ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ (Amitabh Bachchan) ਅੱਜ ਜਿਸ ਵੀ ਮੁਕਾਮ 'ਤੇ ਹਨ, ਉਹ ਆਪਣੀ ਮਿਹਨਤ ਅਤੇ ਲਗਨ ਦੀ ਬਦੌਲਤ ਹਨ। ਉਹ 80 ਸਾਲ ਦੀ ਉਮਰ ਵਿੱਚ ਜਿਸ ਊਰਜਾ ਨਾਲ ਕੰਮ ਕਰਦੇ ਹਨ, ਉਹ ਸ਼ਲਾਘਾਯੋਗ ਹੈ।
ਇਸ ਉਮਰ 'ਚ ਜਿੱਥੇ ਲੋਕ ਘਰ 'ਚ ਪਰਿਵਾਰ ਨਾਲ ਆਰਾਮ ਕਰਨਾ ਪਸੰਦ ਕਰਦੇ ਹਨ, ਉਥੇ ਹੀ ਇਸ ਦੇ ਉਲਟ ਅਮਿਤਾਭ ਬੱਚਨ ਕੰਮ 'ਚ ਰੁੱਝੇ ਰਹਿਣਾ ਪਸੰਦ ਕਰਦੇ ਹਨ। ਫਿਲਮਾਂ ਦੇ ਨਾਲ-ਨਾਲ ਉਹ ਟੀਵੀ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਸਭ ਦੇ ਵਿਚਕਾਰ ਬਿੱਗ ਬੀ ਨਾਲ ਜੁੜੀ ਅਜਿਹੀ ਹੀ ਇੱਕ ਥ੍ਰੋਬੈਕ ਸਟੋਰੀ ਚਰਚਾ ਵਿੱਚ ਹੈ।
ਨਿਰਦੇਸ਼ਕ ਸੁਨੀਲ ਦਰਸ਼ਨ (Suneel Darshan) ਨੇ ਇੱਕ ਇੰਟਰਵਿਊ ਵਿੱਚ ਇਸ ਬਾਰੇ ਦੱਸਿਆ ਸੀ। ਅੱਜ ਲੋਕ ਨਿਰਦੇਸ਼ਕ ਦੇ ਉਸ ਖੁਲਾਸੇ ਨੂੰ ਯਾਦ ਕਰਦੇ ਹਨ ਅਤੇ ਅਮਿਤਾਭ ਬੱਚਨ ਦੀ ਉਸ ਕਹਾਣੀ ਤੋਂ ਬਹੁਤ ਪ੍ਰੇਰਿਤ ਹੁੰਦੇ ਹਨ। ਅਮਿਤਾਭ ਬੱਚਨ ਨੇ ਆਪਣੇ ਫਿਲਮੀ ਕਰੀਅਰ ਵਿੱਚ ਇੱਕ ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ-ਡੁਪਰਹਿੱਟ ਫਿਲਮਾਂ ਦਿੱਤੀਆਂ।
ਹਾਲਾਂਕਿ ਉਨ੍ਹਾਂ ਦੀ ਜ਼ਿੰਦਗੀ 'ਚ ਇਕ ਅਜਿਹਾ ਸਮਾਂ ਵੀ ਆਇਆ ਜਦੋਂ ਉਨ੍ਹਾਂ ਦੇ ਸਿਰ ਉਤੇ 90 ਕਰੋੜ ਦਾ ਕਰਜ਼ਾ ਸੀ ਅਤੇ ਉਹ ਬੇਹਾਲੀ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ। ਉਹ ਆਪਣੀ ਆਰਥਿਕ ਤੰਗੀ ਤੋਂ ਇੰਨੇ ਪ੍ਰੇਸ਼ਾਨ ਸਨ ਕਿ ਉਹ ਡਬਲ ਸ਼ਿਫਟਾਂ ਵਿੱਚ ਕੰਮ ਕਰਦੇ ਸਨ। ਉਹ ਦਿਨ ਵਿੱਚ 16 ਘੰਟੇ ਅਤੇ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਸਨ। ਇਸ ਗੱਲ ਦਾ ਖੁਲਾਸਾ ਮਸ਼ਹੂਰ ਫਿਲਮਕਾਰ ਸੁਨੀਲ ਦਰਸ਼ਨ ਨੇ ਕੀਤਾ ਸੀ।
ਦਿ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਨਿਰਦੇਸ਼ਕ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ, 'ਇਹ ਉਸ ਸਮੇਂ ਦੀ ਗੱਲ ਸੀ ਜਦੋਂ ਉਨ੍ਹਾਂ ਦੀ ਵਿੱਤੀ ਹਾਲਤ ਠੀਕ ਨਹੀਂ ਚੱਲ ਰਹੀ ਸੀ ਅਤੇ ਅਮਿਤਾਭ ਫਿਲਮ ਇੰਡਸਟਰੀ ਵਿੱਚ ਵਾਪਸੀ ਕਰਨਾ ਚਾਹੁੰਦੇ ਸਨ। ਮੈਨੂੰ ਅਮਿਤਾਭ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੇਰੇ ਲਈ ਕੋਈ ਕੰਮ ਹੈ?
ਦੱਸ ਦਈਏ ਕਿ ਸਾਲ 1999 ਬਾਲੀਵੁੱਡ ਦੇ ਅਮਿਤਾਭ ਲਈ ਕਾਲੇ ਅਧਿਆਏ ਦੀ ਤਰ੍ਹਾਂ ਸੀ। ਦਰਅਸਲ 1999 'ਚ ਉਹ ਦੀਵਾਲੀਆ ਹੋਣ ਦੀ ਕਗਾਰ 'ਤੇ ਆ ਗਏ ਸਨ।ਉਨ੍ਹਾਂ ਦੀ ਕੰਪਨੀ ਅਮਿਤਾਭ ਬੱਚਨ ਕਾਰਪੋਰੇਸ਼ਨ ਲਿਮਿਟੇਡ (ABCL) ਬੁਰੀ ਤਰ੍ਹਾਂ ਕਰਜ਼ੇ 'ਚ ਡੁੱਬੀ ਹੋਈ ਸੀ। ਕੰਪਨੀ ਦੇ ਡੁੱਬਣ ਕਾਰਨ ਉਨ੍ਹਾਂ 'ਤੇ 90 ਕਰੋੜ ਦਾ ਕਰਜ਼ਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।