ਮਰਦ ਦੇ ਚਾਰ ਵਿਆਹ ਤੇ 40 ਇਸ਼ਕ ਮਾਫ਼ ਨੇ, ਔਰਤ ਦਾ ਇੱਕ ਤਲਾਕ ਤੇ ਇੱਕ ਪ੍ਰੇਮੀ ਵੀ ਨਹੀਂ

News18 Punjab
Updated: April 12, 2019, 6:25 PM IST
ਮਰਦ ਦੇ ਚਾਰ ਵਿਆਹ ਤੇ 40 ਇਸ਼ਕ ਮਾਫ਼ ਨੇ, ਔਰਤ ਦਾ ਇੱਕ ਤਲਾਕ ਤੇ ਇੱਕ ਪ੍ਰੇਮੀ ਵੀ ਨਹੀਂ
News18 Punjab
Updated: April 12, 2019, 6:25 PM IST
ਮਨੀਸ਼ਾ ਪਾਂਡੇ

ਮਲਾਇਕਾ ਅਰੋੜਾ ਦੀ ਦੂਜੀ ਸ਼ਾਦੀ ਦੀ ਖ਼ਬਰਾਂ ਤੋਂ ਲੋਕਾਂ ਨੂੰ ਐਨੀ ਮਿਰਚੀ ਕਿਉਂ ਲੱਗ ਰਹੀ ਹੈ?

ਰਾਤੋ-ਰਾਤ ਟ੍ਰੋਲ ਹਰਕਤ ਵਿੱਚ ਆ ਗਏ ਹਨ। ਕੋਈ ਉਨ੍ਹਾਂ ਨੂੰ ਬਜ਼ੁਰਗ ਕਹਿ ਰਿਹਾ ਹੈ ਤੇ ਕੋਈ ਆਪਣਾ ਸਰੀਰ ਢੱਕ ਕੇ ਰੱਖਣ ਨੂੰ ਕਹਿ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ ਮਲਾਇਕਾ ਨੇ ਅਰਬਾਜ਼ ਤੋਂ ਤਲਾਕ ਲੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਤੇ ਕੋਈ ਮਲਾਇਕਾ ਦੇ ਨਵੇਂ ਸਾਥੀ ਅਰਜੁਨ ਕਪੂਰ ਨੂੰ ਹਿਦਾਇਤ ਦੇ ਰਿਹਾ ਹੈ ਕਿ ਇਸ ਬੁੱਢੀ ਤੋਂ ਸਾਵਧਾਨ ਰਹੇ।

ਲੋਕ ਉਸ ਤਸਵੀਰ ਦਾ ਵੀ ਮਜ਼ਾਕ ਉਡਾ ਰਹੇ ਹਨ, ਜੀ ਵਿੱਚ ਉਨ੍ਹਾਂ ਦੇ ਪਤ ਤੇ ਸਟ੍ਰੈੱਚ ਮਾਰਕ ਦਿਸ ਰਹੇ ਹਨ। ਲੋਕਾਂ ਨੂੰ ਤਕਲੀਫ਼ ਇਸ ਗੱਲ ਤੋਂ ਹੈ ਕਿ 17 ਸਾਲ ਦੇ ਮੁੰਡੇ ਦੀ 45 ਸਾਲ ਦੀ ਮਾਂ ਆਪਣੇ ਤੋਂ 12 ਸਾਲ ਛੋਟੇ ਬੋਏਫਰੇਂਦ ਨਾਲ ਮਾਲਦੀਵ ਵਿੱਚ ਸਮੁੰਦਰ ਕੰਢੇ ਘੁੰਮ ਰਹੀ ਹੈ। ਉਹ ਉਸ ਨੂੰ ਔਰਤ ਦੇ ਕਰਤੱਵ ਯਾਦ ਕਰਾ ਰਹੇ ਹਨ।

2004 ਵਿੱਚ ਸੈਫ਼ ਅਲੀ ਖ਼ਾਨ ਨੇ 13 ਸਾਲ ਦਾ ਵਿਆਹ ਤੋੜ ਕੇ ਅੰਮ੍ਰਿਤਾ ਸਿੰਘ ਤੋਂ ਤਲਾਕ ਲੈ ਲਿਆ ਸੀ। ਉਸ ਦੇ ਦੋ ਵੱਡੇ ਵੱਡੇ ਬੱਚੇ ਸਨ, ਅਖ਼ਬਾਰਾਂ ਵਿੱਚ ਗਰਲਫ੍ਰੈਂਡ ਰੋਜ਼ਾ ਕੈਟ ਲੀਨ ਨਾਲ ਇਸ਼ਕ ਦੀ ਖ਼ਬਰਾਂ ਸਭ ਨੇ ਚਟਕਾਰੇ ਲੈ ਕੇ ਪੜ੍ਹੀ ਪਰ ਕੋਈ ਨਹੀਂ ਬੋਲਿਆ ਕਿ ਸੈਫ਼ ਅਲੀ ਖਾਣ ਇੱਕ ਚਰਿੱਤਰਹੀਣ ਆਦਮੀ ਹੈ। 2012 ਚ ਉਸ ਨੇ 10 ਸਾਲ ਛੋਟੀ ਕਰੀਨਾ ਕਪੂਰ ਨਾਲ ਵਿਆਹ ਕਰਾ ਲਿਆ।

ਆਮਿਰ ਖ਼ਾਨ ਨੇ ਵੀ ਬੀਵੀ ਰੀਨਾ ਨਾਲ 16 ਸਾਲ ਦਾ ਵਿਆਹ ਭੁਲਾਉਣ ਵਿੱਚ 16 ਮਹੀਨੇ ਵੀ ਨਹੀਂ ਲੱਗੇ। ਢਾਈ ਸਾਲ ਬਾਅਦ 9 ਸਾਲ ਛੋਟੀ ਕਿਰਨ ਰਾਵ ਨਾਲ ਵਿਆਹ ਕਰ ਲਿਆ ਪਰ ਕਿਸੇ ਨੇ ਉਂਗਲ ਨਹੀਂ ਚੁੱਕੀ।

ਫਰਹਾਨ ਅਖ਼ਤਰ ਆਪਣੀ ਨਵੀਂ ਆਸ਼ਿਕ ਸ਼ਿਬਾਨੀ ਦੰਦੇਕਰ ਨਾਲ ਇੰਸਟਾਗ੍ਰਾਮ ਤੇ ਰੋਮਾਂਟਿਕ ਪੋਸਟ ਲਿਖਦੇ ਸਨ। ਕੋਈ ਊਨਾ ਨੂੰ ਇਹ ਯਾਦ ਨਹੀਂ ਦਿਵਾਉਂਦਾ ਕਿ ਆਪਣੇ ਤੋਂ 7 ਸਾਲ ਛੋਟੀ ਕੁੜੀ ਨਾਲ ਸਵਿਮਿੰਗ ਪੂਲ ਤੇ ਫ਼ੋਟੋਆਂ ਖਿੱਚ ਰਹੇ ਹੋ ਜਦਕਿ ਉਸ ਦੀ ਬੀਵੀ ਕੱਲੀ ਦੋ ਦੋ ਬੇਟੀਆਂ ਨੂੰ ਪਾਲ ਰਹੀ ਹੈ।

ਅਨੁਰਾਗ ਕਸ਼ਯਪ ਦੋ ਵਾਰ ਤਲਾਕ ਲੈ ਚੁੱਕੇ ਹਨ ਤੇ ਹੁਣ ਆਪਣੀ ਗਰਲ ਫਰੈਂਡ ਨਾਲ ਇੰਸਟਾਗ੍ਰਾਮ ਤੇ ਫ਼ੋਟੋ ਲਾਉਂਦੇ ਹਨ। ਜੰਤਸ ਵਧਾਈਆਂ ਦਿੰਦੀ ਹੈ। ਸਿਧਾਰਥ ਰੌਏ ਕਪੂਰ ਦੀ ਵਿੱਦਿਆ ਬਾਲਣ ਨਾਲ ਤਿੱਜਾਂ ਵਿਆਹ ਸੀ ਤੇ ਵਿੱਦਿਆ ਦਾ ਪਹਿਲਾ। ਕੋਈ ਨਹੀਂ ਉਨ੍ਹਾਂ ਨੂੰ ਪੁੱਛਦਾ ਦੋ ਬੀਵੀਆਂ ਦਾ ਹਾਲ, ਉਨ੍ਹਾਂ ਨੂੰ ਅੱਯਾਸ਼ ਦੱਸਦਾ ਹੈ।ਰਾਣੀ ਮੁਖਰਜੀ ਨੇ ਜਦੋਂ ਅਦਿੱਤਿਆ ਚੋਪੜਾ ਦੀ ਦੂਜੀ ਬੀਵੀ ਬਣਨ ਦਾ ਫ਼ੈਸਲਾ ਕੀਤਾ ਤਾਂ ਅਦਿੱਤਿਆ ਦੀ ਪਹਿਲੀ ਸ਼ਾਦੀ ਦਾ ਹਾਲ ਵੀ ਲੋਕੀਂ ਰਾਣੀ ਤੋ ਪੁੱਛ ਰਹੇ ਸਨ।
ਬੋਨੀ ਕਪੂਰ ਦਾ ਘਰ ਤੋੜਨ ਵਾਲੀ ਸ਼੍ਰੀ ਦੇਵੀ, ਜਾਵੇਦ ਅਖ਼ਤਰ ਦਾ ਘਰ ਤੋੜਨ ਵਾਲੀ ਸ਼ਬਾਨਾ ਆਜ਼ਮੀ, ਤੇ ਰਾਜ ਬੱਬਰ ਦਾ ਘਰ ਤੋੜਨ ਵਾਲੀ ਸਮਿਤਾ ਪਾਟਿਲ, ਕਮਾਲ ਦੀ ਗੱਲ ਹੈ ਇਹਨਾਂ ਵਿੱਚੋਂ ਕਿਸੇ ਵੀ ਮਰਦ ਨੇ ਆਪਣਾ ਘਰ ਆਪ ਨਹੀਂ ਤੋੜਿਆ। ਸਭ ਔਰਤਾਂ ਨੇ ਤੁੜਾਏ।

ਤੁਸੀਂ ਚੋ ਤਾਂ ਇਮੋਜੀ ਨਾਲ ਇਸ ਦਾ ਮਜ਼ਾਕ ਉਡਾ ਸਕਦੇ ਹੋ ਤੇ ਉਹ ਕਰ ਸਕਦੇ ਹੋ ਜੋ ਮਲਾਇਕਾ ਨੇ ਕੀਤਾ। ਉਨ੍ਹਾਂ ਨੇ ਅੱਖ ਮਾਰਦੇ ਹੋਏ ਇੱਕ ਫ਼ੋਟੋ ਪਾਈ ਤੇ ਕੈਪਸ਼ਨ ਲਿਖਿਆ ਕਿ "ਖ਼ੁਸ਼ ਰਹਿਣਾ ਤੁਹਾਡੀ ਚੋਣ ਹੈ ਤੇ ਮੈਂ ਚੁਣਿਆ ਹੈ ਖ਼ੁਸ਼ ਰਹਿਣਾ। ..ਮੈਨੂੰ ਲੱਗਦਾ ਹੈ ਖ਼ੁਸ਼ੀ ਮੇਰੇ ਤੇ ਫਬਦੀ ਹੈ...ਇਸ ਲਈ ਆਪਣੀ ਨੇਗੇਟਿਵਿਟੀ ਆਪਣੇ ਕੋਲ ਰੱਖੋ ਤੇ ਮੈਨੂੰ ਆਪਣੇ ਦਿਮਾਗ਼ੀ ਕੂੜੇ ਤੋਂ ਬਖ਼ਸ਼ੋ।" ਉਹ ਤਸਵੀਰ 'ਚ ਮਾਲਦੀਵ ਦੇ ਨੀਲੇ ਸਮੁੰਦਰ ਕੰਡੇ ਰੰਗੀਨ ਬਿਕਨੀ ਚ ਮੁਸਕਰਾ ਰਹੀ ਹੈ। ਚਿਹਰਾ ਅਸਮਾਨ ਤੋਂ ਵੀ ਜ਼ਿਆਦਾ ਚਮਕ ਰਿਹਾ ਹੈ।

ਇਸ ਦੇਸ਼ ਦੀ ਇੱਕ ਸਫਲ, ਅਮੀਰ, ਰੁਤਬੇ ਵਾਲੀ ਔਰਤ ਨੇ ਆਪਣੀ ਖ਼ੁਸ਼ੀ ਚੁਣੀ ਤੇ ਇਸ ਦੇਸ਼ ਦੇ ਮਰਦਾਂ ਤੋਂ ਇਹ ਗੱਲ ਹਜ਼ਮ ਨਹੀਂ ਹੋ ਰਹੀ।

ਉਸ ਨੇ ਉਹੀ ਚੁਣਿਆ ਜੋ ਕਿਸੇ ਵੀ ਆਜ਼ਾਦ ਸੰਪੂਰਨ ਮਨੁੱਖ ਨੂੰ ਚੁਣਨਾ ਚਾਹੀਦਾ। ਜੋ ਦੁਨੀਆ ਚ ਹਜ਼ਾਰਾਂ ਸਾਲਾਂ ਤੋਂ ਮਰਦ ਚੁਣਦੇ ਆ ਰਹੇ ਹਨ। ਫ਼ਿਲਮ ਇੰਡਸਟਰੀ ਦੇ ਕਈ ਮਰਦ ਇਹ ਚੁਣ ਚੁੱਕੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੇ ਚੋਣ ਤੇ ਸਵਾਲ ਨਹੀਂ ਚੁੱਕਿਆ। ਕਿਸੇ ਨੇ ਨਹੀਂ ਕਿਹਾ, "ਤੂੰ ਚਰਿੱਤਰ ਹੀ ਹੈਂ, ਉਨ੍ਹਾਂ ਦੇ ਢਿੱਡ ਤੇ ਬੱਚੇ ਨੂੰ ਜਨਮ ਦੇਣ ਦੇ ਨਿਸ਼ਾਨ ਜੋ ਨਹੀਂ ਸਨ।

ਮਰਦ ਦੇ ਸੌ ਖ਼ੂਨ ਮਾਫ਼ ਹਨ।

ਅਰਬਾਜ਼ ਖ਼ਾਨ ਦੀ ਦੂਜੀ ਪ੍ਰੇਮਿਕਾ ਮਾਫ਼ ਹੈ ਪਰ ਮਲਾਇਕਾ ਦਾ ਦੂਜਾ ਪ੍ਰੇਮੀ ਨਹੀਂ।
First published: April 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...