ਨਵੀਂ ਦਿੱਲੀ- ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅੱਜ ਸ਼ਾਇਦ ਸਾਡੇ ਨਾਲ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਅਜੇ ਵੀ ਸਾਡੇ ਦਿਲਾਂ ਵਿਚ ਹਨ । ਅੱਜ ਯਾਨੀ 14 ਜੂਨ ਨੂੰ ਸੁਸ਼ਾਂਤ ਦੀ ਮੌਤ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ।ਸੁਸ਼ਾਂਤ ਪੜ੍ਹਾਈ-ਲਿਖਾਈ ਵਿਚ ਕਿਸੇ ਤੋਂ ਪਿਛੇ ਨਹੀਂ ਸੀ । ਉਹਨਾਂ ਨੇ ਦਿੱਲੀ ਕਾਲਜ ਆਫ਼ ਇੰਜੀਨੀਅਰਿੰਗ ਤੋਂ ਇੰਜੀਨੀਅਰਿੰਗ ਕੀਤੀ ਅਤੇ ਸਟੈਨਫੋਰਡ ਯੂਨੀਵਰਸਿਟੀ, ਯੂਐਸਏ ਤੋਂ ਸਕਾਲਰਸ਼ਿਪ ਪ੍ਰਾਪਤ ਕੀਤੀ ਸੀ। ਹਾਲਾਂਕਿ, ਅਭਿਨੇਤਾ ਬਣਨ ਲਈ ਉਹਨਾਂ ਨੇ ਸਭ ਕੁਝ ਪਿੱਛੇ ਛੱਡ ਦਿੱਤਾ ਸੀ ।
2017 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨੇ ਐਚਟੀ ਨਾਲ ਇੱਕ ਇੰਜੀਨੀਅਰਿੰਗ ਦੇ ਵਿਦਿਆਰਥੀ ਹੋਣ ਤੋਂ ਇੱਕ ਅਭਿਨੇਤਾ ਤੱਕ ਦੇ ਆਪਣੇ ਸਫ਼ਰ ਬਾਰੇ ਗੱਲ ਕੀਤੀ ਸੀ । ਇਸ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸ਼ਾਹਰੁਖ ਖਾਨ ਨੇ ਉਸ ਉੱਤੇ ਇੱਕ ਡੂੰਘਾ ਪ੍ਰਭਾਵ ਪਾਇਆ, ਨਾ ਸਿਰਫ ਇੱਕ ਸਟਾਰ ਵਜੋਂ, ਬਲਕਿ ਇਸ ਬਾਰੇ ਭੁਲੇਖਾ ਵੀ ਦੂਰ ਕਰ ਦਿੱਤਾ ਕਿ ਉਹ ਕੌਣ ਹੈ।
ਸੁਸ਼ਾਂਤ ਸਿੰਘ ਰਾਜਪੂਤ ਕਹਿੰਦੇ ਸਨ, 'ਇਹ ਨਹੀਂ ਸੀ ਕਿ ਮੈਂ ਬਾਲੀਵੁੱਡ ਤੋਂ ਪ੍ਰਭਾਵਿਤ ਨਹੀਂ ਸੀ। ਮੈਂ ਸ਼ਾਹਰੁਖ ਖਾਨ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ। ਮੈਨੂੰ ਯਾਦ ਹੈ ਕਿ ਦਿਲਵਾਲੇ ਦੁਲਹਨੀਆ ਲੇ ਜਾਏਂਗੇ (ਡੀਡੀਐਲਜੇ) ਦੇਖ ਰਿਹਾ ਸੀ ਅਤੇ ਇਹ ਸੋਚ ਰਿਹਾ ਸੀ ਕਿ ਇਹ ਕਿੰਨਾ ਚੰਗਾ ਹੈ । ਉਹ ਇਕ ਮਹਾਨ ਕਲਾਕਾਰ ਹੈ, ਪਰ ਇਸ ਨੇ ਮੈਨੂੰ ਸਭ ਤੋਂ ਜਿਆਦਾ ਪ੍ਰਭਾਵਤ ਨਹੀਂ ਕੀਤਾ । ਇਸ ਦੀ ਬਜਾਏ, ਸ਼ਾਹਰੁਖ ਨੇ ਮੇਰੀ ਭਰਮ ਭੁਲੇਖੇ ਨੂੰ ਦੂਰ ਕਰਨ ਵਿਚ ਮੇਰੀ ਮਦਦ ਕੀਤੀ ਕਿ ਮੈਨੂੰ ਕੀ ਹੌਣਾ ਚਾਹੀਦਾ ਹੈ ।
ਸੁਸ਼ਾਂਤ ਨੇ ਅੱਗੇ ਕਿਹਾ, 'ਇਹ 90 ਦੇ ਦਹਾਕੇ ਦੀ ਸ਼ੁਰੂਆਤ ਸੀ, ਆਰਥਿਕਤਾ ਅਜੇ ਵੀ ਤੇਜ਼ੀ ਨਾਲ ਜ਼ੋਰ ਫੜ੍ਹ ਰਹੀ ਸੀ। ਅਸੀਂ ਪਹਿਲੀ ਵਾਰ ਕੋਕ ਦੇ ਡੱਬੇ ਵੇਖ ਰਹੇ ਸੀ, ਅੰਤਰਰਾਸ਼ਟਰੀ ਬ੍ਰਾਂਡ ਆ ਰਹੇ ਸਨ, ਅਤੇ ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ। ਫਿਰ ਵੀ ਮੈਂ ਉਲਝਣ ਵਿਚ ਸੀ, ਮੈਨੂੰ ਨਹੀਂ ਪਤਾ ਸੀ ਕਿ ਆਧੁਨਿਕ ਸਭਿਆਚਾਰ ਨੂੰ ਅਪਣਾਉਣਾ ਹੈ ਜਾਂ ਆਪਣੀ ਸਭਿਆਚਾਰ ਪ੍ਰਤੀ ਵਫ਼ਾਦਾਰ ਰਹਿਣਾ ਹੈ ।ਇਸ ਸਲੇਂ ਡੀਡੀਐਲਜੇ ਆਈ, ਮੈਂ ਛੇਵੀਂ ਜਮਾਤ ਵਿਚ ਸੀ, ਰਾਜ ਨੇ ਮੈਨੂੰ ਦਿਖਾਇਆ ਕਿ ਬੀਅਰ ਪੀਣਾ ਚੰਗਾ ਸੀ, ਪਰ ਫਿਰ ਉਹ ਸਿਮਰਨ ਦੇ ਪਿਤਾ ਦੀ ਮਨਜ਼ੂਰੀ ਦਾ ਇੰਤਜ਼ਾਰ ਵੀ ਕਰਦਾ ਰਿਹਾ । ਉਥੇ ਇੱਕ ਸੰਤੁਲਨ ਸੀ । ਇਹ ਇੱਕ ਅਭਿਲਾਸ਼ੀ ਭਾਰਤ ਅਤੇ ਭਾਰਤ ਦੇ ਆਦਰਸ਼ ਵਿਆਹ ਦੀ ਆਪਣੀ ਸੰਸਕ੍ਰਿਤੀ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਦੀ ਇੱਕ ਉਦਾਹਰਣ ਸੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sushant Singh Rajput