HOME » NEWS » Films

Dil Bechara Day: ਦੋਨੇਂ ਹੱਥਾਂ ਨਾਲ ਲਿਖ ਸਕਦੇ ਸਨ ਸੁਸ਼ਾਂਤ ਸਿੰਘ ਰਾਜਪੂਤ, Video ਵੇਖ ਲੋਕ ਬੋਲੇ ...

News18 Punjabi | News18 Punjab
Updated: July 24, 2020, 6:35 PM IST
share image
Dil Bechara Day: ਦੋਨੇਂ ਹੱਥਾਂ ਨਾਲ ਲਿਖ ਸਕਦੇ ਸਨ ਸੁਸ਼ਾਂਤ ਸਿੰਘ ਰਾਜਪੂਤ, Video ਵੇਖ ਲੋਕ ਬੋਲੇ ...
ਦੋਨੇਂ ਹੱਥਾਂ ਨਾਲ ਲਿਖ ਸਕਦੇ ਸਨ ਸੁਸ਼ਾਂਤ ਸਿੰਘ ਰਾਜਪੂਤ (Photo credit: twitter/@ignoreandfly)

ਸੋਸ਼ਲ ਮੀਡੀਆ ਉੱਤੇ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦਾ ਇੱਕ ਵੀਡੀਓ ਖ਼ੂਬ ਵਾਇਰਲ ਹੋਇਆ ਜਿਸ ਵਿੱਚ ਉਹ ਦੋਨਾਂ ਹੱਥਾਂ ਨਾਲ ਲਿਖਦੇ ਹੋਏ ਵਿਖਾਈ ਦਿੱਤੇ।

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਨ ਲਗਾਤਾਰ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆ ਯਾਦਾਂ ਉਨ੍ਹਾਂ ਦੀਆਂ ਸਿਮ੍ਰਿਤੀਆਂ ਵਿਚ ਵਸੀਆਂ ਹੋਈਆ ਹਨ। ਸੁਸ਼ਾਂਤ ਦੀ ਮੌਤ (Sushant Singh Rajput Death) ਤੋਂ ਬਾਅਦ ਉਨ੍ਹਾਂ ਨਾਲ ਜੁੜੇ ਹੋਏ ਕਈ ਵੀਡੀਉਜ਼ ਅਤੇ ਤਸਵੀਰਾਂ ਸਾਹਮਣੇ ਆ ਰਹੀ ਹਨ ਜੋ ਐਕਟਰ ਦੀ ਜ਼ਿੰਦਾ-ਦਿਲੀ ਤੇ ਨਿਮਰਤਾ ਨੂੰ ਵਿਖਾ ਰਹੇ ਹਨ। ਸੋਸ਼ਲ ਮੀਡੀਆ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਦਾ ਇੱਕ ਵੀਡੀਓ ਖ਼ੂਬ ਵਾਇਰਲ ਹੋਇਆ ਜਿਸ ਵਿੱਚ ਉਹ ਦੋਨਾਂ ਹੱਥਾਂ ਨਾਲ ਲਿਖਦੇ ਹੋਏ ਵਿਖਾਈ ਦਿੱਤੇ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸੁਸ਼ਾਂਤ ਸਿੰਘ ਲਿਖ ਰਹੇ ਹਨ
ਐਕਟਰ ਤਾਹਿਰ ਰਾਜ ਭਸੀਨ ਦਾ ਨਾਮ ਦੋਨਾਂ ਹੱਥਾਂ ਨਾਲ ਲਿਖ ਰਹੇ ਹਨ। ਅਦਾਕਾਰ ਦੇ ਇਸ ਹੁਨਰ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਕਿ ਅਖੀਰ ਇੱਕ ਹੀ ਇਨਸਾਨ ਵਿੱਚ ਇੰਨੇ ਗੁਣ ਕਿਵੇਂ ਹੋ ਸਕਦੇ ਹਨ। ਤਾਹਿਰ ਦਾ ਨਾਮ ਲਿਖਣ ਤੋਂ ਬਾਅਦ ਐਕਟਰ ਬੇਹੱਦ ਖ਼ੁਸ਼ ਵੀ ਵਿਖਾਈ ਦਿੱਤੇ। ਸੁਸ਼ਾਂਤ ਸਿੰਘ ਰਾਜਪੂਤ ਦੇ ਇਸ ਥਰੋਬੈਕ ਵੀਡੀਓ ਨੂੰ ਵੇਖ ਕੇ ਕੋਈ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਉਨ੍ਹਾਂ ਵਿੱਚ ਇੱਕ - ਦੋ ਨਹੀਂ ਕਈ ਟੇਲੈਂਟ ਸਨ। ਸੁਸ਼ਾਂਤ ਸਿੰਘ ਨੇ ਐਕਟਿੰਗ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਇੰਜੀਨੀਅਰਿੰਗ ਦੀ ਪੜਾਈ ਛੱਡ ਦਿੱਤੀ ਸੀ।
ਸੁਸ਼ਾਂਤ ਨੇ ਬੈਕਗਰਾਊਡ ਡਾਂਸਰ ਦੇ ਤੌਰ ਉੱਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਟੀਵੀ ਸੀਰੀਅਲ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਸੁਸ਼ਾਤ ਸਿੰਘ ਰਾਜਪੂਤ ਸੀਰੀਅਲ ਕਰਨ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਚਮਕੀ ਅਤੇ ਐਕਟਰ ਨੂੰ 'ਕਾਏ ਪੋ ਚੇ' ਵਿੱਚ ਬ੍ਰੇਕ ਮਿਲਿਆ। ਇਸ ਤੋਂ ਬਾਅਦ ਸੁਸ਼ਾਂਤ 'ਧੋਨੀ: ਦ ਅਨਟੋਲਡ ਸਟੋਰੀ', ਕੇਦਾਰਨਾਥ, ਛਿਛੋਰੇ ਵਰਗੀ ਕਈ ਫ਼ਿਲਮਾਂ ਵਿੱਚ ਨਜ਼ਰ ਆਏ।
Published by: Anuradha Shukla
First published: July 24, 2020, 6:35 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading