Tesla Cars Dance on Natu-Natu: ਸਾਉਥ ਫਿਲਮ ਆਰਆਰਆਰ ਦਾ ਸੁਪਰਹਿੱਟ ਗੀਤ 'ਨਾਟੂ ਨਾਟੂ' ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਨੂੰ ਵੀ ਆਪਣਾ ਦੀਵਾਨਾ ਬਣਾ ਚੁੱਕਿਆ ਹੈ। ਜੀ ਹਾਂ, ਭਾਰਤ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਲੋਕ ਆਸਕਰ ਜੇਤੂ ਗੀਤ 'ਤੇ ਨੱਚ ਰਹੇ ਹਨ। ਇਸ ਗੀਤ 'ਤੇ ਤੁਸੀਂ ਪਹਿਲਾਂ ਵੀ ਕਈ ਡਾਂਸ ਵੀਡੀਓ ਦੇਖੇ ਹੋਣਗੇ ਪਰ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸੋਸ਼ਲ ਮੀਡੀਆ 'ਤੇ ਮੌਜੂਦ ਇਸ ਵੀਡੀਓ ਨੇ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖੀ ਤਾਂ ਦੇਖੋ, ਤੁਸੀਂ ਵੀ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੋਗੇ। ਇਸ ਵੀਡੀਓ ਉੱਪਰ ਐਲਨ ਮਸਕ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ।
.@Teslalightshows light sync with the beats of #Oscar Winning Song #NaatuNaatu in New Jersey 🤩😍
Thanks for all the love. #RRRMovie @Tesla @elonmusk pic.twitter.com/wCJIY4sTyr
— RRR Movie (@RRRMovie) March 20, 2023
ਕਾਰ ਨੇ 'ਨਾਟੂ ਨਾਟੂ' ਤੇ ਕੀਤਾ ਡਾਂਸ...
ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਗੀਤ ਦੀ ਬੀਟ 'ਤੇ ਪੂਰਾ ਲਾਈਟ ਸ਼ੋਅ ਆਯੋਜਿਤ ਕੀਤਾ ਗਿਆ ਸੀ। ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਵਿੱਚ ਮੌਜੂਦ ਸਾਰੀਆਂ ਕਾਰਾਂ ਟੇਸਲਾ ਦੀਆਂ ਹਨ। 1 ਮਿੰਟ ਤੋਂ ਵੱਧ ਦੀ ਕਲਿੱਪ ਵਿੱਚ, ਕਈ ਟੇਸਲਾ ਕਾਰਾਂ ਇੱਕ ਪਾਰਕਿੰਗ ਵਿੱਚ ਕਤਾਰ ਵਿੱਚ ਲੱਗੀਆਂ ਵੇਖੀਆਂ ਜਾ ਸਕਦੀਆਂ ਹਨ। ਕਾਰਾਂ ਦੀਆਂ ਹੈੱਡਲਾਈਟਾਂ ਨਾਟੂ ਨਾਟੂ ਦੀਆਂ ਧੁੰਨਾ ਨਾਲ ਮੇਲ ਖਾਂਦੀਆਂ ਸਨ ਅਤੇ ਲਾਈਟ ਸ਼ੋਅ ਬਿਲਕੁਲ ਸ਼ਾਨਦਾਰ ਲੱਗ ਰਿਹਾ ਸੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮਿਊਜ਼ਿਕ 'ਤੇ ਕਿੰਨੀ ਸਟੀਕ ਲਾਈਟਾਂ ਲਗਾਈਆਂ ਗਈਆਂ ਸਨ।
ਐਲੋਨ ਮਸਕ ਨੇ ਦਿੱਤੀ ਪ੍ਰਤੀਕਿਰਿਆ...
ਇਸ ਵੀਡੀਓ ਨੂੰ 'RRR' ਫਿਲਮ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਪੋਸਟ ਦੇ ਕੈਪਸ਼ਨ ਮੁਤਾਬਕ ਇਹ ਵੀਡੀਓ ਅਮਰੀਕਾ ਦੇ ਨਿਊਜਰਸੀ ਦੀ ਹੈ। ਵੀਡੀਓ 'ਤੇ ਕਈ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਟੇਸਲਾ ਦੇ ਮਾਲਕ ਐਲੋਨ ਮਸਕ ਨੇ ਦਿਲ ਨੂੰ ਛੂਹ ਲੈਣ ਵਾਲੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਵੀਡੀਓ ਬਹੁਤ ਵਧੀਆ ਸੀ। ਇਕ ਯੂਜ਼ਰ ਨੇ ਲਿਖਿਆ ਕਿ ਭਾਰਤ ਤੋਂ ਧੰਨਵਾਦ। ਇਸ ਦਿਲਚਸਪ ਵੀਡੀਓ 'ਤੇ ਕਈ ਲੋਕਾਂ ਦੇ ਜਵਾਬ ਆਪਣੇ ਆਪ 'ਚ ਹੈਰਾਨ ਕਰਨ ਵਾਲੇ ਹਨ। ਹਾਲ ਹੀ 'ਚ ਦਿੱਲੀ ਦੇ ਚਾਂਦਨੀ ਚੌਕ 'ਚ ਜਰਮਨੀ ਅੰਬੈਸੀ ਦੇ ਕਰਮਚਾਰੀਆਂ ਨੇ ਇਸ ਗੀਤ 'ਤੇ ਆਪਣਾ ਹੁਨਰ ਦਿਖਾਇਆ। ਉਹ ਵੀਡੀਓ ਵੀ ਵਾਇਰਲ ਹੋ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Elon Musk, Entertainment, Entertainment news, Film RRR, RRR Film, South Star