• Home
  • »
  • News
  • »
  • entertainment
  • »
  • WHY DID NARGIS FAKHRI LOSE FILMS I DIDNT SLEEP WITH THE DIRECTOR I WASNT NUDE SHE SAID GH RP

Casting Couch & Bollywood: ਨਰਗਿਸ ਫਾਖਰੀ ਨੇ ਕਿਉਂ ਗਵਾਈਆਂ ਫਿਲਮਾਂ? ਕਿਹਾ- 'ਮੈਂ ਨਿਰਦੇਸ਼ਕ ਦੇ ਨਾਲ ਸੁੱਤੀ ਨਹੀਂ

2011 ਵਿੱਚ ਅਭਿਨੇਤਾ ਰਣਬੀਰ ਕਪੂਰ ਦੇ ਨਾਲ ਇਮਤਿਆਜ਼ ਅਲੀ ਦੀ ਫਿਲਮ 'ਰੌਕਸਟਾਰ' ਨਾਲ ਬਾਲੀਵੁੱਡ ਵਿੱਚ ਡੈਬਿਯੂ ਕਰਨ ਤੋਂ ਬਾਅਦ ਨਰਗਿਸ ਫਾਖਰੀ ਰਾਤੋ ਰਾਤ ਸਟਾਰ ਬਣ ਗਈ। ਨਰਗਿਸ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਉਸ ਨੇ ਸਰਜਰੀ ਦੀ ਸਲਾਹ ਤੋਂ ਲੈ ਕੇ ਕਾਸਟਿੰਗ ਕਾਊਚ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਹੁਣ ਨਰਗਿਸ ਨੇ ਦੱਸਿਆ ਕਿ ਉਸਨੇ ਬਾਲੀਵੁੱਡ ਵਿੱਚ ਫਿਲਮਾਂ ਕਿਉਂ ਗੁਆ ਦਿੱਤੀਆਂ।

ਨਰਗਿਸ ਫਾਖਰੀ ਨੇ ਕਿਉਂ ਗਵਾਈਆਂ ਫਿਲਮਾਂ? ਕਿਹਾ- 'ਮੈਂ ਨਿਰਦੇਸ਼ਕ ਦੇ ਨਾਲ ਸੁੱਤੀ ਨਹੀਂ, ਨਿਊਡ ਨਹੀਂ ਹੋਈ,

ਨਰਗਿਸ ਫਾਖਰੀ ਨੇ ਕਿਉਂ ਗਵਾਈਆਂ ਫਿਲਮਾਂ? ਕਿਹਾ- 'ਮੈਂ ਨਿਰਦੇਸ਼ਕ ਦੇ ਨਾਲ ਸੁੱਤੀ ਨਹੀਂ, ਨਿਊਡ ਨਹੀਂ ਹੋਈ,

  • Share this:
2011 ਵਿੱਚ ਅਭਿਨੇਤਾ ਰਣਬੀਰ ਕਪੂਰ ਦੇ ਨਾਲ ਇਮਤਿਆਜ਼ ਅਲੀ ਦੀ ਫਿਲਮ 'ਰੌਕਸਟਾਰ' ਨਾਲ ਬਾਲੀਵੁੱਡ ਵਿੱਚ ਡੈਬਿਯੂ ਕਰਨ ਤੋਂ ਬਾਅਦ ਨਰਗਿਸ ਫਾਖਰੀ ਰਾਤੋ ਰਾਤ ਸਟਾਰ ਬਣ ਗਈ। ਨਰਗਿਸ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਉਸ ਨੇ ਸਰਜਰੀ ਦੀ ਸਲਾਹ ਤੋਂ ਲੈ ਕੇ ਕਾਸਟਿੰਗ ਕਾਊਚ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਹੁਣ ਨਰਗਿਸ ਨੇ ਦੱਸਿਆ ਕਿ ਉਸਨੇ ਬਾਲੀਵੁੱਡ ਵਿੱਚ ਫਿਲਮਾਂ ਕਿਉਂ ਗੁਆ ਦਿੱਤੀਆਂ।

ਇੱਕ ਪੋਰਟਲ ਨਾਲ ਗੱਲਬਾਤ ਕਰਦਿਆਂ ਨਰਗਿਸ ਫਾਖਰੀ ਨੇ ਕਿਹਾ ਕਿ ਉਸਨੇ ਆਪਣੇ ਕੰਮ ਲਈ ਕੁਝ ਸੀਮਾਵਾਂ ਨਿਰਧਾਰਤ ਕੀਤੀਆਂ ਹਨ। ਉਸਨੇ ਸਪੱਸ਼ਟ ਕਿਹਾ ਕਿ ਉਹ ਪ੍ਰਸਿੱਧੀ ਦੀ ਭੁੱਖੀ ਨਹੀਂ ਹੈ।

ਮੈਨੂੰ ਨਿਊਡ ਪੋਜ਼ ਦੇ ਦੇਣਾ ਚਾਹੀਦਾ ਹੈ ਜਾਂ ਮੈਨੂੰ ਨਿਰਦੇਸ਼ਕ ਦੇ ਨਾਲ ਸੌਣਾ ਚਾਹੀਦਾ ਹੈ। ਮੈਂ ਬਹੁਤ ਸਾਰੇ ਮੌਕੇ ਗੁਆ ਦਿੱਤੇ ਕਿਉਂਕਿ ਮੈਂ ਕੁਝ ਗੱਲਾਂ ਨਹੀਂ ਕੀਤੀਆਂ। ਇਹ ਗੱਲ ਦਿਲ ਤੋੜਨ ਵਾਲੀ ਹੈ। ਮੈਂ ਉੱਥੇ ਰਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਜਿੱਥੇ ਮੇਰੇ ਉੱਚੇ ਮਿਆਰ ਹਨ।

ਅਭਿਨੇਤਰੀ ਨੇ ਕਿਹਾ ਕਿ ਇਹ ਬਹੁਤ ਬੁਰਾ ਮਹਿਸੂਸ ਹੁੰਦਾ ਹੈ ਕਿਉਂਕਿ ਇਸ ਕਾਰਨ ਬਹੁਤ ਸਾਰੇ ਪ੍ਰੋਜੈਕਟ ਮੇਰੇ ਹੱਥੋਂ ਨਿਕਲ ਗਏ। ਇਸਨੇ ਮੈਨੂੰ ਦੁੱਖ ਪਹੁੰਚਾਇਆ ਪਰ ਮੈਂ ਆਪਣੇ ਆਪ ਨੂੰ ਇਹ ਕਹਿੰਦੀ ਰਹੀ ਕਿ ਜੋ ਲੋਕ ਆਪਣੀਆਂ ਕਦਰਾਂ ਕੀਮਤਾਂ 'ਤੇ ਕਾਇਮ ਹਨ ਉਹ ਜ਼ਰੂਰ ਜਿੱਤਣਗੇ।

ਨਰਗਿਸ ਫਾਖਰੀ ਨੇ ਗੱਲਬਾਤ ਵਿੱਚ ਅੱਗੇ ਕਿਹਾ ਕਿ ਉਹ ਆਪਣੇ ਆਪ ਨਾਲ ਇਮਾਨਦਾਰ ਸੀ ਅਤੇ ਕਿਸੇ ਨੂੰ ਵੀ ਕਿਸੇ ਗੱਲ ਲਈ ਮੈਨੂੰ ਯਕੀਨ ਦਿਵਾਉਣ ਦੀ ਜ਼ਰੂਰਤ ਨਹੀਂ ਸੀ। ਮੇਰੇ ਲਈ ਨੈਤਿਕ ਕਦਰਾਂ ਕੀਮਤਾਂ ਤੋਂ ਵੱਧ ਕੁਝ ਨਹੀਂ ਹੈ।

ਉਸ ਨੇ ਕਿਹਾ ਕਿ ਮੈਂ ਬਾਲੀਵੁੱਡ ਵਿੱਚ ਖੁਸ਼ ਹਾਂ ਕਿਉਂਕਿ ਮੈਂ ਇੰਟੀਮੇਟ ਸੀਨ ਨਹੀਂ ਕਰਦੀ। ਮਾਡਲਿੰਗ ਦੇ ਦਿਨਾਂ ਦੇ ਦੌਰਾਨ, ਮੈਨੂੰ ਕਈ ਵਾਰ ਟੌਪਲੇਸ ਅਤੇ ਨਿਊਡ ਸ਼ਾਟ ਲਈ ਕਿਹਾ ਗਿਆ ਪਰ ਮੈਂ ਇਨ੍ਹਾਂ ਸਭ ਵਿੱਚ ਸਹਿਜ ਨਹੀਂ ਹਾਂ।

ਨਰਗਿਸ ਫਿਲਹਾਲ ਸਿਲਵਰ ਸਕ੍ਰੀਨ ਤੋਂ ਦੂਰ ਹੈ ਅਤੇ ਆਪਣੇ ਬੁਆਏਫ੍ਰੈਂਡ ਜਸਟਿਨ ਸੈਂਟੋਸ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ।

ਨਰਗਿਸ ਦੀਆਂ ਮੁੱਖ ਫਿਲਮਾਂ 'ਮਦਰਾਸ ਕੈਫੇ', 'ਕਿੱਕ' ਅਤੇ 'ਹਾਊਸਫੁੱਲ 3' ਹਨ। ਉਹ ਆਖਰੀ ਵਾਰ ਸੰਜੇ ਦੱਤ ਨਾਲ 2020 ਵਿੱਚ 'ਤੋੜਬਾਜ਼' ਵਿੱਚ ਨਜ਼ਰ ਆਈ ਸੀ।
Published by:Ramanpreet Kaur
First published: