ਉੱਤਰ ਪੂਰਬੀ ਦਿੱਲੀ ’ਚ ਪਿਛਲੇ ਦੋ ਦਿਨਾਂ ’ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈਕੇ ਭੜਕੀ ਹਿੰਸਾ ਨੇ ਭਿਆਨਕ ਰੂਪ ਲੈ ਲਿਆ ਹੈ। ਦੱਸ ਦਈਏ ਕਿ ਇਸ ਹੰਗਾਮੇ ’ਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 56 ਪੁਲਸਕਰਮੀਆ ਸਮੇਤ ਕਰੀਬ 200 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਮਾਮਲੇ ’ਤੇ ਜਿੱਥੇ ਆਮ ਨਾਗਰਿਕ ਸ਼ਾਤੀ ਤੇ ਇਨਸਾਫ ਦੀ ਮੰਗ ਕਰ ਰਹੇ ਹਨ ਉੱਥੇ ਹੀ ਹੁਣ ਬਾਲੀਵੁੱਡ ਦੇ ਸਿਤਾਰੇ ਵੀ ਰਾਜਨੇਤਾਵਾਂ ਦੀ ਆਲੋਚਨਾ ਕਰ ਰਹੇ ਹਨ।
ਉੱਤਰ ਪੂਰਬੀ ਦਿੱਲੀ ’ਚ ਹੋਏ ਹੰਗਾਮੇ ਕਾਰਨ ਸਿਤਾਰੇ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਗੱਲ੍ਹ ਸਾਹਮਣੇ ਰੱਖ ਰਹੇ ਹਨ। ਇਸੇ ਦੌਰਾਨ ਫਿਲਮਕਾਰ ਅਨੁਰਾਗ ਕਸ਼ਅਪ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਟਵੀਟ ਜ਼ਰੀਏ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਚੋਣਾਂ ਜਿੱਤੀਆਂ ਹਨ ਉਹ ਹੁਣ ਕਿੱਥੇ ਹਨ। ਦਿੱਲੀ ਸੜ ਰਹੀ ਹੈ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਆਪ ਕਿੱਥੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੀ ਤੁਹਾਨੂੰ ਅਮਿਤ ਸ਼ਾਹ ਨੇ ਖਰੀਦ ਲਿਆ ਹੈ ਜਾਂ ਫਿਰ ਤੁਸੀਂ ਆਪਣਾ ਜ਼ਮੀਰ ਵੇਚ ਦਿੱਤਾ ਹੈ।
ਅਨੁਰਾਗ ਦੇ ਟਵੀਟ ’ਤੇ ਸਿਮੀ ਗਰੇਵਾਲ ਨੇ ਟਵੀਟ ਕਰ ਕਿਹਾ ਕਿ ਦਿੱਲੀ ਪੁਲਿਸ, ਲਾਅ ਐਂਡ ਆਰਡਰ ਆਮ ਆਦਮੀ ਦੇ ਅਧਿਕਾਰ ਖੇਤਰ ’ਚ ਨਹੀਂ ਆਉਂਦੇ ਇਹ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਦੂਜੇ ਪਾਸੇ ਗੀਤਕਾਰ ਜਾਵੇਦ ਅਖਤਰ ਨੇ ਭਾਜਪਾ ਨੇਤਾ ਕਪਿਲ ਮਿਸ਼ਰਾ ਨੂੰ ਘੇਰਦੇ ਹੋਏ ਕਿਹਾ ਕਿ ਦਿੱਲੀ ’ਚ ਹਿੰਸਾ ਦਾ ਪੱਧਰ ਵਧਦਾ ਜਾ ਰਿਹਾ ਹੈ। ਸਾਰੇ ਕਪਿਲ ਮਿਸ਼ਰਾ ਬੇਪਰਦਾ ਹੋ ਰਹੇ ਹਨ। ਜਿਆਦਾਤਰ ਦਿੱਲੀ ਵਾਸੀਆਂ ਨੂੰ ਇਹ ਸਮਝਾਉਣ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਸਾਰਾ ਕੁਝ ਨਾਗਰਿਕਤਾ ਸੋਧ ਕਾਨੂੰਨ ਦੇ ਕਾਰਨ ਹੋ ਰਿਹਾ ਹੈ।
ਕਾਬਿਲੇਗੌਰ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈਕੇ ਦਿੱਲੀ ’ਚ ਅਜੇ ਵੀ ਮਾਮਲਾ ਕਾਫੀ ਭੜਕਿਆ ਹੋਇਆ ਹੈ। ਇਸ ਹੰਗਾਮੇ ਦੌਰਾਨ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 200 ਦੇ ਕਰੀਬ ਲੋਕ ਜਖਮੀ ਹੋ ਗਏ ਹਨ। ਇਸ ਤੋਂ ਇਲਾਵ ਕਈ ਥਾਵਾਂ ’ਤੇ ਧਾਰਾ 144 ਲਾਗੂ ਕੀਤੀ ਗਈ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।