Home /News /entertainment /

ਸਿੱਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਰੂਹਾਨੀਅਤ ਵੱਲ ਵਧੀ ਸ਼ਹਿਨਾਜ਼ ਗਿੱਲ, ਸ਼ੇਅਰ ਕੀਤੀ ਖ਼ਾਸ Video

ਸਿੱਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਰੂਹਾਨੀਅਤ ਵੱਲ ਵਧੀ ਸ਼ਹਿਨਾਜ਼ ਗਿੱਲ, ਸ਼ੇਅਰ ਕੀਤੀ ਖ਼ਾਸ Video

ਸਿੱਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਰੂਹਾਨੀਅਤ ਵੱਲ ਵਧੀ ਸ਼ਹਿਨਾਜ਼ ਗਿੱਲ, ਸ਼ੇਅਰ ਕੀਤੀ ਖ਼ਾਸ Video

ਸਿੱਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਰੂਹਾਨੀਅਤ ਵੱਲ ਵਧੀ ਸ਼ਹਿਨਾਜ਼ ਗਿੱਲ, ਸ਼ੇਅਰ ਕੀਤੀ ਖ਼ਾਸ Video

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਰੂਹਾਨੀਅਤ ਵੱਲ ਵਧ ਗਈ ਹੈ। ਉਨ੍ਹਾਂ ਨੇ ਬ੍ਰਹਮਾ ਕੁਮਾਰੀ ਬੀ.ਕੇ. ਸ਼ਿਵਾਨੀ (Spiritual Teacher BK Shivani) ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਇਸ ਖਾਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ- 'ਰੀਸੈਟ-ਰੀਸਟਾਰਟ... ਬੀ.ਕੇ. ਸ਼ਿਵਾਨੀ ਨਾਲ ਮੇਰੀ ਗੱਲਬਾਤ:

ਹੋਰ ਪੜ੍ਹੋ ...
 • Share this:

  ਸਿਧਾਰਥ ਸ਼ੁਕਲਾ ਨੂੰ ਦੁਨੀਆ ਛੱਡੇ ਕਰੀਬ ਚਾਰ ਮਹੀਨੇ ਬੀਤ ਚੁੱਕੇ ਹਨ। ਉਨ੍ਹਾਂ  ਨੂੰ ਯਾਦ ਕਰਕੇ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਭਾਵੁਕ ਹੋ ਜਾਂਦੇ ਹਨ। ਸਿਧਾਰਥ ਦੀ ਮੌਤ ਤੋਂ ਬਾਅਦ ਪ੍ਰਸ਼ੰਸਕ ਚਾਹੁੰਦੇ ਸਨ ਕਿ ਸ਼ਹਿਨਾਜ਼ ਗਿੱਲ ਖੁੱਲ੍ਹ ਕੇ ਗੱਲ ਕਰਨ। ਸਿਧਾਰਥ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਸ਼ਹਿਨਾਜ਼ ਨੇ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।

  ਸ਼ਹਿਨਾਜ਼ ਗਿੱਲ ਨੇ ਆਪਣੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਆਪਣੇ ਖਾਸ ਦੋਸਤ ਸਿਧਾਰਥ ਸ਼ੁਕਲਾ (Shehnaaz Gill & Siddharth Shukla) ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਬ੍ਰਹਮਾ ਕੁਮਾਰੀ ਬੀ.ਕੇ.ਸ਼ਿਵਾਨੀ  (Spiritual Teacher BK Shivani) ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਸ਼ਹਿਨਾਜ਼ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

  ਸਿੱਧਾਰਥ ਨੂੰ ਭੁੱਲ ਨਹੀਂ ਸਕੀ ਸ਼ਹਿਨਾਜ਼

  ਸ਼ਹਿਨਾਜ਼ ਗਿੱਲ ਨੇ ਆਪਣੇ ਯੂਟਿਊਬ ਚੈਨਲ 'ਤੇ ਕਰੀਬ ਇਕ ਘੰਟੇ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਆਪਣੀ ਵੀਡੀਓ 'ਚ ਸ਼ਹਿਨਾਜ਼ ਨੇ ਬੀ.ਕੇ. ਸ਼ਿਵਾਨੀ ਨਾਲ ਗੱਲ ਕਰਦੇ ਹੋਏ ਕਿਹਾ, 'ਮੈਂ ਸਿਧਾਰਥ ਸ਼ੁਕਲਾ ਨੂੰ ਕਈ ਵਾਰ ਕਿਹਾ ਸੀ ਕਿ ਮੈ ਸਿਸਟਰ ਸ਼ਿਵਾਨੀ (Brahamkumari BK Shivani) ਨੂੰ ਮਿਲਣਾ ਹੈ। ਮੈਂ ਉਨ੍ਹਾਂ ਨੂੰ ਬਹੁਤ ਪਸੰਦ ਕਰਦੀ ਹਾਂ। ਫਿਰ ਸਿਧਾਰਥ ਹਮੇਸ਼ਾ ਕਹਿਦੇ ਸਨ ਕਿ ਇੱਕ ਦਿਨ ਤੂੰ ਆਪਣੀ ਮਨਪਸੰਦ ਮੋਟੀਵੇਸ਼ਨਲ ਸਪੀਕਰ ਨੂੰ ਜ਼ਰੂਰ ਮਿਲੇਂਗੀ।

  `ਪਹਿਲਾਂ ਮੈਂ ਸਰੀਰ ਨੂੰ ਲੈਕੇ ਫ਼ਿਕਰਮੰਦ ਰਹੀ, ਹੁਣ ਆਤਮਾ ਲਈ ਹਾਂ`

  ਸ਼ਹਿਨਾਜ਼ ਨੇ ਕਿਹਾ, ਮੈਂ ਇਸ ਚੀਜ਼ ਨੂੰ ਮੰਨ ਲਿਆ ਹੈ ਕਿ ਕੋਈ ਵੀ ਹਮੇਸ਼ਾ ਨਾਲ ਨਹੀਂ ਰਹਿੰਦਾ। ਹਰ ਕਿਸੇ ਨੇ ਆਪਣੇ ਕਿਸੇ ਚਾਹੁਣ ਵਾਲੇ ਨੂੰ ਖੋਹਿਆ ਹੈ। ਸਾਨੂੰ ਹਮੇਸ਼ਾ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਹੋਰ ਜਿਉਣਾ ਪਿਆ। ਮੈਂ ਅਜੇ ਤੱਕ ਇਹ ਪੂਰਾ ਨਹੀਂ ਕੀਤਾ.. ਪਹਿਲਾਂ ਮੈਂ ਸਰੀਰ ਨੂੰ ਲੈਕੇ ਫ਼ਿਕਰਮੰਦ ਰਹੀ, ਹੁਣ ਆਤਮਾ ਲਈ ਹਾਂ

  'ਸਿਧਾਰਥ ਤੇ ਮੈਂ ਇਸ ਲਈ ਮਿਲੇ ਕਿਉਂਕਿ ਰੱਬ ਨੇ ਸਾਨੂੰ ਮਿਲਾਇਆ'

  ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਸ਼ਹਿਨਾਜ਼ ਨੇ ਕਿਹਾ, 'ਮੈਂ ਅਕਸਰ ਸੋਚਦੀ ਹਾਂ ਕਿ ਉਸ ਰੂਹ ਨੇ ਮੈਨੂੰ ਇੰਨਾ ਗਿਆਨ ਕਿਵੇਂ ਦਿੱਤਾ। ਮੈਂ ਪਹਿਲਾਂ ਲੋਕਾਂ ਦਾ ਵਿਸ਼ਲੇਸ਼ਣ ਨਹੀਂ ਕਰ ਸਕਦੀ ਸੀ. ਮੇਰੇ ਅੰਦਰ ਬਹੁਤ ਆਤਮ ਵਿਸ਼ਵਾਸ ਸੀ ਅਤੇ ਮੈਂ ਉਸ ਸਮੇਂ ਸੱਚਮੁੱਚ ਬਹੁਤ ਮਾਸੂਮ ਸੀ, ਪਰ ਉਸ ਵਿਅਕਤੀ ਨੇ ਮੈਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਸਿਖਾਇਆ। ਪ੍ਰਮਾਤਮਾ ਨੇ ਮੇਰੀ ਉਸ ਰੂਹ ਨਾਲ ਜਾਣ-ਪਛਾਣ ਕਰਵਾਈ ਅਤੇ ਸਾਨੂੰ ਦੋਸਤ ਬਣਾ ਕੇ ਰੱਖਿਆ ਤਾਂ ਜੋ ਉਹ ਮੈਨੂੰ ਜ਼ਿੰਦਗੀ ਵਿੱਚ ਕੁਝ ਸਿਖਾ ਸਕੇ।

  'ਪਿਛਲੇ ਡੇਢ ਸਾਲ 'ਚ ਮੈਂ ਬਹੁਤ ਕੁਝ ਸਿੱਖਿਆ'

  ਸਿਧਾਰਥ ਨੂੰ ਯਾਦ ਕਰਦਿਆਂ ਸ਼ਹਿਨਾਜ਼ ਨੇ ਕਿਹਾ, 'ਮੈਂ ਪਿਛਲੇ ਡੇਢ-2 ਸਾਲਾਂ 'ਚ ਬਹੁਤ ਕੁਝ ਸਿੱਖਿਆ ਹੈ। ਮੇਰਾ ਰਾਹ ਰੱਬ ਤੱਕ ਲੈ ਕੇ ਜਾਣਾ ਸੀ ਤੇ ਸ਼ਾਇਦ ਇਸੇ ਲਈ ਸਿਧਾਰਥ ਮੇਰੀ ਜ਼ਿੰਦਗੀ ਵਿਚ ਆਏ। ਉਸਨੇ ਮੈਨੂੰ ਬਹੁਤ ਕੁਝ ਸਿਖਾਇਆ। ਉਸਨੇ ਮੈਨੂੰ ਤੁਹਾਡੇ ਵਰਗੇ ਲੋਕਾਂ ਨਾਲ ਮਿਲਾਇਆ। ਮੈਂ ਹਰ ਚੀਜ਼ ਨੂੰ ਮਜ਼ਬੂਤੀ ਨਾਲ ਸੰਭਾਲ ਸਕਦੀ ਹਾਂ, ਮੈਂ ਹੁਣ ਬਹੁਤ ਮਜ਼ਬੂਤ ​​ਹਾਂ'।

  'ਸਾਡਾ ਸਫ਼ਰ ਜਾਰੀ ਹੈ'

  ਸ਼ਹਿਨਾਜ਼ ਗਿੱਲ ਅੱਗੇ ਕਹਿੰਦੀ ਹੈ, 'ਸਾਡਾ ਸਫ਼ਰ ਅਜੇ ਜਾਰੀ ਹੈ, ਉਸ ਦਾ ਸਫ਼ਰ ਪੂਰਾ ਹੋ ਗਿਆ ਹੈ।  ਉਸਦਾ ਰੂਪ ਬਦਲ ਗਿਆ ਹੈ ਪਰ, ਉਹ ਮੁੜ ਇਸ ਰੂਪ ਵਿੱਚ ਆ ਗਿਆ ਹੈ।  ਸ਼ਹਿਨਾਜ਼ ਅੱਗੇ ਕਹਿੰਦੀ ਹੈ ਕਿ ਜਦੋਂ ਕੋਈ ਛੱਡ ਜਾਂਦਾ ਹੈ ਤਾਂ ਰੋਣ ਨਾਲ ਦਰਦ ਵਧਦਾ ਹੈ, ਘੱਟ ਨਹੀਂ ਹੁੰਦਾ।

  Published by:Amelia Punjabi
  First published:

  Tags: Bigg Boss 13, Celebrities, Entertainment news, Punjab, Punjabi actress, Punjabi Films, Punjabi industry, Punjabi singer, Shehnaaz Gill