HOME » NEWS » Films

Video : ਕਿਸਾਨਾਂ ਦੇ ਸੰਘਰਸ਼ ਚ ਕਿਉਂ ਸ਼ਾਮਲ ਨਹੀਂ ਹੋਏ ਗਿੱਪੀ ਗਰੇਵਾਲ, ਪੁੱਤਾਂ ਨੇ ਦੱਸੀ ਇਹ ਵਜ੍ਹਾ...

News18 Punjabi | News18 Punjab
Updated: December 4, 2020, 9:07 AM IST
share image
Video : ਕਿਸਾਨਾਂ ਦੇ ਸੰਘਰਸ਼ ਚ ਕਿਉਂ ਸ਼ਾਮਲ ਨਹੀਂ ਹੋਏ ਗਿੱਪੀ ਗਰੇਵਾਲ, ਪੁੱਤਾਂ ਨੇ ਦੱਸੀ ਇਹ ਵਜ੍ਹਾ...
Video : ਕਿਸਾਨਾਂ ਦੇ ਸੰਘਰਸ਼ ਚ ਕਿਉਂ ਸ਼ਾਮਲ ਨਹੀਂ ਹੋਏ ਗਿੱਪੀ ਗਰੇਵਾਲ, ਪੁੱਤਾਂ ਨੇ ਦੱਸੀ ਇਹ ਵਜ੍ਹਾ...

ਕਿਸਾਨੀ ਸੰਘਰਸ਼ ਵਿੱਚ ਪੰਜਾਬੀ ਬੇਸ਼ੱਕ ਗਿੱਪੀ ਗਰੇਵਾਲ ਦਾ ਗਾਇਆ ਗਾਣਾ ਅਸੀਂ ਵਖਤ ਪਾ ਦਿਆਂਗੇ ਜ਼ਰੂਰ ਵੱਜ ਰਿਹਾ ਹੈ ਪਰ ਉਹ ਆਪ ਹਾਜ਼ਰ ਨਹੀਂ ਹੋਏ। ਜਿਸ ਦੇ ਲਈ ਨੌਜਵਾਨ ਵਰਗ ਵੀ ਸੋਸ਼ਲ ਮੀਡੀਆ ਵਿੱਚ ਉਨ੍ਹਾਂ ਦੀ ਹਾਜ਼ਰੀ ਬਾਰੇ ਪੁੱਛ ਰਹੇ ਹਨ ਪਰ ਹੁਣ ਇਸ ਦਾ ਜਵਾਬ ਦੇਣ ਲਈ ਗਿੱਪੀ ਦੇ ਦੋ ਬੱਚੇ ਸਾਹਮਣੇ ਆਏ ਹਨ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ: ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨ ਦਿੱਲੀ ਡਟੇ ਹੋਏ ਹਨ। ਦੇਸ਼ ਦਾ ਹਰ ਸ਼ਖ਼ਸ ਚਾਹੇ ਉਹ ਖੇਤੀ ਕਰਦਾ ਜਾਂ ਨਹੀਂ, ਉਹ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰ ਰਿਹਾ ਹੈ। ਇਸ ਕੰਮ ਵਿੱਚ ਪੰਜਾਬੀ ਗਾਇਕਾਂ ਨੇ ਵੱਧ ਚੜ੍ਹ ਕੇ ਯੋਗਦਾਨ ਦੇ ਰਹੇ ਹਨ। ਇਸ ਸੰਘਰਸ਼ ਵਿੱਚ ਪੰਜਾਬੀ ਬੇਸ਼ੱਕ ਗਿੱਪੀ ਗਰੇਵਾਲ ਦਾ ਗਾਇਆ ਗਾਣਾ ਅਸੀਂ ਵਖਤ ਪਾ ਦਿਆਂਗੇ ਜ਼ਰੂਰ ਵੱਜ ਰਿਹਾ ਹੈ ਪਰ ਉਹ ਆਪ ਹਾਜ਼ਰ ਨਹੀਂ ਹੋਏ। ਜਿਸ ਦੇ ਲਈ ਨੌਜਵਾਨ ਵਰਗ ਵੀ ਸੋਸ਼ਲ ਮੀਡੀਆ ਵਿੱਚ ਉਨ੍ਹਾਂ ਦੀ ਹਾਜ਼ਰੀ ਬਾਰੇ ਪੁੱਛ ਰਹੇ ਹਨ ਪਰ ਹੁਣ ਇਸ ਦਾ ਜਵਾਬ ਦੇਣ ਲਈ ਗਿੱਪੀ ਦੇ ਦੋ ਬੱਚੇ ਸਾਹਮਣੇ ਆਏ ਹਨ। ਇੰਨਾ ਬੱਚਿਆਂ ਨੇ ਫੇਸਬੁੱਕ ਤੇ ਵੀਡੀਓ ਵਿੱਚ ਦੱਸਿਆ ਕਿ ਉਹ ਕੈਨੇਡਾ ਦੇ ਸਰੀ ਵਿੱਚ ਕਿਸਾਨਾਂ ਦੀ ਹਿਮਾਇਤ ਲਈ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਦੇ ਪਾਪਾ ਕੰਮ ਤੋਂ ਵਾਪਸ ਆਉਣ ਤੇ ਹਾਲੇ ਕੁਆਰੰਟਾਈਨ ਹਨ। ਥੋੜ੍ਹੇ ਜਿਹੇ ਦਿਨਾਂ ਵਿੱਚ ਉਹ ਇਕਾਂਤਵਾਸ ਦੇ ਦਿਨ ਪੂਰੇ ਕਰਨ ਤੋਂ ਬਾਅਦ ਇੰਡੀਆ ਜਾ ਕੇ ਕਿਸਾਨਾਂ ਦੀ ਹਿਮਾਇਤ ਵਿੱਚ ਜਾਣਗੇ। ਦੋਹਾਂ ਬੱਚਿਆਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ। ਉਹ ਕਿਸਾਨਾਂ ਦੇ ਸਮਰਥਨ ਵਿੱਚ ਸਰੀ ਵਿੱਚ ਇੱਕ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨੇ ਕਿਸਾਨੀ ਸੰਘਰਸ਼ ਦੀ ਕੀਤੀ ਹਿਮਾਇਤ

ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਅੱਠ ਦਿਨਾਂ ਤੋਂ ਦਿੱਲੀ ਵਿਖੇ ਕਿਸਾਨ ਸੰਘਰਸ਼ ਕਰ ਰਹੇ ਹਨ।ਇਹ ਸੰਘਰਸ਼ ਪੰਜਾਬ ਤੇ ਹਰਿਆਣਾ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਬਣਦਾ ਨਜ਼ਰ ਆ ਰਿਹਾ ਹੈ। ਆਮ ਲੋਕ ਵੀ ਇਸ ਕਿਸਾਨੀ ਮੋਰਚੇ ਨੂੰ ਵੱਡੀ ਪੱਧਰ ਉੱਤੇ ਸਮਰਥਨ ਕਰਨ ਲੱਗੇ ਹਨ। ਇਸ ਦੌਰਾਨ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਚਾਰ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਅਗਲੀ ਮੀਟਿੰਗ ਪੰਜ ਦਸੰਬਰ ਨੂੰ ਦੁਪਹਿਰ ਦੋ ਵਜੇ ਹੋਣੀ ਹੈ। ਹੁਣ ਸਾਰਿਆਂ ਦੀਆਂ ਅੱਖਾਂ ਇਸ ਮੀਟਿੰਗ ਉੱਤੇ ਹਨ।
Published by: Sukhwinder Singh
First published: December 4, 2020, 8:53 AM IST
ਹੋਰ ਪੜ੍ਹੋ
ਅਗਲੀ ਖ਼ਬਰ