Home /News /entertainment /

Afsana Khan Live: ਅਫਸਾਨਾ ਖਾਨ ਤੋਂ NIA ਨੇ ਕੀ ਪੁੱਛੇ ਸਵਾਲ, ਗਾਇਕਾ ਨੇ ਲਾਈਵ ਹੋ ਕੀਤਾ ਖੁਲਾਸਾ

Afsana Khan Live: ਅਫਸਾਨਾ ਖਾਨ ਤੋਂ NIA ਨੇ ਕੀ ਪੁੱਛੇ ਸਵਾਲ, ਗਾਇਕਾ ਨੇ ਲਾਈਵ ਹੋ ਕੀਤਾ ਖੁਲਾਸਾ

NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਕੀਤਾ ਤਲਬ, 5 ਘੰਟੇ ਹੋਈ ਪੁੱਛਗਿਛ

NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਕੀਤਾ ਤਲਬ, 5 ਘੰਟੇ ਹੋਈ ਪੁੱਛਗਿਛ

Afsana Khan Live: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ (Afsana Khan) ਤੋਂ ਕੇਂਦਰੀ ਜਾਂਚ ਏਜੰਸੀ (NIA) ਵੱਲੋਂ ਪੁੱਛਗਿੱਛ ਕੀਤੀ ਗਈ। ਜਿਸ ਤੋਂ ਬਾਅਦ ਇਸ ਪੁੱਛਗਿੱਛ ਪਿੱਛੇ ਦੀ ਅਸਲ ਹਕੀਕਤ ਅਫਸਾਨਾ ਨੇ ਲਾਈਵ ਹੋ ਕੇ ਸਪਸ਼ਟ ਕੀਤੀ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਵਿੱਚ ਐਨਆਈਏ ਵੱਲੋਂ ਕੀਤੇ ਸਵਾਲਾਂ ਦਾ ਖੁਲਾਸਾ ਕੀਤਾ। ਉੱਥੇ ਹੀ ਮੂਸੇਵਾਲਾ ਨਾਲ ਆਪਣੇ ਰਿਸ਼ਤੇ ਬਾਰੇ ਵੀ ਜ਼ਿਕਰ ਕੀਤਾ।

ਹੋਰ ਪੜ੍ਹੋ ...
  • Share this:

ਸਹੀ ਤਰੀਕੇ ਨਾਲ ਪੇਸ਼ ਆਏ NIA ਦੇ ਅਧਿਕਾਰੀ

ਅਫਸਾਨਾ ਖਾਨ ਨੇ ਲਾਈਵ ਹੋ ਦੱਸਿਆ ਕਿ ਐਨਆਈਏ ਦੇ ਅਧਿਕਾਰੀ ਉਨ੍ਹਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਏ। ਉਨ੍ਹਾਂ ਨੂੰ ਕੋਈ ਡਰਾਇਆ-ਧਮਕਾਇਆ ਨਹੀਂ ਗਿਆ। ਇਸ ਦੌਰਾਨ ਉਨ੍ਹਾਂ ਤੋਂ ਗੈਂਗਸਟਰਾਂ ਨਾਲ ਸਬੰਧਤ ਕੋਈ ਸਵਾਲ ਨਹੀਂ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਐਨਆਈਏ ਵੱਲੋਂ ਜਾਂਚ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਅਫਸਾਨਾ ਖਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਭਰਾ ਸਨ। ਉਨ੍ਹਾਂ ਦੇ ਜਾਣ ਨਾਲ ਬਹੁਤ ਦੁੱਖ ਹੋਇਆ ਹੈ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਜਾਂਚ ਹੁਣ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ। ਬੀਤੇ ਦਿਨ ਜਾਂਚ ਏਜੰਸੀ ਵੱਲੋਂ ਅਫ਼ਸਾਨਾ ਖਾਨ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਜਾਂਚ ਏਜੰਸੀ ਵੱਲੋਂ ਅਫ਼ਸਾਨਾ ਖਾਨ ਤੋਂ ਕਰੀਬ 5 ਘੰਟੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਅਫ਼ਸਾਨਾ ਨੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕਰਕੇ ਲਾਈਵ ਹੋਣ ਦੀ ਗੱਲ ਕਹੀ। ਅਫ਼ਸਾਨਾ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਉਨ੍ਹਾਂ ਕੋਲੋਂ ਲਹੀਜ਼ੇ ਨਾਲ ਸਵਾਲ ਕੀਤੇ।

Published by:Rupinder Kaur Sabherwal
First published:

Tags: Afsana khan, Entertainment, Entertainment news, Pollywood, Punjabi industry, Sidhu Moose Wala