HOME » NEWS » Films

Video: ਜਦੋਂ ਸੁਸ਼ਾਂਤ ਨੇ ਅੰਕਿਤਾ ਨਾਲ ਵਿਆਹ ਦਾ ਖੁੱਲੇਆਮ ਕੀਤਾ ਸੀ ਐਲਾਨ

News18 Punjabi | News18 Punjab
Updated: June 26, 2020, 8:15 PM IST
share image
Video: ਜਦੋਂ ਸੁਸ਼ਾਂਤ ਨੇ ਅੰਕਿਤਾ ਨਾਲ ਵਿਆਹ ਦਾ ਖੁੱਲੇਆਮ ਕੀਤਾ ਸੀ ਐਲਾਨ
Video: ਜਦੋਂ ਸੁਸ਼ਾਂਤ ਨੇ ਅੰਕਿਤਾ ਨਾਲ ਵਿਆਹ ਦਾ ਖੁੱਲੇਆਮ ਕੀਤਾ ਸੀ ਐਲਾਨ

ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਦੇ ਬਾਅਦ ਫਿਰ ਉਨ੍ਹਾਂ ਦੇ ਪੁਰਾਣੇ ਵੀਡੀਓ ਕਾਫ਼ੀ ਵਾਇਰਲ ਹੋ ਰਹੇ ਹਨ। ਇੱਕ ਵੀਡੀਓ ਵਿੱਚ ਸੁਸ਼ਾਂਤ ਅਤੇ ਅੰਕਿਤਾ ਲੋਖਾਂਡੇ ਦੋਨੇ ਇਕ ਦੂਜੇ ਦੇ ਨਾਲ ਹਨ। ਜਿੱਥੇ ਦੋਨਾਂ ਆਪਣਾ ਵਿਆਹ ਨੂੰ ਲੈ ਕੇ ਮੀਡੀਆ ਸਾਹਮਣੇ ਗੱਲ ਕਰ ਰਹੇ ਹਨ।

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਦੇ ਬਾਅਦ ਟੀਵੀ ਅਤੇ ਬਾਲੀਵੁਡ ਇੰਡਸਟਰੀ ਸੋਗ ਵਿੱਚ ਹੈ। ਕਈ ਸਵਾਲਾਂ ਨੂੰ ਪਿੱਛੇ ਛੱਡ ਕੇ ਸੁਸ਼ਾਂਤ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ (Sushant Singh Rajput Death) ਕਹਿ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਐਕਸ ਗਰਲਫਰੈਂਡ ਭਾਵ ਅੰਕਿਤਾ ਲੋਖਾਂਡੇ (Ankita Lokhande) ਟੁੱਟ ਗਈ। ਟੀਵੀ ਸੀਰੀਅਲ ਪਵਿਤਰ ਰਿਸ਼ਤਾ (Pavittr Rishta) ਦੌਰਾਨ ਦੋਨੇ ਇਕ ਦੂਜੇ ਦੇ ਕਰੀਬ ਆਏ ਸਨ। ਦੋਨੇ ਹੀ ਜਲਦ ਹੀ ਇਕ ਦੂਜੇ ਨਾਲ ਵਿਆਹ ਵੀ ਕਰਨਾ ਚਾਹੁੰਦੇ ਸਨ। ਸ਼ੁਸਾਂਤ ਦੀ ਮੌਤ ਤੋਂ ਬਾਅਦ ਇਹ ਵੀਡਿਉ ਕਾਫੀ ਵਾਇਰਲ ਰਹੀ ਹੈ।




ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਅੰਕਿਤਾ ਲੋਖਾਂਡੇ (Ankita Lokhande) ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੀ ਹੈ। ਮੀਡੀਆ ਨੇ ਅੰਕਿਤਾ ਨਾਲ ਸਵਾਲ ਕੀਤਾ ਸੀ। ਸੁਸ਼ਾਂਤ ਹੁਣ ਸਟਾਰ ਬਣ ਗਏ ਹਨ। ਅੰਕਿਤਾ ਨੇ ਕਿਹਾ ਕਿ ਮੈਂ ਸੁਪਰਸਟਾਰ ਹਾਂ। ਅੰਕਿਤਾ ਦਾ ਇਹ ਜਵਾਬ ਸੁਣਦੇ ਹੀ ਕੋਲ ਵਿੱਚ ਖੜੇ ਸੁਸ਼ਾਂਤ ਨੇ ਉਨ੍ਹਾਂ ਨੂੰ ਕਿੱਸ ਕੀਤਾ। ਫਿਰ ਸਵਾਲ ਹੋਇਆ ਕਿ ਕੀ ਤੁਸੀ ਉਨ੍ਹਾਂ ਨੂੰ ਲੈ ਕੇ ਹੁਣ ਅਤੇ ਜ਼ਿਆਦਾ ਪਜੇਸਿਵ ਹੋ ਗਈ ਹੈ। ਇਸ ਦੇ ਜਵਾਬ ਵਿੱਚ ਅੰਕਿਤਾ ਨੇ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਕਿ ਉਹ ਹਰਦਮ ਮੇਰੇ ਨਾਲ ਹੈ ਅਤੇ ਉਹ ਮੇਰੇ ਬਹੁਤ ਪਿਆਰ ਕਰਦਾ ਹੈ।


ਰਿਪੋਰਟਰ ਦੇ ਇਹ ਸਵਾਲ ਸੁਣਕੇ ਸੁਸ਼ਾਂਤ ਨੇ ਕਿਹਾ ਸੀ "ਤੁਸੀ ਸਾਨੂੰ ਵੇਖਕੇ ਖੁਸ਼ ਨਹੀਂ ਹੋ ਕੀ?" ਇਸ ਗੱਲਬਾਤ ਦੌਰਾਨ ਇੱਕ ਸਵਾਲ ਉਨ੍ਹਾਂ ਦੀ ਵਿਆਹ ਨੂੰ ਵੀ ਲੈ ਕੇ ਕੀਤਾ ਗਿਆ। ਜਿਸਦਾ ਜਵਾਬ ਦੇਣ ਤੋਂ ਅੰਕਿਤਾ ਬਚੀ ਅਤੇ ਉਨ੍ਹਾਂ ਨੇ ਰਿਪੋਰਟਰ ਨੂੰ ਕਿਹਾ ਕਿ ਇਸਦਾ ਜਵਾਬ ਸੁਸ਼ਾਂਤ ਹੀ ਦੇਣਗੇ ਅਤੇ ਉਨ੍ਹਾਂ ਨੂੰ ਹੀ ਪੁੱਛੋ। ਸੁਸ਼ਾਂਤ ਨੇ ਜਵਾਬ ਦਿੰਦੇ ਹੋਏ ਕਿਹਾ ਕਿ "ਵਿਆਹ ਇਸੇ ਸਾਲ (2016) ਦਸੰਬਰ ਵਿਚ ਹੈ ਪੱਕਾ।"
ਰਿਪੋਰਟਰ ਨੇ ਫਿਰ ਸਵਾਲ ਕੀਤਾ ਅਗਲਾ ਦਸੰਬਰ ਇਸ ਉੱਤੇ ਸੁਸ਼ਾਂਤ ਨੇ ਕਿਹਾ ਨਹੀਂ ਦਸੰਬਰ 2016। ਇਹ ਵੀਡਿਉ ਚਾਰ ਸਾਲ ਪੁਰਾਣੀ ਹੈ। ਟੀਵੀ ਸੀਰੀਅਲ ਪਵਿੱਤਰ ਰਿਸ਼ਤਾ ਨਾਲ ਸੁਸ਼ਾਂਤ ਅਤੇ ਅੰਕਿਤਾ ਦਾ ਰਿਸ਼ਤਾ ਸ਼ੁਰੂ ਹੋਇਆ ਸੀ।
ਦੋਨਾਂ ਦਾ ਰਿਸ਼ਤਾ ਕਿਉਂ ਖ਼ਤਮ ਹੋਇਆ ਇਸ ਬਾਰੇ ਵਿਚ ਕੁੱਝ ਨਹੀ ਕਿਹਾ ਜਾ ਸਕਦਾ ਹੈ ਪਰ ਦੋਨੇ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਸੁਸ਼ਾਂਤ ਦੀ ਮੌਤ ਤੋਂ ਬਾਅਦ ਅੰਕਿਤਾ ਦਾ ਪਰਿਵਾਰ ਸੁਸ਼ਾਂਤ ਦੇ ਘਰ ਆਇਆ ਅਤੇ ਅੰਕਿਤਾ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ।
First published: June 26, 2020, 1:52 PM IST
ਹੋਰ ਪੜ੍ਹੋ
ਅਗਲੀ ਖ਼ਬਰ