ਰੀਨਾ ਰਾਏ ਨੇ ਦੀਪ ਸਿੱਧੂ ਨਾਲ ਸੋਸ਼ਲ ਮੀਡੀਆ 'ਤੇ ਪਾਈਆਂ ਤਸਵੀਰਾਂ ਹਟਾਈਆਂ ? ਜਾਣੋ ਕਿਉਂ

Deep Sidhu s girlfriend Reena Rai delete pictures: ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤੀਆ। ਦੀਪ ਸਿੱਧੂ ਦੇ ਅਚਾਨਕ ਦਿਹਾਂਤ ਦੀ ਖਬਰ ਨੇ ਉਨ੍ਹਾਂ ਦੇ ਕਰੀਬਿਆਂ ਨੂੰ ਤੋੜ੍ਹ ਕੇ ਰੱਖ ਦਿੱਤਾ। ਅਦਾਕਾਰ ਦੀ ਅਸਮੇਂ ਹੋਈ ਮੌਤ ਕਰਕੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ੌਕ ਦਾ ਮਾਹੌਲ ਹੈ। ਕਈ ਸਿਤਾਰੀਆਂ ਨੇ ਸੋਸ਼ਲ ਮੀਡੀਆ ਦੇ ਦੀਪ ਸਿੱਧੂ ਦੀ ਮੌਤ 'ਤੇ ਸ਼ੌਕ ਪ੍ਰਗਟ ਕੀਤਾ। ਇਸ ਵਿਚਕਾਰ ਦੀਪ ਸਿੱਧੂ ਦੀ ਗਰਲ ਫਰੈਂਡਰ ਰੀਨਾ ਰਾਏ ਨੇ ਦੀਪ ਸਿੱਧੂ ਦੀ ਯਾਦ ਵਿੱਚ ਇੱਕ ਪੋਸਟ ਸਾਂਝੀ ਕੀਤੀ ਸੀ। ਪਰ ਹੁਣ ਰੀਨਾ ਰਾਏ ਨੇ ਉਹ ਪੋਸਟ ਡਿਲੀਟ ਕਰ ਦਿੱਤੀ ਹੈ।

ਰੀਨਾ ਰਾਏ ਨੇ ਦੀਪ ਸਿੱਧੂ ਨਾਲ ਸੋਸ਼ਲ ਮੀਡੀਆ 'ਤੇ ਪਾਈਆਂ ਤਸਵੀਰਾਂ ਹਟਾਈਆਂ ?(insta pic)

  • Share this:
    Deep Sidhu s girlfriend Reena Rai delete pictures: ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤੀਆ। ਦੀਪ ਸਿੱਧੂ ਦੇ ਅਚਾਨਕ ਦਿਹਾਂਤ ਦੀ ਖਬਰ ਨੇ ਉਨ੍ਹਾਂ ਦੇ ਕਰੀਬਿਆਂ ਨੂੰ ਤੋੜ੍ਹ ਕੇ ਰੱਖ ਦਿੱਤਾ। ਅਦਾਕਾਰ ਦੀ ਅਸਮੇਂ ਹੋਈ ਮੌਤ ਕਰਕੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ੌਕ ਦਾ ਮਾਹੌਲ ਹੈ। ਕਈ ਸਿਤਾਰੀਆਂ ਨੇ ਸੋਸ਼ਲ ਮੀਡੀਆ ਦੇ ਦੀਪ ਸਿੱਧੂ ਦੀ ਮੌਤ 'ਤੇ ਸ਼ੌਕ ਪ੍ਰਗਟ ਕੀਤਾ। ਇਸ ਵਿਚਕਾਰ ਦੀਪ ਸਿੱਧੂ ਦੀ ਗਰਲ ਫਰੈਂਡਰ ਰੀਨਾ ਰਾਏ ਨੇ ਦੀਪ ਸਿੱਧੂ ਦੀ ਯਾਦ ਵਿੱਚ ਇੱਕ ਪੋਸਟ ਸਾਂਝੀ ਕੀਤੀ ਸੀ। ਪਰ ਹੁਣ ਰੀਨਾ ਰਾਏ ਨੇ ਉਹ ਪੋਸਟ ਡਿਲੀਟ ਕਰ ਦਿੱਤੀ ਹੈ।

     Deep Sidhu s girlfriend Reena Rai delete pictures
    Deep Sidhu s girlfriend Reena Rai delete pictures (Reena Rai ints)


    ਦੱਸ ਦੇਈਏ ਕਿ ਰੀਨਾ ਰਾਏ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ 'ਤੇ ਅਦਾਕਾਰ ਨਾਲ ਕੁੱਝ ਤਸਵੀਰਾਂ ਸਾਂਝੀਆ ਕਰ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਮਰਹੂਮ ਅਦਾਕਾਰ ਨਾਲ ਆਪਣੇ ਭਵਿੱਖ ਦਾ ਸੁਪਨਾ, ਅਤੇ ਕਿਵੇਂ ਉਹ ਸੁਪਨਾ ਟੁਕੜਿਆਂ ਵਿੱਚ ਟੁੱਟ ਗਿਆ ਇਸ ਬਾਰੇ ਦੱਸਿਆ ਹੈ। ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਰੋਮਾਂਟਿਕ ਤਸਵੀਰਾਂ ਸਾਂਝੀਆ ਕਰ ਲਿਖਿਆ, 'ਮੈਂ ਟੁੱਟ ਗਈ ਹਾਂ ਅਤੇ ਅੰਦਰ ਤੋਂ ਮਰ ਚੁੱਕੀ ਹਾਂ। ਕਿਰਪਾ ਕਰਕੇ ਆਪਣੀ ਆਤਮਾ ਦੇ ਨਾਲ ਵਾਪਸ ਆ ਜਾਓ, ਜੋ ਤੁਸੀਂ ਮੇਰੇ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਮੈਨੂੰ ਪੂਰੀ ਜ਼ਿੰਦਗੀ ਕਦੇ ਛੱਡ ਕੇ ਨਹੀਂ ਜਾਓਗੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਮੇਰੀ ਜਾਨ। ਤੁਸੀ ਮੇਰੇ ਦਿਲ ਦੀ ਧੜਕਨ ਹੋ। ਜਦੋਂ ਮੈਂ ਅੱਜ ਹਸਪਤਾਲ ਦੇ ਬੈੱਡ 'ਤੇ ਲੇਟੀ ਸੀ, ਤਾਂ ਮੈਂ ਤੁਹਾਨੂੰ ਸੁਣ ਰਹੀ ਸੀ, ਜਿਵੇਂ ਕਿ ਤੁਸੀਂ ਮੇਰੇ ਕੰਨ ਕੋਲ ਆ ਕੇ ਮੈਨੂੰ ਆਈ ਲਵ ਯੂ ਕਹਿ ਰਹੇ ਹੋ।

    ਰੀਨਾ ਰਾਏ ਅੱਗੇ ਲਿਖਦੇ ਹੋਏ ਕਿਹਾ ਸੀ ਕਿ, 'ਤੁਹਾਨੂੰ ਪਤਾ ਹੈ ਕਿ ਤੁਸੀ ਮੇਰੇ ਨਾਲ ਹਮੇਸ਼ਾ ਰਹੋਗੇ। ਅਸੀਂ ਇਕੱਠੇ ਆਪਣੇ ਭਵਿੱਖ ਦੀ ਯੋਜਨਾ ਬਣਾਈ ਸੀ ਅਤੇ ਹੁਣ ਤੁਸੀ ਚਲੇ ਗਏ ਹੋ। ਸੋਲਮੇਟਸ ਇੱਕ-ਦੂਸਰੇ ਨੂੰ ਨਹੀਂ ਛੱਡਦੇ ਹਨ।' ਸੋਸ਼ਲ ਮੀਡੀਆ 'ਤੇ ਦੀਪ ਸਿੱਧੂ ਦੀ ਯਾਦ ਚ ਲਿਖਿਆ, ਰੀਨਾ ਰਾਏ ਦਾ ਇਹ ਦਰਦ ਭਰਿਆ ਪੋਸਟ ਤੇਜ਼ੀ ਨਾਲ ਵਾਇਰਲ ਹੋਇਆ ਸੀ। ਹਾਲਾਂਕਿ ਰੀਨਾ ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਨੂੰ ਕਿਉਂ ਹਟਾ ਦਿੱਤਾ, ਇਸ ਬਾਰੇ ਖੁਲਾਸਾ ਨਹੀ ਹੋ ਪਾਇਆ ਹੈ।

    ਦੱਸ ਦੇਈਏ ਕਿ ਹਰਿਆਣਾ ਪੁਲੀਸ ਨੇ ਹਾਦਸੇ ਦੇ ਦੋਸ਼ੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
    Published by:rupinderkaursab
    First published: