮਾਣ-ਸਨਮਾਨ ਦੀ ਰਾਖੀ ਲਈ ਖੜ੍ਹਾ ਹੈ, ਧੰਨਵਾਦ ਮੇਰੇ ਪਤੀ। '
    Published by:Gurwinder Singh
    First published:
    Advertisement
    Advertisement