HOME » NEWS » Films

ਕਿਸੇ ਵੇਲੇ ਚੰਗੇ ਮਿੱਤਰ ਸਨ, ਇਸ ਗੱਲ ਕਰ ਕੇ ਪੈ ਗਈ ਸੀ ਦਰਾੜ, ਕਦਰ ਖ਼ਾਨ ਨੇ ਖ਼ੁਦ ਦੱਸਿਆ ਸੀ..

News18 Punjab
Updated: January 1, 2019, 12:23 PM IST
ਕਿਸੇ ਵੇਲੇ ਚੰਗੇ ਮਿੱਤਰ ਸਨ, ਇਸ ਗੱਲ ਕਰ ਕੇ ਪੈ ਗਈ ਸੀ ਦਰਾੜ, ਕਦਰ ਖ਼ਾਨ ਨੇ ਖ਼ੁਦ ਦੱਸਿਆ ਸੀ..
ਕਿਸੇ ਵੇਲੇ ਚੰਗੇ ਮਿੱਤਰ ਸਨ, ਇਸ ਗੱਲ ਕਰ ਕੇ ਪੈ ਗਈ ਸੀ ਦਰਾੜ, ਕਦਰ ਖ਼ਾਨ ਨੇ ਖ਼ੁਦ ਦੱਸਿਆ ਸੀ..
News18 Punjab
Updated: January 1, 2019, 12:23 PM IST
ਮਸ਼ਹੂਰ ਕਮੇਡੀਅਨ ਅਤੇ ਅਦਾਕਾਰ ਕਾਦਰ ਖਾਨ ਦਾ ਦੇਹਾਂਤ ਹੋ ਗਿਆ ਹੈ। ਕਿਸੇ ਵੇਲੇ ਅਮਿਤਾ ਬਚਨ ਤੇ ਕਾਦਰ ਖਾਨ ਚੰਗੇ ਮਿੱਤਰ ਰਹੇ ਸਨ ਪਰ ਇੱਕ ਗੱਲ ਨੇ ਦੋਹਾਂ ਦੀ ਦੋਸਤੀ ਵਿੱਚ ਦਰਾਰ ਪੈਦਾ ਕਰ ਦਿੱਤੀ ਸੀ।

ਜਦੋਂ ਅਮਿਤਾਭ ਅਤੇ ਕਾਦਰ ਖਾਨ ਦੀ ਮਿੱਤਰਤਾ ਵਿਚਕਾਰ ਦਰਾਰ-

Loading...
ਕਦਰ ਖਾਨ ਅਤੇ ਅਮਿਤਾਭ ਬੱਚਨ ਇਕ ਸਮੇਂ 'ਤੇ ਬਹੁਤ ਕਰੀਬੀ ਦੋਸਤ ਸਨ. ਪਰ ਉਨ੍ਹਾਂ ਦੀ ਦੋਸਤੀ 'ਚ ਰਾਜਨੀਤੀ ਦੇ ਕਾਰਨ ਦਰਾਰ ਪੈ ਗਈ ਸੀ।  ਇਕ ਇੰਟਰਵਿਊ ਵਿਚ ਕਾਦਰ ਖਾਨ ਨੇ ਕਿਹਾ ਸੀ, "ਜਦੋਂ ਤੋਂ ਉਹ ਸੰਸਦ ਮੈਂਬਰ ਬਣ ਗਏ ਹਨ, ਉਦੋਂ ਤੋਂ ਮੈਂ ਉਨ੍ਹਾਂ ਤੋਂ ਖੁਸ਼ ਨਹੀਂ ਹਾਂ. ਦਰਅਸਲ, ਇਹ ਸਿਆਸਤ ਅਜਿਹੀ ਚੀਜ ਹੈ  ਜੋ  ਇਨਸਾਨ ਨੂੰ ਪੂਰੀ ਤਰ੍ਹਾਂ ਬਦਲ  ਦਿੰਦੀ ਹੈ, ਜਦੋਂ ਉਹ ਰਾਜਨੀਤੀ ਤੋਂ ਪਰਤਿਆ ਤਾਂ ਮੇਰਾ ਅਮਿਤਾਭ ਨਹੀਂ ਸੀ। ਕਾਦਰ ਖਾਨ ਬੇਚੈਨ ਸੀ ਕਿ ਅਮਿਤਾਭ ਨੇ ਉਸ ਨੂੰ ਰਾਜਨੀਤੀ ਵਿਚ ਨਹੀਂ ਜਾਣ ਲਈ ਕਿਹਾ ਸੀ ਪਰ ਆਪ ਰਾਜਨੀਤੀ ਵਿਚ ਖੁਦ ਹੀ ਸ਼ਾਮਲ ਹੋ ਗਿਆ ।
ਜਿਕਰਯੋਗ ਹੈ ਕਿ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਕਾਦਰ ਖ਼ਾਨ ਦਾ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫ਼ਰਾਜ਼ ਨੇ ਕੀਤੀ ਹੈ। ਉਹ 81 ਸਾਲਾਂ ਦੇ ਸਨ। ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕਾਦਰ ਖਾਨ ਦਾ 31 ਦਸੰਬਰ ਦੀ ਸ਼ਾਮ 6 ਵਜੇ ਦੇਹਾਂਤ ਹੋਇਆ। ਕਾਦਰ ਖਾਨ ਦਾ ਜਨਮ 1937 ਵਿੱਚ ਅਫਗਾਨਿਸਤਾਨ ਦੇ ਕਾਬੁਲ ਵਿੱਚ ਹੋਇਆ ਸੀ। ਉਨ੍ਹਾਂ ਨੇ 1973 ਵਿੱਚ 'ਦਾਗ' ਫਿਲਮ ਤੋਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ 300 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਕੈਨੇਡਾ ਦੇ ਟੋਰਾਂਟੋ ਵਿੱਚ ਕਾਦਰ ਖਾਨ ਦਾ ਇਲਾਜ਼ ਚੱਲ ਰਿਹਾ ਸੀ।

 
First published: January 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...