Home /News /entertainment /

Katrina Kaif Vicky Kaushal Wedding: ਜਾਣੋ ਵਿੱਕੀ-ਕੈਟਰੀਨਾ ਦਾ ਪੂਰਾ ਵੈਡਿੰਗ ਪਲਾਨ

Katrina Kaif Vicky Kaushal Wedding: ਜਾਣੋ ਵਿੱਕੀ-ਕੈਟਰੀਨਾ ਦਾ ਪੂਰਾ ਵੈਡਿੰਗ ਪਲਾਨ

Katrina Kaif Vicky Kaushal Wedding: ਜਾਣੋ ਵਿੱਕੀ-ਕੈਟਰੀਨਾ ਦਾ ਪੂਰਾ ਵੈਡਿੰਗ ਪਲਾਨ

Katrina Kaif Vicky Kaushal Wedding: ਜਾਣੋ ਵਿੱਕੀ-ਕੈਟਰੀਨਾ ਦਾ ਪੂਰਾ ਵੈਡਿੰਗ ਪਲਾਨ

Katrina Kaif Vicky Kaushal Wedding: ਹਾਲਾਂਕਿ ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਆਪਣੇ ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਇਵੇਟ ਰੱਖਣਾ ਚਾਹੁੰਦੇ ਸੀ, ਪਰ ਫ਼ਿਰ ਵੀ ਇਸ ਕੱਪਲ ਦੇ ਵਿਆਹ ਨਾਲ ਜੁੜੀ ਹਰ ਜਾਣਕਾਰੀ ਲੀਕ ਹੋ ਰਹੀ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਜੋੜੇ ਦਾ ਪੁਰਾ ਵੈਡਿੰਗ ਪਲਾਨ। ਕਦੋਂ ਅਤੇ ਕਿਵੇਂ ਇਹ ਜੋੜਾ ਪਹੁੰਚੇਗਾ ਰਾਜਸਥਾਨ ਪੜ੍ਹੋੋ ਇਸ ਖ਼ਬਰ ਵਿੱਚ।

ਹੋਰ ਪੜ੍ਹੋ ...
 • Share this:

  Katrina Kaif Vicky Kaushal Wedding: ਕਹਿੰਦੇ ਹਨ ਕਿ ਇਸ਼ਕ ਤੇ ਮੁਸ਼ਕ ਲੁਕਾਏ ਨਹੀਂ ਲੁਕਦੇ। ਇਹੀ ਹੋਇਆ ਹੈ ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦੇ ਮਾਮਲੇ `ਚ।ਪਹਿਲਾਂ ਇਨ੍ਹਾਂ ਦੇ ਦਰਮਿਆਨ ਪਿਆਰ ਦਾ ਰਿਸ਼ਤਾ ਬੀ ਟਾਊਨ `ਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਹੁਣ ਇਨ੍ਹਾਂ ਦਾ ਵਿਆਹ ਵੀ ਬਾਲੀਵੁੱਡ ਦੀ ਸਭ ਤੋਂ ਹੌਟ ਗੌਸਿਪ ਬਣ ਗਿਆ ਹੈ। ਇਨ੍ਹਾਂ ਦੇ ਵਿਆਹ ਦੀ ਹਰ ਖ਼ਬਰ ਟਰੈਂਡਿੰਗ ਨਿਊਜ਼ ਬਣ ਰਹੀ ਹੈ।

  ਹਾਲਾਂਕਿ ਇਸ ਜੋੜੇ ਨੇ ਆਪਣੇ ਵਿਆਹ ਨਾਲ ਜੁੜੀ ਹਰ ਜਾਣਕਾਰੀ ਨੂੰ ਨਿੱਜੀ ਰੱਖਣ ਦੀ ਕੋਸ਼ਿਸ਼ਾਂ ਕੀਤੀਆਂ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਇਨ੍ਹਾਂ ਦੇ ਵਿਆਹ ਨਾਲ ਜੁੜੀ ਹਰ ਜਾਣਕਾਰੀ ਲਗਾਤਾਰ ਲੀਕ ਹੋ ਰਹੀ ਹੈ। ਹੁਣ ਇਸ ਜੋੜੇ ਦਾ ਸੀਕਰੇਟ ਵੈਡਿੰਗ ਪਲਾਨ ਵੀ ਲੀਕ ਹੋ ਗਿਆ ਹੈ।ਪਾਪਰਾਜ਼ੀ ਯਾਨਿ ਪੱਤਰਕਾਰ ਵਿੱਕੀ-ਕੈਟਰੀਨਾ ਦੇ ਵਿਆਹ ਨਾਲ ਜੁੜੇ ਕੁਝ ਨਾ ਕੁਝ ਸੁਰਾਗ ਜ਼ਾਹਰ ਕਰ ਰਹੇ ਹਨ। ਹੁਣ ਕੁਝ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜੋ ਇਸ ਜੋੜੇ ਦੇ ਅਗਲੇ ਪਲਾਨ ਬਾਰੇ ਕਾਫੀ ਕੁਝ ਦੱਸ ਰਹੀਆਂ ਹਨ।

  7 ਦਸੰਬਰ ਤੋਂ ਪਹਿਲਾਂ ਰਾਜਸਥਾਨ ਲਈ ਹੋਣਗੇ ਰਵਾਨਾ 

  ਕੈਟਰੀਨਾ ਦੇ ਘਰ ਉਸ ਦੇ ਕਰੀਬੀ ਇਕੱਠੇ ਹੋ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਨਾਲ ਜੁੜੇ ਫੰਕਸ਼ਨ 7 ਤੋਂ 10 ਦਸੰਬਰ ਦਰਮਿਆਨ ਪੂਰੇ ਹੋਣਗੇ। ਇਹ ਜੋੜਾ 9 ਦਸੰਬਰ ਨੂੰ ਸੱਤ ਫੇਰੇ ਲਵੇਗਾ। ਇਹ ਜੋੜਾ 7 ਦਸੰਬਰ ਤੋਂ ਪਹਿਲਾਂ ਪਰਿਵਾਰ ਅਤੇ ਦੋਸਤਾਂ ਨਾਲ ਰਾਜਸਥਾਨ ਜਾਵੇਗਾ। ਜੋੜੇ ਦੇ ਮਾਤਾ-ਪਿਤਾ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ।

  ਜੋੜਾ ਹੈਲੀਕਾਪਟਰ ਰਾਹੀਂ wedding venue'ਤੇ ਪਹੁੰਚੇਗਾ

  ਦੱਸਿਆ ਜਾ ਰਿਹਾ ਹੈ ਕਿ ਜੋੜੇ ਨੇ 6 ਦਸੰਬਰ ਨੂੰ ਜੈਪੁਰ ਜਾਣ ਦਾ ਪਲਾਨ ਬਣਾਇਆ ਹੈ। ਇਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਵਿਆਹ ਵਾਲੀ ਥਾਂ 'ਤੇ ਜਾਣਗੇ। ਇਹ ਜੋੜਾ ਆਪਣੇ ਵਿਆਹ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਛੁਪਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਵਿਆਹ ਵਿੱਚ ਮਹਿਮਾਨਾਂ ਨੂੰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਮਹਿਮਾਨ ਸਿਰਫ਼ ਇੱਕ ਵਿਸ਼ੇਸ਼ ਕੋਡ ਰਾਹੀਂ ਹੀ ਵਿਆਹ ਵਿੱਚ ਸ਼ਾਮਲ ਹੋ ਸਕਣਗੇ।

  ਇੰਡੀਆ ਡਾਟ ਕਾਮ ਦੀ ਰਿਪੋਰਟ ਮੁਤਾਬਕ ਵਿਆਹ 'ਚ 120 ਮਹਿਮਾਨ ਸ਼ਾਮਲ ਹੋਣਗੇ। ਵਿੱਕੀ ਅਤੇ ਕੈਟਰੀਨਾ 6 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਸਿਕਸ ਸੈਂਸ ਫੋਰਟ ਬਰਵਾੜਾ ਪਹੁੰਚਣਗੇ। ਜੈਪੁਰ ਵਿਆਹ ਵਾਲੀ ਥਾਂ ਤੋਂ 130 ਕਿਲੋਮੀਟਰ ਦੂਰ ਹੈ। ਸਿਕਸ ਸੈਂਸ ਫੋਰਟ ਬਰਵਾਰਾ ਹਵਾਈ ਅੱਡੇ ਤੋਂ ਲਗਭਗ ਤਿੰਨ ਘੰਟੇ ਦੀ ਦੂਰੀ 'ਤੇ ਹੈ।

  ਵਿੱਕੀ ਕੈਟਰੀਨਾ ਦੇ ਪਰਿਵਾਰ ਦੀ ਹਰ ਤਰ੍ਹਾਂ ਮਦਦ ਕਰ ਰਿਹਾ ਹੈ, ਜਿਸ ਦੀ ਪੁਸ਼ਟੀ ਇਕ ਵੀਡੀਓ ਤੋਂ ਹੋ ਰਹੀ ਹੈ, ਜਿਸ 'ਚ ਕੈਟਰੀਨਾ ਦੀ ਮਾਂ ਵਿੱਕੀ ਕੌਸ਼ਲ ਦੀ ਕਾਰ 'ਚ ਕਿਤੇ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ 4 ਦਸੰਬਰ ਨੂੰ ਕੈਟਰੀਨਾ ਦਾ ਪਰਿਵਾਰ ਪ੍ਰਾਈਵੇਟ ਕਾਰ 'ਚ ਖਰੀਦਦਾਰੀ ਲਈ ਗਿਆ ਸੀ। ਅੱਜ ਐਤਵਾਰ ਨੂੰ ਉਹ ਵਿੱਕੀ ਦੀ ਕਾਰ ਵਿੱਚ ਖਰੀਦਦਾਰੀ ਲਈ ਜਾਂਦਾ ਦੇਖਿਆ ਗਿਆ।

  Published by:Amelia Punjabi
  First published:

  Tags: Bollywood, Celebrities, Entertainment news, Katrina Kaif, Marriage, Vicky Kaushal, Wedding