Aryan Khan Drug Case: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ (Shahrukh Khan) ਦੇ ਬੇਟੇ ਆਰੀਅਨ ਖਾਨ (Aryan Khan) ਨਾਲ ਜੁੜਿਆ ਡਰੱਗ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਦੱਸ ਦੇਈਏ ਕਿ NCB ਦੀ ਰਿਪੋਰਟ 'ਚ ਵੱਡੀਆਂ ਗੱਲਾਂ ਸਾਹਮਣੇ ਆਈਆਂ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਹੋਈ ਹੈ।
ਇਸਦੇ ਨਾਲ ਹੀ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਿਹੜੇ ਅਧਿਕਾਰੀ ਉਸ ਸਮੇਂ ਕੰਮ ਕਰ ਰਹੇ ਸਨ, ਉਹ ਅਜੇ ਵੀ ਕੰਮ ਕਰ ਰਹੇ ਹਨ, ਉਨ੍ਹਾਂ ਦੇ ਕੰਮ ਵਿੱਚ ਕਈ ਕਮੀਆਂ ਸਨ ਜੋ ਇਸ ਜਾਂਚ ਦੌਰਾਨ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਰੂਜ਼ 'ਤੇ ਰੇਵ ਪਾਰਟੀ ਤੋਂ ਹੋਏ ਸੀ ਗ੍ਰਿਫਤਾਰ
ਦੱਸ ਦਈਏ ਕਿ ਸਾਲ 2021 'ਚ ਆਰੀਅਨ ਖਾਨ ਨੂੰ NCB ਨੇ ਕਰੂਜ਼ 'ਤੇ ਰੇਵ ਪਾਰਟੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਆਮ ਜਨਤਾ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਹੈਰਾਨ ਰਹਿ ਗਏ ਸੀ। ਉਸ ਨੂੰ ਬੜੀ ਮੁਸ਼ਕਿਲ ਨਾਲ ਜ਼ਮਾਨਤ ਮਿਲੀ। ਬਾਅਦ ਵਿੱਚ NCB ਨੇ ਵੀ ਆਰੀਅਨ ਖਾਨ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਰੀਅਨ ਖਾਨ ਨੂੰ ਉਦੋਂ ਕਲੀਨ ਚਿੱਟ ਦਿੱਤੀ ਗਈ ਸੀ ਜਦੋਂ ਸਮੀਰ ਵਾਨਖੇੜੇ NCB ਦੇ ਮੁੰਬਈ ਜ਼ੋਨ ਡਾਇਰੈਕਟਰ ਸਨ।
ਉੱਥੇ ਹੀ ਹੁਣ ਇਹ ਜਾਂਚ ਐਨਸੀਬੀ ਦੀ ਵਿਸ਼ੇਸ਼ ਟੀਮ ਦੀ ਹੈ। ਇਸ ਦੀ ਰਿਪੋਰਟ ਦਿੱਲੀ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ। ਸੱਤ ਤੋਂ ਅੱਠ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੱਸ ਦੇਈਏ ਕਿ ਖਾਨ ਦੇ ਨਾਲ ਪੰਜ ਹੋਰ ਲੋਕਾਂ ਨੂੰ ਵੀ ਕਲੀਨ ਚਿੱਟ ਦਿੱਤੀ ਗਈ ਸੀ। ਕਿਹਾ ਗਿਆ ਸੀ ਕਿ ਉਸ ਦੇ ਖਿਲਾਫ ਪੁਖਤਾ ਸਬੂਤ ਨਹੀਂ ਸਨ। ਆਰੀਅਨ ਖਾਨ ਨੂੰ ਪੂਰੇ 22 ਦਿਨ ਜੇਲ 'ਚ ਕੱਟਣੇ ਪਏ। ਫਿਲਹਾਲ ਹੁਣ ਇਹ ਖੁਲਾਸੇ ਹੋਣ ਤੋਂ ਬਾਅਦ ਆਰੀਅਨ ਖਾਨ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aryan Khan, Bollywood, Entertainment, Entertainment news, Shahrukh, Shahrukh Khan