Home /News /entertainment /

Sidhu Moose Wala Parents: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਲੋਕਾਂ ਨੂੰ ਮਿਲਣ ਤੋਂ ਕਿਉਂ ਕੀਤਾ ਇਨਕਾਰ, ਪੜ੍ਹੋ ਪੂਰੀ ਖਬਰ

Sidhu Moose Wala Parents: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala)ਦੇ ਇਸ ਦੁੁਨੀਆਂ ਨੂੰ ਅਲਵਿਦਾ ਕਹੇ ਹੋਏ ਦੋ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਪਰ ਹਾਲੇ ਵੀ ਪ੍ਰਸ਼ੰਸ਼ਕ ਅਤੇ ਕਈ ਫਿਲਮੀ ਸਿਤਾਰੇ ਅਤੇ ਗਾਇਕ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਇਸ ਵਿਚਕਾਰ ਸਿੱਧੂ ਮੂਸੇਵਾਲਾ ਦੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਮਾਪਿਆਂ ਵੱਲੋਂ ਪੋਸਟ ਸ਼ੇਅਰ ਕਰ ਨਾ ਮਿਲਣ ਦੀ ਜਾਣਕਾਰੀ ਦਿੱਤੀ ਗਈ ਹੈ।

ਹੋਰ ਪੜ੍ਹੋ ...
  • Share this:

ਦਰਅਸਲ, ਮੰਗਲਵਾਰ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਦੇ ਸਟੋਰੀ ਸੈਕਸ਼ਨ ਵਿੱਚ ਇੱਕ ਪੋਸਟ ਅਪਲੋਡ ਕੀਤੀ ਗਈ। ਇਸ ਫੋਟੋ ਰਾਹੀਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ। ਪੋਸਟ ਵਿੱਚ ਲਿਖਿਆ ਗਿਆ ਕਿ “ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਕੁਝ ਮਹੀਨਿਆਂ ਲਈ ਪਿੰਡ ਤੋਂ ਬਾਹਰ ਗਏ ਹਨ। ਜੋ ਵੀ ਉਨ੍ਹਾਂ ਨੂੰ ਮਿਲਣ ਆ ਰਿਹਾ ਹੈ, ਉਨ੍ਹਾਂ ਨੂੰ ਨਿਰਾਸ਼ ਨਾ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਰਿਵਾਰ ਦੇ ਘਰ ਹੋਣ ਦੀ ਵੀ ਸੂਚਨਾ ਸ਼ੇਅਰ ਕੀਤੀ ਜਾਵੇਗੀ। ਉਨ੍ਹਾਂ ਲਿਖਿਆ ਕਿ ਇਸ ਬਾਰੇ ਅਸੀ ਤੁਹਾਨੂੰ ਪੋਸਟ ਰਾਹੀਂ ਅੱਪਡੇਟ ਕਰਦੇ ਰਹਾਂਗੇ।”

ਦ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ, “ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪਾਕਿਸਤਾਨੀ ਨੰਬਰ ਤੋਂ ਧਮਕੀ ਦਾ ਸੁਨੇਹਾ ਮਿਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।” ਖਬਰ ਮੁਤਾਬਕ ਦੋ ਸ਼ਾਰਪਸ਼ੂਟਰਾਂ ਜਗਰੂਪ ਰੂਪਾ ਅਤੇ ਮੰਨੂ ਕੁੱਸਾ ਦੇ ਮੁਕਾਬਲੇ ਤੋਂ ਬਾਅਦ ਮਾਰੇ ਗਏ ਗਾਇਕ ਦੇ ਪਿੰਡ ਦੇ ਵਸਨੀਕ ਅਤੇ ਉਸਦੇ ਬਹੁਤ ਸਾਰੇ ਪ੍ਰਸ਼ੰਸਕ ਅੰਸ਼ਕ ਤੌਰ 'ਤੇ ਰਾਹਤ ਮਹਿਸੂਸ ਕਰ ਰਹੇ ਹਨ। ਪੰਜਾਬ ਪੁਲਿਸ ਦੀ ਤਾਰੀਫ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਦੋ ਦੋਸ਼ੀਆਂ ਨੂੰ ਮਾਰ ਕੇ ਉਨ੍ਹਾਂ ਨੇ ਬਹਾਦਰੀ ਦਿਖਾਈ ਹੈ।

ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ, ਜਿਨ੍ਹਾਂ ਨੇ ਉਨ੍ਹਾਂ ਦੇ ਹੋਣਹਾਰ ਪੁੱਤਰ ਨੂੰ ਬੇਰਹਿਮੀ ਨਾਲ ਮਾਰਿਆ, ਉਨ੍ਹਾਂ ਨੂੰ ਵੀ ਇਹੀ ਕਿਸਮਤ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਤਾਂ ਹੀ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਕਾਬਿਲੇਗੌਰ ਹੈ ਕਿ ਬੀਤੇ ਦਿਨ ਪੁਲਿਸ ਅਤੇ ਦੋਵੇਂ ਗੈਂਗਸਟਰਾਂ ਵਿਚਕਾਰ ਜਬਰਦਸਤ ਮੁਕਾਬਲਾ ਹੋਇਆ। ਜਿਸ ਤੋਂ ਬਾਅਦ ਦੋਵੇਂ ਮੌਤ ਦੇ ਘਾਟ ਉਤਾਰ ਦਿੱਤੇ ਗਏ।
Published by:rupinderkaursab
First published:

Tags: Entertainment news, Pollywood, Punjabi industry, Sidhu Moose Wala

ਅਗਲੀ ਖਬਰ