ਦੇਖੋ Gurnam ਅਤੇ Tania ਦੀ ਫਿਲਮ ‘Lekh’ ਦਾ ਰੋਮਾਂਟਿਕ ਟ੍ਰੇਲਰ, ਬਹੁਤ ਮਜ਼ੇਦਾਰ ਹੈ ਕਹਾਣੀ

Lekh movie trailer: ਗੁਰਨਾਮ ਭੁੱਲਰ ਅਤੇ ਤਾਨੀਆ ਦੇ ਫੈਨਜ਼ ਦਾ ਇੰਤਜ਼ਾਰ ਆਖਰਕਾਰ ਖ਼ਤਮ ਹੋ ਗਿਆ ਹੈ। ਦਰਅਸਲ, ਉਨ੍ਹਾਂ ਦੀ ਫਿਲਮ 'ਲੇਖ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਜੀ ਹਾਂ, ਨਿਰਮਾਤਾਵਾਂ ਵੱਲੋਂ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ 'ਚ ਮੁੱਖ ਭੂਮਿਕਾ ਵਿੱਚ ਗੁਰਨਾਮ ਭੁੱਲਰ ਅਤੇ ਤਾਨੀਆ ਹੈ। ਤੁਹਾਨੂੰ ਫਿਲਮ ਦੇ ਟ੍ਰੇਲਰ ਵਿੱਚ ਰੋਮਾਂਸ ਅਤੇ ਦਿਲ ਟੁੱਟਣ ਦੋਹਾਂ ਦੀ ਬਹੁਤ ਮਜ਼ੇਦਾਰ ਝਲਕ ਦੇਖਣ ਨੂੰ ਮਿਲੇਗੀ। ਫਿਲਮ 'ਲੇਖ' ਦਾ ਟ੍ਰੇਲਰ ਅਧਿਕਾਰਤ ਤੌਰ 'ਤੇ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ।

Gurnam ਅਤੇ Tania ਦੀ ਫਿਲਮ ‘Lekh’ ਦਾ ਰੋਮਾਂਟਿਕ ਟ੍ਰੇਲਰ, ਬਹੁਤ ਮਜ਼ੇਦਾਰ ਹੈ ਕਹਾਣੀ

 • Share this:
  Lekh movie trailer: ਗੁਰਨਾਮ ਭੁੱਲਰ ਅਤੇ ਤਾਨੀਆ ਦੇ ਫੈਨਜ਼ ਦਾ ਇੰਤਜ਼ਾਰ ਆਖਰਕਾਰ ਖ਼ਤਮ ਹੋ ਗਿਆ ਹੈ। ਦਰਅਸਲ, ਉਨ੍ਹਾਂ ਦੀ ਫਿਲਮ 'ਲੇਖ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਜੀ ਹਾਂ, ਨਿਰਮਾਤਾਵਾਂ ਵੱਲੋਂ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ 'ਚ ਮੁੱਖ ਭੂਮਿਕਾ ਵਿੱਚ ਗੁਰਨਾਮ ਭੁੱਲਰ ਅਤੇ ਤਾਨੀਆ ਹੈ। ਤੁਹਾਨੂੰ ਫਿਲਮ ਦੇ ਟ੍ਰੇਲਰ ਵਿੱਚ ਰੋਮਾਂਸ ਅਤੇ ਦਿਲ ਟੁੱਟਣ ਦੋਹਾਂ ਦੀ ਬਹੁਤ ਮਜ਼ੇਦਾਰ ਝਲਕ ਦੇਖਣ ਨੂੰ ਮਿਲੇਗੀ। ਫਿਲਮ 'ਲੇਖ' ਦਾ ਟ੍ਰੇਲਰ ਅਧਿਕਾਰਤ ਤੌਰ 'ਤੇ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ।

  ਕੀ ਹੈ ਟ੍ਰੇਲਰ 'ਚ ਖਾਸ

  ਇਸ ਫਿਲਮ ਦੀ ਕਹਾਣੀ ਸਕੂਲੀ ਪ੍ਰੇਮ ਤੇ ਆਧਾਰਿਤ ਹੈ। ਪਰ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਹੋਰ ਵੀ ਬਹੁਤ ਕੁੱਝ ਪਤਾ ਲੱਗੇਗਾ। ਟ੍ਰੇਲਰ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਨੌਜਵਾਨ ਰਾਜਵੀਰ (ਗੁਰਨਾਮ ਭੁੱਲਰ) ਰੌਣਕ (ਤਾਨੀਆ) ਦੇ ਪਿਆਰ ਵਿੱਚ ਡੂੱਬਿਆ ਹੋਇਆ ਹੈ। ਉਹ ਉਸ ਦੀ ਇੱਕ ਝਲਕ ਪਾਉਣ ਲਈ ਹਰ ਕੋਸ਼ਿਸ਼ ਕਰਦਾ ਹੈ। ਉਹ ਆਪਣੇ ਸਾਈਕਲ ਨੂੰ ਪੰਚਰ ਕਰਦਾ ਹੈ ਤਾਂ ਜੋ ਉਹ ਰੌਣਕ ਦੇ ਨਾਲ ਬੱਸ ਵਿੱਚ ਸਫ਼ਰ ਕਰ ਸਕੇ। ਇਹੀ ਨਹੀਂ ਬਲਕਿ ਉਸਦਾ ਧਿਆਨ ਆਪਣੇ ਵੱਲ ਖਿੱਚਣ ਲਈ ਉਹ ਇੱਕ ਸਪੈਸ਼ਲ ਹੇਅਰ ਕੱਟ ਵੀ ਕਰਵਾਉਂਂਦਾ ਹੈ। ਪਰ ਸਕੂਲ ਤੋਂ ਨਿਕਲਣ ਤੋਂ ਬਾਅਦ ਉਨ੍ਹਾਂ ਦਾ ਪਿਆਰ ਮੰਜ਼ਿਲ ਤੱਕ ਪਹੁੰਚੇਗਾ ਜਾਂ ਨਹੀਂ ਇਹ ਤਾਂ ਸਿਰਫ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ।
  ਦੱਸ ਦੇਈਏ ਕਿ ਗੁਰਨਾਮ ਭੁੱਲਰ ਅਤੇ ਤਾਨੀਆ ਦੀ ਫਿਲਮ ਲੇਖ 1 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕ ਇਸਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲੌਗ ਜਗਦੀਪ ਸਿੱਧੂ ਦੁਆਰਾ ਲਿਖੇ ਗਏ ਹਨ।

  ਵਰਕ ਫਰੰਟ

  ਇਸ ਤੋਂ ਇਲਾਵਾ ਹਾਲ ਹੀ ਚ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦੀ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ਤੇਰੇ ਨਾਲ ਰਿਲੀਜ਼ ਹੋਈ ਸੀ। ਫਿਲਮ ਤੇ ਇਸਦੇ ਗੀਤਾਂ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਇਹ ਜੋੜੀ ‘ਗੁੱਡੀਆਂ ਪਟੋਲੇ’ ਫ਼ਿਲਮ ‘ਚ ਨਜ਼ਰ ਆਈ ਸੀ। ਤਾਨੀਆ ਨੇ ਇਸ ਤੋਂ ਪਹਿਲਾਂ ਐਮੀ ਵਿਰਕ ਦੇ ਨਾਲ ਫ਼ਿਲਮ ‘ਸੁਫ਼ਨਾ’ ਦੇ ਵਿੱਚ ਦਿਖਾਈ ਦਿੱਤੀ ਸੀ। ਇਸਦੇ ਨਾਲ-ਨਾਲ ਤਾਨੀਆ ਹਾਲ ਹੀ ਚ ਐਮੀ ਵਿਰਕ ਨਾਲ ਇੱਕ ਮਿਊਜ਼ਿਕ ਵੀਡੀਓ ਤੇਰੀ ਜੱਟੀ ਵਿੱਚ ਵੀ ਨਜ਼ਰ ਆਈ ਸੀ।

  ਦੱਸ ਦਈਏ ਕਿ ਪੰਜਾਬੀ ਇੰਡਸਟਰੀ ‘ਚ ਜਿੱਥੇ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ, ਉੱਥੇ ਹੀ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਕਿਉਂਕਿ ਲਾਡਕਾਊਨ ਦੌਰਾਨ ਕਈ ਫ਼ਿਲਮਾਂ ਅਧੂਰੀਆਂ ਰਹਿ ਗਈਆਂ ਸਨ। ਜਿਨ੍ਹਾਂ ਦੀ ਸ਼ੂਟਿੰਗ ਹੁਣ ਕੰਪਲੀਟ ਹੋ ਚੁੱਕੀ ਹੈ, ਤੇ ਦਰਸ਼ਕ ਆਪਣੇ ਚਹੇਤੇ ਸਿਤਾਰਿਆਂ ਦੀ ਫਿਲਮਾਂ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
  Published by:rupinderkaursab
  First published: