HOME » NEWS » Films

SSR CASE: ਹਸਪਤਾਲ ਦੇ ਸਟਾਫ ਦਾ ਦਾਅਵਾ, ਸੁਸ਼ਾਂਤ ਦੇ ਗਲੇ ‘ਤੇ ਸੀ ਸੂਈ ਦੇ ਨਿਸ਼ਾਨ ਅਤੇ ਟੁੱਟੇ ਹੋਏ ਸੀ ਪੈਰ

News18 Punjabi | News18 Punjab
Updated: August 29, 2020, 4:51 PM IST
share image
SSR CASE: ਹਸਪਤਾਲ ਦੇ ਸਟਾਫ ਦਾ ਦਾਅਵਾ, ਸੁਸ਼ਾਂਤ ਦੇ ਗਲੇ ‘ਤੇ ਸੀ ਸੂਈ ਦੇ ਨਿਸ਼ਾਨ ਅਤੇ ਟੁੱਟੇ ਹੋਏ ਸੀ ਪੈਰ
ਸੁਸ਼ਾਂਤ ਸਿੰਘ ਕੇਸ ਦੀ ਜਾਂਚ ਸੀਬੀਆਈ ਕਰ ਰਹੀ ਹੈ

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿਚ ਹਸਪਤਾਲ ਦਾ ਕਰਮਚਾਰੀ ਦਾਅਵਾ ਕਰ ਰਿਹਾ ਹੈ ਕਿ ਸੁਸ਼ਾਂਤ ਸਿੰਘ ਦਾ ਕਤਲ ਹੋਇਆ ਸੀ

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਕਰੀਬ ਢਾਈ ਮਹੀਨੇ ਹੋਏ ਹਨ। ਅਭਿਨੇਤਾ ਦਾ ਪਰਿਵਾਰ, ਪ੍ਰਸ਼ੰਸਕ, ਦੋਸਤ ਸਾਰੇ ਉਸ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੀਬੀਆਈ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਕਈ ਮੋੜ ਆਏ ਜੋ ਹੈਰਾਨ ਕਰਨ ਵਾਲੇ ਹਨ। ਹਾਲ ਹੀ ਵਿੱਚ, ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਰੀਆ ਚੱਕਰਵਰਤੀ ਉਸਦੇ ਬੇਟੇ ਦਾ ਕਾਤਲ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਮੁੰਬਈ ਪੁਲਿਸ ਨੇ ਕਿਹਾ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ, ਪਰ ਹੁਣ ਕੂਪਰ ਹਸਪਤਾਲ ਦੇ ਇਕ ਕਰਮਚਾਰੀ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ, ਜੋ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਤੋਂ ਬਾਅਦ ਹਸਪਤਾਲ ਅਤੇ ਫਿਰ ਸ਼ਮਸ਼ਾਨਘਾਟ ਲੈ ਕੇ ਗਿਆ ਸੀ। ਉਸ ਸਖਸ਼ ਨੇ ਦਾਅਵਾ ਕੀਤਾ ਕਿ ਸੁਸ਼ਾਂਤ ਨੂੰ ਮਾਰਿਆ ਗਿਆ ਹੈ।

ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿਚ ਹਸਪਤਾਲ ਦਾ ਕਰਮਚਾਰੀ ਦਾਅਵਾ ਕਰ ਰਿਹਾ ਹੈ ਕਿ ਸੁਸ਼ਾਂਤ ਦੀ ਹੱਤਿਆ ਕੀਤੀ ਗਈ ਹੈ। ਸ਼ਵੇਤਾ ਨੇ ਇਕ ਨਿਜੀ ਟੀਵੀ ਨੂੰ ਦਿੱਤੀ ਇੰਟਰਵਿਊ ਦੀ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿਚ ਉਸ ਵਿਅਕਤੀ ਨੇ ਸੁਸ਼ਾਂਤ ਦੀ ਲਾਸ਼ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ।

ਵੀਡੀਓ ਵਿਚ ਹਸਪਤਾਲ ਦਾ ਕਰਮਚਾਰੀ ਕਹਿ ਰਿਹਾ ਹੈ- ‘ਸਾਨੂੰ ਸਿਰਫ ਇਹਨਾਂ ਪਤਾ ਸੀ ਕਿ ਇਹ ਕਤਲ ਹੈ। ਇਹ ਕਤਲ ਸੀ ਅਤੇ ਜੋ ਵੀ ਨਿਸ਼ਾਨ ਸਨ, ਉਹ ਸੂਈ ਦੇ ਸੀ। ਕਰਮਚਾਰੀ ਨੇ ਦੱਸਿਆ ਕਿ ਗਲੇ ਵਿੱਚ 15 ਜਾਂ 20 ਨਿਸ਼ਾਨ ਸਨ ਅਤੇ ਗਲੇ ਦੇ ਦੁਆਲੇ ਕੁਝ ਸੇਲੋ ਟੇਪ ਚਿਪਕਿਆ ਹੋਇਆ ਸੀ।ਵੀਡੀਓ ਵਿਚ ਉਹ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਮੈਂ ਲਾਸ਼ ਨੂੰ ਕੂਪਰ ਹਸਪਤਾਲ ਅਤੇ ਫਿਰ ਸ਼ਮਸ਼ਾਨਘਾਟ ਲੈ ਕੇ ਗਿਆ ਸੀ। ਹਸਪਤਾਲ ਵਿਚ ਰਿਆ ਚੱਕਰਵਰਤੀ ਦੇ ਆਉਣ ਦੀ ਗੱਲ ਉਸ ਵਿਅਕਤੀ ਨੇ ਕਬੂਲ ਕੀਤੀ। ਕਰਮਚਾਰੀ ਨੇ ਕਿਹਾ ਕਿ ਦੋ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਬਾਡੀ ਵਿਖਾ ਸਕਦੇ ਹੋ? ਉਹ ਆਈ ਉਸਨੇ ਲਾਸ਼ ਵੇਖੀ ਅਤੇ ਮੁਆਫੀ ਮੰਗੀ।

ਹਸਪਤਾਲ ਦੇ ਕਰਮਚਾਰੀ ਦਾ ਦਾਅਵਾ ਹੈ ਕਿ ਵੱਡੇ ਡਾਕਟਰ ਵੀ ਕਹਿ ਰਹੇ ਸਨ ਕਿ ਇਹ ਕਤਲ ਹੈ। ਇਹ ਫਾਂਸੀ ਨਹੀਂ ਹੈ। ਕਰਮਚਾਰੀ ਨੇ ਇਸ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਲਾਸ਼ ਨੂੰ ਵੇਖ ਕੇ ਪਛਾਣਦੇ ਹਾਂ, ਲਟਕਦਾ ਸਰੀਰ ਕਦੇ ਵੀ ਪੀਲਾ ਨਹੀਂ ਹੋਵੇਗਾ। ਸਰੀਰ ਵਿਚ ਕਈ ਥਾਵਾਂ ਤੇ ਨਿਸ਼ਾਨ ਸਨ ਅਤੇ ਪੈਰਾਂ ਦੇ ਤਲਵਿਆਂ ਵਿਚ ਸੂਈਆਂ ਚੁਭਾਉਣ ਦੇ ਨਿਸ਼ਾਨ ਸੀ।
Published by: Ashish Sharma
First published: August 29, 2020, 4:51 PM IST
ਹੋਰ ਪੜ੍ਹੋ
ਅਗਲੀ ਖ਼ਬਰ