HOME » NEWS » Films

ਕੀ ਸੋਨੂੰ ਸੂਦ ਹੋਣਗੇ ਅਗਲੇ ਪ੍ਧਾਨ ਮੰਤਰੀ

News18 Punjabi | News18 Punjab
Updated: June 1, 2021, 4:25 PM IST
share image
ਕੀ ਸੋਨੂੰ ਸੂਦ ਹੋਣਗੇ ਅਗਲੇ ਪ੍ਧਾਨ ਮੰਤਰੀ
ਕੀ ਸੋਨੂੰ ਸੂਦ ਹੋਣਗੇ ਅਗਲੇ ਪ੍ਧਾਨ ਮੰਤਰੀ

  • Share this:
  • Facebook share img
  • Twitter share img
  • Linkedin share img
ਕੋਰੋਨਾ ਦੌਰ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਇੱਕ ਅਲੱਗ ਹੀ ਤਸਵੀਰ ਲੋਕਾਂ ਦੇ ਮਨਾਂ ਅੰਦਰ ਵੱਸ ਗਈ ਹੈ। ਉਨ੍ਹਾਂ ਦੇ ਇਨ੍ਹਾਂ ਦੇ ਨੇਕ ਕੰਮਾਂ ਨੂੰ ਵੇਖ ਕੇ ਕਈ ਲੋਕ ਉਨ੍ਹਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀਆਂ ਗੱਲਾਂ ਆਖ ਰਹੇ ਹਨ। ਕੁਝ ਦਿਨ ਪਹਿਲਾਂ ਹੀ ਰਾਖੀ ਸਾਵੰਤ ਨੇ ਵੀ ਕਿਹਾ ਸੀ ਕਿ ਸੋਨੂੰ ਸੂਦ ਨੂੰ ਪ੍ਰਧਾਨ ਮੰਤਰੀ ਬਣਾ ਦੇਣਾ ਚਾਹੀਦਾ। ਹੁਣ ਅਦਾਕਾਰਾ ਹੁਮਾ ਕੁਰੈਸ਼ੀ ਨੇ ਵੀ ਸੋਨੂੰ ਸੂਦ ਨੂੰ ਪੀ. ਐੱਮ. ਅਹੁਦੇ 'ਤੇ ਵੇਖਣ ਦੀ ਇੱਛਾ ਜ਼ਾਹਿਰ ਕੀਤੀ ਹੈ।

ਹਾਲ ਹੀ ਵਿੱਚ ਹੁਮਾ ਕੁਰੈਸ਼ੀ ਦੀ ਹਾਲ ਹੀ ਵਿਚ ਵੈੱਬ ਸੀਰੀਜ਼ 'ਮਹਾਰਾਨੀ' ਰਿਲੀਜ਼ ਹੋਈ ਹੈ। ਇਸ ਵੈੱਬ ਸੀਰੀਜ਼ ਨੂੰ ਸੁਭਾਸ਼ ਕਪੂਰ ਨੇ ਡਾਇਰੈਕਟ ਕੀਤਾ ਹੈ, ਜਿਸ ਵਿਚ ਹੁਮਾ ਕੁਰੈਸ਼ੀ ਨੇ 'ਹੁਮਾ ਰਾਣੀ ਭਾਰਤੀ' ਦਾ ਕਿਰਦਾਰ ਨਿਭਾਇਆ ਹੈ, ਜੋ ਕਿ ਅਨਪੜ੍ਹ ਗ੍ਰਹਿਣੀ ਤੋਂ ਮੁੱਖ ਮੰਤਰੀ ਬਣਨ ਦਾ ਸਫ਼ਰ ਤੈਅ ਕਰਦੀ ਹੈ। ਹੁਣ ਇੰਤਜ਼ਾਰ ਹੈ ਕਿ ਸੋਨੂੰ ਸੂਦ ਕਦੋਂ ਇਸ ਮਾਮਲੇ ਤੇ ਚੁੱਪੀ ਤੋੜਨਗੇ।
Published by: Ramanpreet Kaur
First published: June 1, 2021, 4:25 PM IST
ਹੋਰ ਪੜ੍ਹੋ
ਅਗਲੀ ਖ਼ਬਰ