Home /News /entertainment /

Video: ਸ਼ਹਿਨਾਜ਼ ਗਿੱਲ ਨੂੰ ਦੇਖ ਫੈਨ ਦਾ ਰੋ-ਰੋ ਹੋਇਆ ਬੁਰਾ ਹਾਲ, ਅਭਿਨੇਤਰੀ ਨੇ ਲਾਇਆ ਗਲੇ

Video: ਸ਼ਹਿਨਾਜ਼ ਗਿੱਲ ਨੂੰ ਦੇਖ ਫੈਨ ਦਾ ਰੋ-ਰੋ ਹੋਇਆ ਬੁਰਾ ਹਾਲ, ਅਭਿਨੇਤਰੀ ਨੇ ਲਾਇਆ ਗਲੇ

Video: ਸ਼ਹਿਨਾਜ਼ ਗਿੱਲ ਨੂੰ ਦੇਖ ਫੈਨ ਦਾ ਰੋ-ਰੋ ਹੋਇਆ ਬੁਰਾ ਹਾਲ, ਅਭਿਨੇਤਰੀ ਨੇ ਲਾਇਆ ਗਲੇ

Video: ਸ਼ਹਿਨਾਜ਼ ਗਿੱਲ ਨੂੰ ਦੇਖ ਫੈਨ ਦਾ ਰੋ-ਰੋ ਹੋਇਆ ਬੁਰਾ ਹਾਲ, ਅਭਿਨੇਤਰੀ ਨੇ ਲਾਇਆ ਗਲੇ

Shehnaaz Gill Video: ਸ਼ਹਿਨਾਜ਼ ਗਿੱਲ(Shehnaaz Gill) ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਇਕ ਵਾਰ ਫਿਰ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਨਾਜ਼ ਦੀ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਫੈਨ ਫਾਲੋਇੰਗ ਹੈ। ਇਸ ਸਮੇਂ ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਇਕ ਫੈਨ ਨਾਲ ਨਜ਼ਰ ਆ ਰਹੀ ਹੈ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

ਮੁੰਬਈ- ਸ਼ਹਿਨਾਜ਼ ਗਿੱਲ(Shehnaaz Gill) ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਇਕ ਵਾਰ ਫਿਰ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਨਾਜ਼ ਦੀ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਫੈਨ ਫਾਲੋਇੰਗ ਹੈ। ਇਸ ਸਮੇਂ ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਇਕ ਫੈਨ ਨਾਲ ਨਜ਼ਰ ਆ ਰਹੀ ਹੈ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਅਸਲ 'ਚ ਵਾਇਰਲ ਹੋ ਰਹੀ ਵੀਡੀਓ 'ਚ ਇਕ ਮਹਿਲਾ ਫੈਨ ਸ਼ਹਿਨਾਜ਼ ਨੂੰ ਗਲੇ ਲਗਾ ਕੇ ਰੋਂਦੀ ਦਿਖਾਈ ਦੇ ਰਹੀ ਹੈ। ਆਪਣੇ ਪਸੰਦੀਦਾ ਸਟਾਰ ਨੂੰ ਦੇਖਦੇ ਹੀ ਉਹ ਭਾਵੁਕ ਹੋ ਜਾਂਦੀ ਹੈ ਅਤੇ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦੀ ਹੈ। ਜਿਵੇਂ ਹੀ ਸ਼ਹਿਨਾਜ਼ ਆਪਣੇ ਫੈਨ ਨੂੰ ਇਸ ਤਰ੍ਹਾਂ ਇਮੋਸ਼ਨਲ ਹੁੰਦੀ ਦੇਖਦੀ ਹੈ, ਉਹ ਖੁਦ ਵੀ ਭਾਵੁਕ ਹੋ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਗੋਡਿਆਂ ਭਾਰ ਬੈਠੇ ਇਸ ਪ੍ਰਸ਼ੰਸਕ ਨੇ ਸ਼ਹਿਨਾਜ਼ ਨੂੰ ਆਪਣੇ ਹੱਥ 'ਚੋਂ ਕੱਢ ਕੇ ਬਰੇਸਲੇਟ ਅਤੇ ਅੰਗੂਠੀ ਗਿਫਟ ਕੀਤੀ।

ਦੂਜੇ ਪਾਸੇ ਸ਼ਹਿਨਾਜ਼ ਵੀ ਫੈਨ ਨੂੰ ਬਹੁਤ ਪਿਆਰ ਨਾਲ ਮਿਲਦੀ ਹੈ। ਉਹ ਉਸਨੂੰ ਕੱਸ ਕੇ ਜੱਫੀ ਪਾ ਲੈਂਦੀ ਹੈ ਅਤੇ ਫਿਰ ਉਸਦੇ ਦੁਆਰਾ ਦਿੱਤੇ ਤੋਹਫ਼ੇ ਨੂੰ ਵੀ ਸਵੀਕਾਰ ਕਰਦੀ ਹੈ। ਸ਼ਹਿਨਾਜ਼ ਦੇ ਇਸ ਅੰਦਾਜ਼ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ ਅਤੇ ਉਸ ਨੂੰ ਡਾਊਨ ਟੂ ਅਰਥ ਸਟਾਰ ਕਹਿ ਰਿਹਾ ਹੈ।


ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਹਿਨਾਜ਼ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਨਾਲ ਮਿਲਦੀ ਨਜ਼ਰ ਆਈ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਕਈ ਅਜਿਹੀਆਂ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਸ਼ਹਿਨਾਜ਼ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਨਾਲ ਮਿਲਦੀ ਨਜ਼ਰ ਆ ਰਹੀ ਹੈ। ਵੀਡੀਓ 'ਤੇ ਕੰਮੈਂਟ ਕਰਦੇ ਹੋਏ ਅਦਾਕਾਰਾ ਦੇ ਪ੍ਰਸ਼ੰਸਕਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

Published by:Drishti Gupta
First published:

Tags: Movies, Pollywood, Shehnaz Gill