ਕ੍ਰਿਸ ਰੌਕ ਨੂੰ ਥੱਪੜ ਮਾਰਨਾ ਵਿਲ ਸਮਿੱਥ ਨੂੰ ਪਿਆ ਮਹਿੰਗਾ, ਕੀ ਹੁਣ ਵਾਪਿਸ ਕਰਨਗੇ ਅਕੈਡਮੀ ਅਵਾਰਡ?

ਵਿਲ ਸਮਿਥ (Will Smith) ਓਸਕਰ 2022 (Oscar 2022) ਵਿੱਚ ਕ੍ਰਿਸ ਰੌਕ (Chris Rock) ਨੂੰ ਥੱਪੜ ਮਾਰਨ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਹਨ। 94ਵੇਂ ਅਕੈਡਮੀ ਅਵਾਰਡ ਵਿੱਚ ਸਰਵੋਤਮ ਅਦਾਕਾਰ ਦਾ ਅਵਾਰਡ ਜਿੱਤਣ ਵਾਲੇ ਅਭਿਨੇਤਾ ਨੇ ਆਪਣੀ ਘਰਵਾਲੀ ਜਾਡਾ ਪਿੰਕੇਟ ਸਮਿਥ ਦੇ ਗੰਜੇ ਲੁੱਕ ਦਾ ਮਜ਼ਾਕ ਉਡਾਉਣ ਵਾਲੇ ਕਾਮੇਡੀਅਨ ਤੇ ਅਦਾਕਾਰ ਕ੍ਰਿਸ ਰੌਕ ਨੂੰ ਥੱਪੜ ਮਾਰਿਆ ਸੀ। ਝਗੜੇ ਤੋਂ ਬਾਅਦ, ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਵਿਲ ਨੂੰ ਹੁਣ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕ੍ਰਿਸ ਰੌਕ ਨੂੰ ਥੱਪੜ ਮਾਰਨਾ ਵਿਲ ਸਮਿੱਥ ਨੂੰ ਪਿਆ ਮਹਿੰਗਾ, ਕੀ ਹੁਣ ਵਾਪਿਸ ਕਰਨਗੇ ਅਕੈਡਮੀ ਅਵਾਰਡ?

 • Share this:
  ਵਿਲ ਸਮਿਥ (Will Smith) ਓਸਕਰ 2022 (Oscar 2022) ਵਿੱਚ ਕ੍ਰਿਸ ਰੌਕ (Chris Rock) ਨੂੰ ਥੱਪੜ ਮਾਰਨ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਹਨ। 94ਵੇਂ ਅਕੈਡਮੀ ਅਵਾਰਡ ਵਿੱਚ ਸਰਵੋਤਮ ਅਦਾਕਾਰ ਦਾ ਅਵਾਰਡ ਜਿੱਤਣ ਵਾਲੇ ਅਭਿਨੇਤਾ ਨੇ ਆਪਣੀ ਘਰਵਾਲੀ ਜਾਡਾ ਪਿੰਕੇਟ ਸਮਿਥ ਦੇ ਗੰਜੇ ਲੁੱਕ ਦਾ ਮਜ਼ਾਕ ਉਡਾਉਣ ਵਾਲੇ ਕਾਮੇਡੀਅਨ ਤੇ ਅਦਾਕਾਰ ਕ੍ਰਿਸ ਰੌਕ ਨੂੰ ਥੱਪੜ ਮਾਰਿਆ ਸੀ। ਝਗੜੇ ਤੋਂ ਬਾਅਦ, ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਵਿਲ ਨੂੰ ਹੁਣ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਦਾ ਇਹ ਵੀ ਮੰਨਣਾ ਹੈ ਕਿ ਵਿਲ ਵੱਲੋਂ ਜਿੱਤੇ ਗਏ ਆਪਣੇ ਅਵਾਰਡ ਨੂੰ ਵਾਪਸ ਕਰਨਾ ਪੈ ਸਕਦਾ ਹੈ ਕਿਉਂਕਿ ਅਜਿਹੇ ਮਾਮਲਿਆਂ ਨੂੰ ਲੈ ਕੇ ਅਕੈਡਮੀ ਦਾ ਰਵੱਈਆ ਕਾਫੀ ਸਖ਼ਤ ਹੈ।

  ਅਕੈਡਮੀ ਨੇ ਹੁਣ ਵਿਲ ਸਮਿਥ ਅਤੇ ਕ੍ਰਿਸ ਰੌਕ ਦੇ ਥੱਪੜ ਵਾਲੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਟਵਿੱਟਰ ਰਾਹੀਂ ਸਾਰਿਆਂ ਨੂੰ ਸੂਚਿਤ ਕੀਤਾ ਹੈ ਕਿ ਉਹ 'ਹਿੰਸਾ ਕਰਨ ਵਾਲੇ ਨੂੰ ਮਾਫ਼ ਨਹੀਂ' ਕਰਦੇ ਹਨ। ਸਮਾਰੋਹ ਦੀ ਸਮਾਪਤੀ ਤੋਂ ਬਾਅਦ ਸਾਂਝੇ ਕੀਤੇ ਗਏ ਇੱਕ ਟਵੀਟ ਵਿੱਚ ਅਕੈਡਮੀ ਨੇ ਕਿਹਾ, “ਅਕੈਡਮੀ ਕਿਸੇ ਵੀ ਰੂਪ ਦੀ ਹਿੰਸਾ ਨੂੰ ਮਾਫ਼ ਨਹੀਂ ਕਰਦੀ। ਅੱਜ ਰਾਤ ਅਸੀਂ ਆਪਣੇ 94ਵੇਂ ਅਕੈਡਮੀ ਅਵਾਰਡ ਜੇਤੂਆਂ ਦਾ ਜਸ਼ਨ ਮਨਾਉਂਦੇ ਹੋਏ ਖੁਸ਼ ਹਾਂ, ਜੋ ਦੁਨੀਆਂ ਭਰ ਦੇ ਆਪਣੇ ਸਾਥੀਆਂ ਅਤੇ ਫਿਲਮ ਪ੍ਰੇਮੀਆਂ ਤੋਂ ਇਸ ਖੁਸ਼ੀ ਦੇ ਇਸ ਪਲ ਦੇ ਹੱਕਦਾਰ ਹਨ।"

  ਵਿਲ ਨੂੰ ਕਿੰਗ ਰਿਚਰਡ ਵਿੱਚ ਉਸ ਦੀ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਆਪਣੇ ਸਵੀਕ੍ਰਿਤੀ ਭਾਸ਼ਣ ਵਿੱਚ, ਇੱਕ ਭਾਵਨਾਤਮਕ ਤੌਰ ਉੱਤੇ ਵਿਲ ਨੇ ਆਪਣੇ ਵਿਵਹਾਰ ਲਈ ਅਕੈਡਮੀ ਤੋਂ ਮੁਆਫੀ ਮੰਗੀ। ਵਿਲ ਨੇ ਕਿਹਾ "ਮੈਂ ਅਕੈਡਮੀ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮੈਂ ਆਪਣੇ ਸਾਥੀ ਨੌਮੀਨੇਟ ਵਿਅਕਤੀਆਂ ਤੋਂ ਵੀ ਮੁਆਫੀ ਮੰਗਣਾ ਚਾਹੁੰਦਾ ਹਾਂ। ਇਹ ਇਕ ਖੂਬਸੂਰਤ ਪਲ ਹੈ ਅਤੇ ਮੈਂ ਪੁਰਸਕਾਰ ਜਿੱਤਣ ਕਾਰਨ ਨਹੀਂ ਰੋ ਰਿਹਾ ਹਾਂ। ਇਹ ਸਿਰਫ਼ ਜਿੱਤਣ ਬਾਰੇ ਨਹੀਂ ਹੈ। ਇਹ ਕਲਾ ਦਾ ਉਹ ਹਿੱਸਾ ਹੈ, ਜੋ ਸਾਡੇ ਅੰਦਰ ਸਮਾ ਜਾਂਦਾ ਹੈ। ਮੈਂ ਇਸ ਸਮੇਂ ਇੱਕ ਪਾਗਲ ਪਿਤਾ ਵਾਂਗ ਲੱਗ ਰਿਹਾ ਹਾਂ, ਉਹੀ ਰਿਚਰਡ ਵਿਲੀਅਮਜ਼ ਦੀ ਤਰ੍ਹਾਂ, ਪਿਆਰ ਪਾਗਲਪਨ ਵਾਲੀਆਂ ਚੀਜ਼ਾਂ ਕਰਵਾ ਹੀ ਦਿੰਦਾ ਹੈ। ਧੰਨਵਾਦ, ਉਮੀਦ ਹੈ ਕਿ ਅਕੈਡਮੀ ਮੈਨੂੰ ਦੁਬਾਰਾ ਸੱਦੇਗੀ।" ਇੱਕ ਸੂਤਰ ਨੇ ਡੈੱਡਲਾਈਨ ਨੂੰ ਦੱਸਿਆ ਕਿ ਕ੍ਰਿਸ ਨੇ ਘਟਨਾ ਤੋਂ ਬਾਅਦ ਸਮਿਥ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਤੋਂ ਮੁਆਫੀ ਮੰਗੀ। ਡੇਂਜ਼ਲ ਵਾਸ਼ਿੰਗਟਨ ਵੀ ਕਥਿਤ ਤੌਰ 'ਤੇ ਇਸ ਘਟਨਾ ਵਿਚ ਸ਼ਾਮਲ ਹੋ ਗਏ ਸਨ। ਵਿਲ ਨੇ ਆਪਣੇ ਸਵੀਕ੍ਰਿਤੀ ਭਾਸ਼ਣ ਵਿੱਚ ਡੇਂਜ਼ਲ ਦੇ ਨਾਮ ਦਾ ਜ਼ਿਕਰ ਕੀਤਾ ਅਤੇ ਖੁਲਾਸਾ ਕੀਤਾ ਕਿ ਉਸ ਨੇ ਵਿਲ ਨੂੰ ਸਮਝਾਇਆ ਸੀ ਕਿ "ਸਾਵਧਾਨ ਰਹੋ, ਤੁਹਾਡੇ ਸਭ ਤੋਂ ਖਾਸ ਤੇ ਜ਼ਿੰਦਗੀ ਦੇ ਉੱਚਤਮ ਪਲ ਵਿੱਚ ਸ਼ੈਤਾਨ ਤੁਹਾਨੂੰ ਦਸਤਕ ਦਿੰਦਾ ਹੈ।"
  Published by:rupinderkaursab
  First published: