Home /News /entertainment /

Gippy Grewal: ਗਿੱਪੀ ਗਰੇਵਾਲ ਦੇ ਬੇਟੇ Shinda ਨੇ ਕਿਉਂ ਠੁਕਰਾਈ ਫਿਲਮ 'ਲਾਲ ਸਿੰਘ ਚੱਢਾ', ਜਾਣੋ ਵਜ੍ਹਾ

Gippy Grewal Son Shinda Rejected Film Lal Singh Chadha: ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ (Lal Singh Chadha) ਨੂੰ ਲੈ ਕੇ ਇਨ੍ਹੀਂ ਦਿਨੀਂ ਹਰ ਪਾਸੇ ਵਿਵਾਦ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਫਿਲਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਵਿਵਾਦ ਵਿਚਕਾਰ ਵੀ ਆਮਿਰ ਖਾਨ ਅਤੇ ਕਰੀਨਾ ਕਪੂਰ ਫਿਲਮ ਦੇ ਪ੍ਰਮੋਸ਼ਨ 'ਚ ਵਿਅਸਤ ਹਨ। ਕੀ ਤੁਸੀ ਜਾਣਦੇ ਹੋ ਫਿਲਮ ਲਾਲ ਸਿੰਘ ਚੱਢਾ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਦੇ ਬੇਟੇ ਸ਼ਿੰਦਾ (Shinda) ਨੂੰ ਵੀ ਕੰਮ ਦੀ ਪੇਸ਼ਕਸ਼ ਮਿਲੀ ਸੀ। ਪਰ ਉਸਨੇ ਇਸ ਨੂੰ ਠੁਕਰਾ ਦਿੱਤਾ।

ਹੋਰ ਪੜ੍ਹੋ ...
  • Share this:

ਦਰਅਸਲ, ਪੰਜਾਬੀ ਕਲਾਕਾਰ ਨੇ ਮੀਡੀਆ ਨਾਲ ਇਹ ਗੱਲ ਸ਼ੇਅਰ ਕੀਤੀ ਹੈ। ਜਿਸਦੀ ਕਹਾਣੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੱਕ ਇੰਟਰਵਿਊ ਦੌਰਾਨ ਗਿੱਪੀ ਗਰੇਵਾਲ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਬੇਟੇ ਗੁਰਫਤਿਹ ਅਤੇ ਸ਼ਿੰਦਾ ਗਰੇਵਾਲ ਨੂੰ ਆਮਿਰ ਖਾਨ ਦੀ ਫਿਲਮ ਵਿੱਚ ਕਾਸਟ ਕਰਨ ਦੀ ਗੱਲ ਹੋ ਰਹੀ ਸੀ। ਪਰ ਆਡੀਸ਼ਨ ਤੋਂ ਬਾਅਦ ਕਾਸਟਿੰਗ ਡਾਇਰੈਕਟਰ ਨੇ ਅਜਿਹੀ ਗੱਲ ਕਹੀ ਜਿਸ ਨਾਲ ਸਾਰੀ ਗੱਲ ਵਿਗੜ ਗਈ।

ਇਸ ਕਾਰਨ ਫਿਲਮ ਕਰਨ ਤੋਂ ਕੀਤਾ ਇਨਕਾਰ

ਗਿੱਪੀ ਨੇ ਅੱਗੇ ਗੱਲ ਕਰਦੇ ਹੋਏ ਦੱਸਿਆ ਕਿ ਕਾਸਟਿੰਗ ਡਾਇਰੈਕਟਰ ਨੇ ਉਨ੍ਹਾਂ ਦੇ ਬੇਟੇ ਗੁਰਫਤੇਹ ਦੀਆਂ ਕੁਝ ਵੀਡੀਓਜ਼ ਮੰਗਵਾਈਆਂ ਸੀ। ਬਾਅਦ ਵਿੱਚ ਚੀਜ਼ਾਂ ਕੰਮ ਨਹੀਂ ਕਰ ਸਕੀਆਂ ਕਿਉਂਕਿ ਫਿਲਮ ਦੇ ਬਾਅਦ ਦੇ ਹਿੱਸੇ ਵਿੱਚ ਬੇਟੇ ਨੂੰ ਵਾਲ ਕਟਵਾਉਣੇ ਪੈਂਦੇ। ਗਿੱਪੀ ਦਾ ਪਰਿਵਾਰ ਇਸ ਗੱਲ ਲਈ ਰਾਜ਼ੀ ਨਹੀਂ ਸੀ। ਸਰਦਾਰਾਂ ਵਿੱਚ ਕੇਸ ਰੱਖਣਾ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ। ਇਸੇ ਲਈ ਮੇਕਰਸ ਨੇ ਗਿੱਪੀ ਦੇ ਬੇਟੇ ਨੂੰ ਦੁਬਾਰਾ ਫਿਲਮ 'ਚ ਨਹੀਂ ਲਿਆ।

ਫਿਲਮ 11 ਅਗਸਤ ਨੂੰ ਹੋਵੇਗੀ ਰਿਲੀਜ਼ 

ਇਸ ਤੋਂ ਬਾਅਦ ਮੇਕਰਸ ਨੇ ਫਿਲਮ ਲਈ ਗਰੇਵਾਲ ਦੇ ਬੇਟੇ ਸ਼ਿੰਦਾ ਦੀ ਵੀਡੀਓ ਵੀ ਮੰਗਵਾਈ ਸੀ। ਸ਼ਿੰਦੇ ਨੇ ਗਿੱਪੀ ਦੀ 2016 'ਚ ਰਿਲੀਜ਼ ਹੋਈ 'ਅਰਦਾਸ' 'ਚ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਗਿੱਪੀ ਦਾ ਕਹਿਣਾ ਹੈ ਕਿ 'ਜਦੋਂ ਮੇਕਰ ਮੇਰੇ ਕੋਲ ਆਏ ਤਾਂ ਉਹ ਫਿਲਮ 'ਚ ਆਮਿਰ ਦੇ ਬਚਪਨ ਦੇ ਕਿਰਦਾਰ ਲਈ ਸ਼ਿੰਦੇ ਨੂੰ ਸਾਈਨ ਕਰਨਾ ਚਾਹੁੰਦੇ ਸਨ। ਇਸ ਦੌਰਾਨ ਕਾਸਟਿੰਗ ਡਾਇਰੈਕਟਰ ਦੀ ਮੇਰੇ ਨਾਲ ਗੱਲਬਾਤ ਹੁੰਦੀ ਰਹੀ। ਸ਼ਿੰਦਾ ਦੀਆਂ ਕੁਝ ਵੀਡੀਓਜ਼ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬੀ ਵਿੱਚ ਹੈਲੋ ਬੋਲਦੇ ਹੋਏ ਵੀ ਉਸਦੀਆਂ ਵੀਡੀਓਜ਼ ਮੰਗਵਾਈਆਂ, ਜਿਸ ਤੋਂ ਉਨ੍ਹਾਂ ਨੇ ਲੁੱਕ ਟੈਸਟ ਕੀਤਾ ਸੀ। ਉਸ ਸਮੇਂ ਮੈਨੂੰ ਫਿਲਮ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਬਾਅਦ ਵਿੱਚ ਗੱਲ ਨਹੀਂ ਬਣੀ। ਜਿਸ ਤੋਂ ਬਾਅਦ ਫਿਲਮ ਵਿੱਚ ਉਨ੍ਹਾਂ ਦੇ ਬੱਚਿਆ ਨੂੰ ਲੈ ਕੇ ਕੋਈ ਗੱਲ ਨਹੀਂ ਬਣੀ ਅਤੇ ਇਹ ਸਾਰੀ ਗੱਲ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਦੱਸ ਦੇਈਏ ਕਿ 'ਲਾਲ ਸਿੰਘ ਚੱਢਾ' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Published by:rupinderkaursab
First published:

Tags: Aamir Khan, Entertainment news, Gippy Grewal, Punjabi industry

ਅਗਲੀ ਖਬਰ