ਮੁੰਬਈ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਪੋਸਟ ਕਰਕੇ ਸੁਰਖ਼ੀਆਂ ‘ਚ ਆ ਹੀ ਜਾਂਦੀ ਹੈ। ਪ੍ਰਿਯੰਕਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਐਕਟਿਵ ਹਨ ਤੇ ਉਹ ਆਪਣੀਆਂ ਕਾਫੀ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਿਯੰਕਾ ਇਹਨੀਂ ਦਿਨੀਂ ਹਾਲੀਵੁੱਡ ਪ੍ਰੋਜੈਕਟਾਂ ਵਿੱਚ ਰੁੱਝੀ ਹੋਈ ਹੈ। ਹਾਲ ਚ ਪ੍ਰਿਯੰਕਾ ਚੋਪੜਾ ਜੋਨਸ ਨੇ ਬੈਫਟਾ 2021 ਵਿੱਚ ਸ਼ਿਰਕਤ ਕੀਤੀ। ਅੰਤਰਰਾਸ਼ਟਰੀ ਐਵਾਰਡ ਸਮਾਰੋਹ ਤੋਂ ਪ੍ਰਿਯੰਕਾ ਚੋਪੜਾ ਦਾ ਲੁੱਕ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਇਨ੍ਹਾਂ ਖ਼ਬਰਾਂ ਦਰਮਿਆਨ ਪ੍ਰਿਯੰਕਾ ਦੀ ਫਲਾਈਟ ਦੀ ਕਹਾਣੀ ਵੀ ਸੁਰਖ਼ੀਆਂ ਚ ਹੈ। ਅਸਲ ਵਿੱਚ, ਪ੍ਰਿਯੰਕਾ ਨੇ ਫਲਾਈਟ ਵਿੱਚ ਇੱਕ ਕਾਕਟੇਲ ਪੀਤਾ ਸੀ।
ਪ੍ਰਿਯੰਕਾ ਚੋਪੜਾ (Priyanka Chopra) ਦੀ ਕਹਾਣੀ ਉਸ ਸਮੇਂ ਦੀ ਹੈ ਜਦੋਂ ਅਭਿਨੇਤਰੀ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਹ ਆਪਣੇ ਅਮਰੀਕੀ ਸ਼ੋਅ 'ਕਵਾਂਟਿਕੋ' ਲਈ ਕਾਫ਼ੀ ਮਸ਼ਹੂਰ ਸੀ। ਪਿੰਕਵਿਲਾ ਦੀ ਇੱਕ ਰਿਪੋਰਟ ਅਨੁਸਾਰ ਇੱਕ ਫਲਾਈਟ ਅਟੈਂਡੈਂਟ ਨੇ ਪ੍ਰਿਯੰਕਾ ਦੀ ਕਹਾਣੀ ਸਾਂਝੀ ਕੀਤੀ। ਅਟੈਂਡੈਂਟ ਨੇ ਮਜ਼ਾਕੀਆ ਕਹਾਣੀ ਸੁਣਾਉਂਦੇ ਹੋਏ ਆਪਣੀ ਇੱਕ ਵੀਡੀਓ ਆਨਲਾਈਨ ਅੱਪਲੋਡ ਕੀਤੀ।
ਫਲਾਈਟ ਅਟੈਂਡੈਂਟ ਨੇ ਕਿਹਾ ਕਿ ਅਭਿਨੇਤਰੀ ਨੇ ਫਲਾਈਟ ਵਿੱਚ ਉਸ ਤੋਂ ਬਲੱਡੀ ਮੈਰੀ (ਇੱਕ ਕਿਸਮ ਦਾ ਕਾਕਟੇਲ) ਦੀ ਮੰਗ ਕੀਤੀ ਸੀ। ਪ੍ਰਿਯੰਕਾ ਨੇ ਇਸ ਡ੍ਰਿੰਕ ਦੇ ਨਾਲ ਹੌਟ ਸੌਸੇਜ ਵੀ ਮੰਗੇ ਸਨ। ਇਸ ਤੋਂ ਬਾਅਦ ਪ੍ਰਿਯੰਕਾ ਨੇ 3 ਕਾਕਟੇਲ ਦੇ ਡ੍ਰਿੰਕ ਲਏ ਜਿਸ ਦੇ ਬਾਅਦ ਉਹਨਾਂ ਨੂੰ ਕਾਫ਼ੀ ਨਸ਼ਾ ਹੋ ਗਿਆ ਅਤੇ ਫਿਰ ਉਹ ਚੁੱਪਚਾਪ ਸੌਂ ਗਈ। ਵੀਡੀਓ ਨੂੰ ਯੂਜ਼ਰ ਦੁਆਰਾ ਕੁੱਛ ਸਮੇਂ ਬਾਅਦ ਹੀ ਡਿਲੀਟ ਕਰ ਦਿੱਤਾ ਗਿਆ ਸੀ ।
ਤੁਹਾਨੂੰ ਦੱਸ ਦੇਈਏ ਪ੍ਰਿਯੰਕਾ ਚੋਪੜਾ 74 ਵੇਂ ਅੰਤਰਰਾਸ਼ਟਰੀ ਐਵਾਰਡ ਸਮਾਰੋਹ ਬੈਫਟਾ 2021 ਦਾ ਹਿੱਸਾ ਹੈ। ਪ੍ਰਿਯੰਕਾ ਚੋਪੜਾ ਉਨ੍ਹਾਂ ਕੁਝ ਹੀ ਸਿਤਾਰਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਬੈਫਟਾ ਵਿੱਚ ਪ੍ਰਜ਼ੇਟਰ ਬਣਨ ਦਾ ਮੌਕਾ ਮਿਲਿਆ। ਇੱਥੋਂ ਤੱਕ ਕਿ ਪ੍ਰਿਯੰਕਾ ਅਜਿਹਾ ਕਰਨ ਵਾਲੀ ਭਾਰਤ ਦੀ ਪਹਿਲੀ ਐਕਟਰਸ ਹੈ। ਪ੍ਰਿਅੰਕਾ ਚੋਪੜਾ ਨੇ ਇਸ ਦੌਰਾਨ ਆਪਣੀਆਂ ਕਾਫੀ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਪ੍ਰਿਯੰਕਾ ਦੇ ਇਨ੍ਹਾਂ ਲੁੱਕਸ ਦੀ ਅੰਤਰਰਾਸ਼ਟਰੀ ਮੀਡੀਆ 'ਚ ਕਾਫੀ ਸ਼ਲਾਘਾ ਵੀ ਹੋ ਰਹੀ ਹੈ। ਤਸਵੀਰਾਂ ਸ਼ੇਅਰ ਕਰਦਿਆਂ ਹੀ ਵਾਇਰਲ ਹੋ ਗਈ। ਸੋਸ਼ਲ ਮੀਡੀਆ ਯੂਜ਼ਰਸ ਪ੍ਰਿਯੰਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਲਾਈਕ ਕਰ ਇਨ੍ਹਾਂ 'ਤੇ ਕੁਮੈਂਟ ਕਰ ਰਹੇ ਹਨ।
ਪ੍ਰਿਯੰਕਾ ਨੇ ਬ੍ਰਿਟਿਸ਼ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ ਐਵਾਰਡਜ਼ ਵਿੱਚ ਵੀ ਇੱਕ ਵਿਸ਼ੇਸ਼ ਪਹਿਰਾਵਾ ਪਹਿਨਿਆ ਸੀ, ਜਿਸ ਦੀਆਂ ਤਸਵੀਰਾਂ ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀਆਂ ਕੀਤੀਆਂ ਸੀ । ਉਸ ਨੇ ਸਮਾਗਮ ਵਿੱਚ ਇੱਕ ਮੈਂਡਰੀਨ ਕਲਰ ਦੀ ਗੁਲਾਬੀ ਜੈਕਟ ਪਾਈ ਹੋਈ ਸੀ। ਇਸ ਦੀ ਕੀਮਤ 3915 ਯੂਰੋ ਹੈ ਜਿਸ ਲਈ 3,52075 ਭਾਰਤੀ ਰੁਪਏ ਦੇਣੇ ਪੈਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Priyanka Chopra