Sidhu Moosewala Songs Were Removed From Spotify: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਫੈਨਜ਼ ਇੰਨੀਂ ਦਿਨੀਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦਰਅਸਲ, ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਹਰ ਕੋਈ ਉਸਦੇ ਪੰਜਾਬ ਆਉਣ ਅਤੇ ਮੂਸੇਵਾਲਾ ਦੇ ਲ਼ਈ ਇਨਸਾਫ਼ ਦਾ ਇੰਤਜ਼ਾਰ ਕਰ ਰਹੇ ਹਨ। ਇਸ ਵਿਚਕਾਰ ਪ੍ਰਸ਼ੰਸ਼ਕ ਇਸ ਗੱਲ਼ ਨੂੰ ਲੈ ਦੁੱਖੀ ਹਨ ਕਿ ਸਪੌਟੀਫਾਈ ਤੋਂ ਸਿੱਧੂ ਮੂਸੇਵਾਲਾ ਦੇ ਗੀਤ ਕਿਉਂ ਹਟਾਏ ਜਾ ਰਹੇ ਹਨ ? ਜਿਸਦਾ ਜਵਾਬ ਕਲਾਕਾਰ ਬੰਟੀ ਬੈਂਸ (Bunty Bains) ਵੱਲ਼ੋਂ ਦਿੱਤਾ ਗਿਆ ਹੈ।
ਦਰਅਸਲ, ਪੰਜਾਬੀ ਕਲਾਕਾਰ ਬੰਟੀ ਬੈਂਸ ਵੱਲੋਂ ਆਪਣੇ ਫੈਨਜ਼ ਨਾਲ ਸਵਾਲਾਂ ਦੇ ਜਵਾਬ ਦੇ ਖਾਸ ਚੈਟਿੰਗ ਕੀਤੀ ਗਈ। ਇਸ ਦੌਰਾਨ ਇੱਕ ਪ੍ਰਸ਼ੰਸ਼ਕ ਵੱਲੋਂ ਪੁੱਛਿਆ ਗਿਆ ਕਿ ‘ਸਿੱਧੂ ਮੂਸੇਵਾਲਾ ਦੇ ਗੀਤ ਸਪੌਟੀਫਾਈ ਤੋਂ ਕਿਉਂ ਹਟਾਏ ਗਏ ਅਤੇ ਦੁਬਾਰਾ ਘੱਟ ਸਟਰੀਮਜ਼ ਨਾਲ ਕਿਉਂ ਅਪਲੋਡ ਕੀਤੇ ਜਾ ਰਹੇ ਹਨ?’ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਬੰਟੀ ਬੈਂਸ ਨੇ ਦੱਸਿਆ ਕਿ, ਉਹ ਸਾਰੇ ਗਾਣੇ ਜੋ ਸਪੌਟੀਫਾਈ ਤੋਂ ਹਟਾਏ ਗਏ ਹਨ ਉਹ ਦੂਜੇ ਮਿਊਜ਼ਿਕ ਲੇਬਲਜ਼ ਦੇ ਗੀਤ ਹਨ। ਅਸੀਂ ਸਿਰਫ ਸਾਡੇ ਲੇਬਲ, ਸਿੱਧੂ ਮੂਸੇਵਾਲਾ, 5911 ਰਿਕਾਰਡਜ਼ ਉਨ੍ਹਾਂ ਨੂੰ ਹੀ ਦੇਖ ਸਕਦੇ ਹਾਂ। ਸ਼ਾਇਦ ਹੋਰ ਲੇਬਲ ਜਦੋਂ ਆਪਣਾ ਡਿਸਟ੍ਰਿਬਿਊਸ਼ਨ ਪਾਰਟਨਰ ਬਦਲਦੇ ਹਨ ਤਾਂ ਉਹ ਪੁਰਾਣੇ ਤੇ ਨਵੇਂ ਅਪਲੋਡ ਨੂੰ ਮਰਜ਼ ਨਹੀਂ ਕਰ ਪਾ ਰਹੇ ਹਨ। ਤਾਂ ਕਰਕੇ ਨਵੇਂ ਅਪਲੋਡ ਦੀਆਂ ਸਟਰੀਮਜ਼ ਸ਼ੋਅ ਹੋ ਰਹੀਆਂ ਹਨ।”
ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਮੂਸੇਵਾਲਾ ਦੀ ਐਲਬਮ ‘ਮੂਸਟੇਪ’ ਦੇ ਕਈ ਗੀਤ ਸਪੌਟੀਫਾਈ ਤੋਂ ਗਾਇਬ ਹੋ ਗਏ ਸੀ। ਹਾਲਾਂਕਿ ਉਹ ਗੀਤ ਸਪੌਟੀਫਾਈ ਤੇ ਦੁਬਾਰਾ ਅਪਲੋਡ ਕਰ ਦਿੱਤੇ ਗਏ, ਪਰ ਉਨ੍ਹਾਂ ਗੀਤਾਂ ਤੇ ਇਸ ਸਮੇਂ ਕਾਫੀ ਘੱਟ ਸਟਰੀਮਜ਼ ਹਨ। ਜਿਸ ਦੋਂ ਬਾਅਦ ਪ੍ਰਸ਼ੰਸ਼ਕ ਵੀ ਕਾਫੀ ਪਰੇਸ਼ਾਨ ਹੋਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi singer, Sidhu Moosewala, Sidhu moosewala news update, Singer