ਮਸ਼ਹੂਰ ਵਿਵਾਦਤ ਸ਼ੋਅ ਬਿੱਗ ਬੌਸ ਓਟੀਟੀ ਚਰਚਾ ਵਿੱਚ ਰਹਿੰਦਾ ਹੈ. ਸ਼ੋਅ 8 ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਸ਼ੋਅ ਵਿੱਚ ਕੌਣ ਪ੍ਰਤੀਯੋਗੀ ਹੋਣਗੇ ਇਸ ਬਾਰੇ ਬਹੁਤ ਚਰਚਾ ਚਲ ਰਹੀ ਹੈ, ਮੁਕਾਬਲੇਬਾਜ਼ਾਂ ਵਿੱਚੋਂ ਇੱਕ ਦੇ ਨਾਂ ਦੀ ਪੁਸ਼ਟੀ ਹੋ ਗਈ ਹੈ। ਉਹ ਹੈ ਗਾਇਕਾ ਨੇਹਾ ਬਸਿਨ ਇੱਕ ਗਾਇਕਾ ਅਤੇ ਗੀਤਕਾਰ ਹੈ। ਉਸਨੇ ਬਹੁਤ ਸਾਰੇ ਪ੍ਰਸਿੱਧ ਗਾਣੇ ਗਾਏ ਹਨ
ਸੂਚੀ ਵਿੱਚ ਸ਼ਾਮਿਲ ਹੈ ਸਵਾਗਤ,ਧੁਨਕੀ ਲਾਗੇ ਅਤੇ ਜੱਗ ਘੁੰਮਿਆ ਸ਼ਾਮਲ ਹਨ. ਇਸ ਤੋਂ ਇਲਾਵਾ, ਉਹ ਤਾਮਿਲ ਅਤੇ ਤੇਲਗੂ ਵਿੱਚ ਵੀ ਗਾਉਂਦੀ ਹੈ. ਉਸਨੂੰ ਫਿਲਮਫੇਅਰ ਅਤੇ ਸਟਾਰਡਸਟ ਅਵਾਰਡ ਵੀ ਮਿਲ ਚੁੱਕੇ ਹਨ ..ਗਾਉਣ ਤੋਂ ਇਲਾਵਾ, ਉਹ ਅਦਾਕਾਰੀ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੀ ਹੈ । ਉਸਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫਿਲਮ ਲਾਈਫ ਕੀ ਤੋ ਲਗ ਗਈ ਤੋਂ ਕੀਤੀ ਸੀ। ।
ਇਸ ਫਿਲਮ ਵਿੱਚ, ਉਸਨੇ ਕਈ ਵੱਡੇ ਅਭਿਨੇਤਾਵਾਂ ਦੇ ਨਾਲ ਕੰਮ ਕੀਤਾ , ਇਸ ਤੋਂ ਇਲਾਵਾ ਨੇਹਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਨੇਹਾ ਨੇ ਅਨੂ ਮਲਿਕ 'ਤੇ ਦੁਰਵਿਹਾਰ ਦਾ ਦੋਸ਼ ਵੀ ਲਗਾਇਆ ਸੀ ਨੇਹਾ ਨੇ ਅਕਤੂਬਰ 2019 ਵਿੱਚ ਟਵੀਟ ਵੀ ਕੀਤਾ ਸੀਤੇ ਹੁਣ ਗੱਲ ਕਰਦੇ ਹਾਂ ਬਿਗ ਬੌਸ ਦੀ ਜੋ ਕੇ ਹੁਣ OTT ਪਲੇਟਫਾਰਮ ਤੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ
ਜਿਸ ਚ ਬਹੁਤ ਸਾਰੇ ਕਲਾਕਾਰ ਨਜ਼ਰ ਆਉਣਗੇ ,, ਇਸ ਸ਼ੋਅ ਨੂੰ ਲੈਕੇ ਹਰ ਕੋਈ ਖੂਬ ਇੰਤਜਾਰ ਕਰ ਰਿਹਾ ਹੈ 38 ਸਾਲਾਂ ਨੇਹਾ ਹੁਣ BB ਹਾਊਸ ਚ ਹੁਣ ਕੀ ਧਮਾਲ ਮਚਾਉਂਦੀ ਹੈ ਤੇ ਬਾਕੀ ਹੋਰ ਕੌਣ ਕੌਣ ਨਜ਼ਰ ਆਵੇਗਾ ਇਸ ਬਾਰੇ ਹੌਲੀ ਹੌਲੀ ਖੁਲਾਸਾ ਹੋ ਰਿਹਾ ਹੈ ਤੇ ਇਸ ਸ਼ੋਅ ਨੂੰ ਹੋਸਟ ਕਰਨ ਨੂੰ ਲੈ ਕੇ ਵੀ ਖੂਬ ਚਰਚਾ ਚਲ ਰਹੀ ਸੀ। ਹੁਣ ਫੈਨਸ ਇਹ ਵੀ ਜਾਨਣਾ ਚਾਹੁੰਦੇ ਨੇ ਕੇ ਕੀ ਸ਼ਹਿਨਾਜ਼ ਤੇ ਸਿਧਾਰਥ ਵੀ ਇਸ ਸ਼ੋ ਚ ਨਜ਼ਰ ਆਉਣਗੇ ਆ ਨਹੀਂ ਫਿਰ ਭਾਵੇ ਉਹ ਗੈਸਟ ਵਜੋਂ ਆਉਣਾ ਜਾ constestant ਵਜੋਂ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।