Home /News /entertainment /

ਸ਼ਾਹਰੁਖ ਤੇ ਸੈਫ਼ ਅਲੀ ਖ਼ਾਨ ਨੂੰ Shut Up ਕਹਿਣ ਤੋਂ ਬਾਅਦ ਖ਼ਤਮ ਹੋਇਆ ਇਸ ਐਕਟਰ ਦਾ ਫ਼ਿਲਮੀ ਸਫ਼ਰ? ਦੇਖੋ Video

ਸ਼ਾਹਰੁਖ ਤੇ ਸੈਫ਼ ਅਲੀ ਖ਼ਾਨ ਨੂੰ Shut Up ਕਹਿਣ ਤੋਂ ਬਾਅਦ ਖ਼ਤਮ ਹੋਇਆ ਇਸ ਐਕਟਰ ਦਾ ਫ਼ਿਲਮੀ ਸਫ਼ਰ? ਦੇਖੋ Video

 • Share this:
  ਸੁਸ਼ਾਂਤ ਸਿੰਘ ਰਾਜਪੂਤ ਖ਼ਿਲਾਫ਼ ਬਾਲੀਵੁੱਡ ਸ਼ਖ਼ਸੀਅਤਾਂ ਵੱਲੋਂ ਕੀਤਾ ਜਾ ਰਿਹਾ ਭੇਦਭਾਵ ਸਾਹਮਣੇ ਆਉਣ ਤੋਂ ਬਾਅਦ ਫ਼ਿਲਮ ਇੰਡਸਟਰੀ ਵਿੱਚ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਆਪਣੀ ਖ਼ਾਲਿਸ ਬੇਮਿਸਾਲ ਅਦਾਕਾਰੀ ਕਰ ਕੇ ਲੋਕਾਂ ਦਾ ਦਿਲ ਜਿੱਤਣ ਵਾਲੇ ਸੁਸ਼ਾਂਤ ਨੂੰ ਕਿੰਨਾ ਹਾਲਾਤਾਂ ਨੇ ਇਹ ਕਦਮ ਚੁੱਕਣ ਤੇ ਮਜਬੂਰ ਕੀਤਾ ਇਸ ਸਵਾਲ ਦਾ ਜਵਾਬ ਹਰ ਕੋਈ ਲੱਭ ਰਿਹਾ ਹੈ। ਹਿੰਦੀ ਫ਼ਿਲਮ ਇੰਡਸਟਰੀ ਵਿੱਚ 'ਭਾਈ ਭਤੀਜਾ ਵਾਦ' ਤੇ 'ਲੋਬਿਇੰਗ' ਤੇ ਬਹਿਸ ਸ਼ੁਰੂ ਹੋ ਗਈ ਹੈ। ਸੁਸ਼ਾਂਤ ਦੇ ਜਾਣ ਤੋਂ ਬਾਅਦ ਕਈ ਐਕਟਰਸ ਦੇ ਕੈਰੀਅਰ ਖ਼ਤਮ ਕਰਨ ਪਿੱਛੇ ਬਾਲੀਵੁੱਡ ਦੇ ਅਖੌਤੀ ਵੱਡੇ ਨਾਂਅ ਸਾਹਮਣੇ ਆ ਰਹੇ ਹਨ।

  ਅਜਿਹਾ ਹੀ ਇੱਕ ਨਾਮ ਨੀਲ ਨਿਤਿਨ ਮੁਕੇਸ਼ (Neil Nitin Mukesh) ਦਾ ਹੈ ਜੋ ਦਿੱਗਜ ਗਾਇਕ ਮੁਕੇਸ਼ ਦੇ ਪੋਤੇ ਹਨ। ਫਿਲਮਫੇਅਰ ਐਵਾਰਡ ਸ਼ੋ ਦੌਰਾਨ ਸ਼ਾਹਰੁਖ਼ ਤੇ ਸੈਫ਼ ਅਲੀ ਖ਼ਾਨ ਨੇ ਨੀਲ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਨ੍ਹਾਂ ਦੇ ਤਿੰਨ ਤਿੰਨ ਨਾਂਅ ਹੀ ਹਨ ਪਰ ਸਰਨੇਮ ਕਿਉਂ ਨਹੀਂ। ਇਸ ਤੇ ਨੀਲ ਨਿਤਿਨ ਮੁਕੇਸ਼ ਨੇ ਕਿਹਾ ਸੀ ਕਿ ਸ਼ਾਹਰੁਖ ਤੇ ਸੈਫ਼ ਨੂੰ ਦੇਖਣਾ ਚਾਹੀਦਾ ਸੀ ਕਿ ਉਨ੍ਹਾਂ ਦੇ ਪਿਤਾ ਨਾਲ ਬੈਠੇ ਹਨ ਤੇ ਇਹ ਸਵਾਲ ਉਨ੍ਹਾਂ ਨੂੰ ਬੇਸਤੀ ਕਰਨ ਵਾਲਾ ਲੱਗਿਆ। ਨੀਲ ਨੇ ਦੋਨਾਂ ਨੂੰ ਚੁੱਪ ਹੋ ਜਾਣ ਦੀ ਵੀ ਸਲਾਹ ਦਿੱਤੀ।

  ਟਵਿੱਟਰ ਤੇ ਜ ਵੀਡੀਓ #NeilNitinMukesh ਇੱਕ ਨੰਬਰ ਤੇ ਟਰੇਂਡ ਕਰ ਰਿਹਾ ਹੈ। ਲੋਕ ਇਸ ਨੂੰ ਸ਼ੇਅਰ ਕਰ ਕੇ ਇਹ ਦਾਅਵਾ ਕਰ ਰਹੇ ਨੇ ਕਿ ਇਸ ਤੋਂ ਬਾਅਦ ਹੀ ਨੀਲ ਦਾ ਫ਼ਿਲਮੀ ਸਫ਼ਰ ਖ਼ਤਮ ਕਰ ਦਿੱਤਾ ਗਿਆ ਸੀ।  Published by:Anuradha Shukla
  First published:

  Tags: Nepotism, Nepotism in Bollywood, Saif Ali Khan, Shahrukh Khan, Sushant Singh Rajput

  ਅਗਲੀ ਖਬਰ