India’s Laughter Challenge ਨਾਲ TV 'ਤੇ ਵਾਪਸੀ ਕਰਨਗੇ ਨਵਜੋਤ ਸਿੰਘ ਸਿੱਧੂ?

ਸੋਨੀ ਟੀਵੀ ਨੇ ਹਾਲ ਹੀ 'ਚ 'ਦਿ ਕਪਿਲ ਸ਼ਰਮਾ ਸ਼ੋਅ' (The Kapil Sharma Show) ਦੇ ਬੰਦ ਹੋਣ ਦੀ ਖਬਰ ਤੋਂ ਪਰੇਸ਼ਾਨ ਲੋਕਾਂ ਲਈ ਨਵਾਂ ਕਾਮੇਡੀ ਸ਼ੋਅ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਨਵੇਂ ਸ਼ੋਅ ਦਾ ਨਾਂ 'ਇੰਡੀਆਜ਼ ਲਾਫਟਰ ਚੈਂਪੀਅਨ' ਹੈ, ਜਿਸ ਦਾ ਟੀਜ਼ਰ ਹਾਲ ਹੀ 'ਚ ਚੈਨਲ ਨੇ ਸ਼ੇਅਰ ਕੀਤਾ ਹੈ। ਪ੍ਰਸ਼ੰਸਕ ਹੁਣ ਅੰਦਾਜ਼ਾ ਲਗਾ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਇਸ ਸ਼ੋਅ ਨਾਲ ਟੀਵੀ 'ਤੇ ਵਾਪਸੀ ਕਰਨਗੇ।

India’s Laughter Challenge ਨਾਲ TV 'ਤੇ ਵਾਪਸੀ ਕਰਨਗੇ ਨਵਜੋਤ ਸਿੰਘ ਸਿੱਧੂ?

 • Share this:
  'ਦਿ ਕਪਿਲ ਸ਼ਰਮਾ ਸ਼ੋਅ' (The Kapil Sharma Show) ਨੂੰ ਲੈ ਕੇ ਖਬਰਾਂ ਹਨ ਕਿ ਸ਼ੋਅ ਕੁਝ ਸਮੇਂ ਲਈ ਥੋੜ੍ਹੇ ਜਿਹੇ ਬ੍ਰੇਕ 'ਤੇ ਜਾਵੇਗਾ ਅਤੇ ਇਸ ਕਾਰਨ ਲੋਕਾਂ ਨੂੰ ਹਾਸੇ ਲਈ 3-4 ਮਹੀਨੇ ਇੰਤਜ਼ਾਰ ਕਰਨਾ ਪਵੇਗਾ। ਸ਼ੋਅ ਦੇ ਆਫ ਏਅਰ ਹੋਣ ਤੋਂ ਬਾਅਦ ਕਿਹੜਾ ਸ਼ੋਅ ਇਸ ਦੀ ਥਾਂ ਲਵੇਗਾ, ਇਹ ਤਾਂ ਅਜੇ ਪਤਾ ਨਹੀਂ ਹੈ ਪਰ ਪ੍ਰੋਮੋ ਆਉਣ ਤੋਂ ਬਾਅਦ ਪ੍ਰਸ਼ੰਸਕ ਇਹ ਮੰਨ ਰਹੇ ਹਨ ਕਿ ਇਹ ਉਹ ਸ਼ੋਅ ਹੋਵੇਗਾ, ਜਿਸ 'ਚ ਨਵਜੋਤ ਸਿੰਘ ਕਪਿਲ ਦੇ ਸ਼ੋਅ ਦੀ ਥਾਂ ਲੈਣਗੇ ਅਤੇ ਸਿੱਧੂ (Navjot Singh Sidhu) ਵੀ ਇਸ ਸ਼ੋਅ ਰਾਹੀਂ ਵਾਪਸੀ ਕਰਨਗੇ।

  ਸੋਨੀ ਟੀਵੀ ਨੇ ਹਾਲ ਹੀ 'ਚ 'ਦਿ ਕਪਿਲ ਸ਼ਰਮਾ ਸ਼ੋਅ' (The Kapil Sharma Show) ਦੇ ਬੰਦ ਹੋਣ ਦੀ ਖਬਰ ਤੋਂ ਪਰੇਸ਼ਾਨ ਲੋਕਾਂ ਲਈ ਨਵਾਂ ਕਾਮੇਡੀ ਸ਼ੋਅ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਨਵੇਂ ਸ਼ੋਅ ਦਾ ਨਾਂ 'ਇੰਡੀਆਜ਼ ਲਾਫਟਰ ਚੈਂਪੀਅਨ' ਹੈ, ਜਿਸ ਦਾ ਟੀਜ਼ਰ ਹਾਲ ਹੀ 'ਚ ਚੈਨਲ ਨੇ ਸ਼ੇਅਰ ਕੀਤਾ ਹੈ।


  'ਇੰਡੀਆਜ਼ ਲਾਫਟਰ ਚੈਂਪੀਅਨ' ਦਾ ਟੀਜ਼ਰ ਸਾਹਮਣੇ ਆਉਣ ਨਾਲ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਉਹ ਸ਼ੋਅ ਹੋਵੇਗਾ ਜੋ 'ਦਿ ਕਪਿਲ ਸ਼ਰਮਾ ਸ਼ੋਅ' ਦੀ ਥਾਂ 'ਤੇ ਲਿਆਂਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਅੰਦਾਜ਼ਾ ਲਗਾ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਇਸ ਸ਼ੋਅ ਰਾਹੀਂ ਟੀਵੀ 'ਤੇ ਵਾਪਸੀ ਕਰ ਸਕਦੇ ਹਨ, ਕਿਉਂਕਿ ਉਨ੍ਹਾਂ ਦੀ ਰੇਲਗੱਡੀ ਰਾਜਨੀਤੀ ਦੇ ਪਟੜੀ ਤੋਂ ਉਤਰ ਗਈ ਹੈ।

  ਅਜਿਹਾ ਲੋਕ ਇਸ ਲਈ ਵੀ ਮੰਨ ਰਹੇ ਹਨ ਕਿਉਂਕਿ ਨਵਜੋਤ ਸਿੰਘ ਸਿੱਧੂ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਨੂੰ ਜੱਜ ਕਰਦੇ ਸਨ। ਇਹ ਉਹੀ ਸ਼ੋਅ ਹੈ, ਜਿਸ ਨੇ ਭਾਰਤੀ ਸਿੰਘ, ਕਪਿਲ ਸ਼ਰਮਾ ਵਰਗੇ ਕਲਾਕਾਰਾਂ ਨੂੰ ਮੌਕੇ ਦਿੱਤੇ ਅਤੇ ਅੱਜ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ।

  ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆਉਂਦੇ ਸਨ। ਪਰ ਸਾਲ 2019 'ਚ ਪੁਲਵਾਮਾ ਹਮਲੇ ਦੌਰਾਨ ਉਨ੍ਹਾਂ ਜੋ ਪ੍ਰਤੀਕਿਰਿਆ ਦਿੱਤੀ ਸੀ, ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਗੁੱਸੇ ਕਾਰਨ ਸਿੱਧੂ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਮੁੜ ਸਿਆਸਤ ਵਿੱਚ ਸਰਗਰਮ ਹੋ ਗਏ ਪਰ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਕਪਿਲ ਦੇ ਸ਼ੋਅ 'ਚ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੇ ਲਈ ਹੈ।
  Published by:Ashish Sharma
  First published: