HOME » NEWS » Films

ਯਾਮੀ ਗੌਤਮ ਨਾਲੋਂ ਘੱਟ ਖੂਬਸੂਰਤ ਨਹੀਂ ਹੈ ਉਹਨਾਂ ਦੀ ਭੈਣ ਸੁਰੀਲੀ ਗੌਤਮ, ਦੇਖੋ ਤਸਵੀਰਾਂ

News18 Punjabi | Trending Desk
Updated: June 8, 2021, 12:29 PM IST
share image
ਯਾਮੀ ਗੌਤਮ ਨਾਲੋਂ ਘੱਟ ਖੂਬਸੂਰਤ ਨਹੀਂ ਹੈ ਉਹਨਾਂ ਦੀ ਭੈਣ ਸੁਰੀਲੀ ਗੌਤਮ, ਦੇਖੋ ਤਸਵੀਰਾਂ
ਯਾਮੀ ਗੌਤਮ ਨਾਲੋਂ ਘੱਟ ਖੂਬਸੂਰਤ ਨਹੀਂ ਹੈ ਉਹਨਾਂ ਦੀ ਭੈਣ ਸੁਰੀਲੀ ਗੌਤਮ, ਦੇਖੋ ਤਸਵੀਰਾਂ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਯਾਮੀ ਗੌਤਮ ਨੇ ਪਿਛਲੇ ਹਫਤੇ ਉੜੀ ਨਿਰਦੇਸ਼ਕ ਆਦਿਤਿਆ ਧਾਰ ਨਾਲ ਵਿਆਹ ਕੀਤਾ ਸੀ।ਹੁਣ ਉਹ ਆਪਣੇ ਪਹਾੜੀ ਵਿਆਹ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ। ਯਾਮੀ ਨੇ ਜਿੱਥੇ ਨਵੀਂ ਦੁਲਹਨ ਵਾਂਗ ਸਾਰਿਆਂ ਦਾ ਦਿਲ ਚੋਰੀ ਕੀਤਾ, ਉਥੇ ਉਸ ਦੀ ਭੈਣ ਸੁਰੀਲੀ ਗੌਤਮ ਵੀ ਉਸ ਦੇ ਕਲਾਸਿਕ ਲੁੱਕ ਅਤੇ ਅੰਦਾਜ਼ ਵਿਚ ਨਜ਼ਰ ਆਈ। (ਫੋਟੋ ਸੁਰੀਲੀ ਨੇ ਆਪਣੀ ਭੈਣ ਦੇ ਵਿਆਹ ਵਿਚ ਗੁਲਾਬੀ ਸਬਿਆਸਾਚੀ ਲਹਿੰਗਾ ਵਿਚ ਸਭ ਨੂੰ ਹੈਰਾਨ ਕਰ ਦਿੱਤਾ । ਉਸਨੇ ਸੋਨੇ ਦੇ ਗਹਿਣਿਆਂ ਅਤੇ ਨੱਕ ਦੀ ਇੱਕ ਵੱਡੀ ਰਿੰਗ ਨਾਲ ਇਸ ਲੁੱਕ ਨੂੰ ਬਣਾਇਆ ਸੀ। (ਫੋਟੋ ਕ੍ਰੈਡਿਟ: ਇੰਸਟਾਗ੍ਰਾਮ /

ਸੁਰੀਲੀ ਦਾ ਇਹ ਪਹਿਰਾਵਾ ਪਹਾੜੀ ਸੰਸਕ੍ਰਿਤੀ ਦੀ ਝਲਕ ਦਿੰਦਾ ਹੈ ।

ਹਲਦੀ ਦੀ ਰਸਮ ਲਈ, ਸੁਰੀਲੀ ਨੇ ਨੀਲੇ ਪਹਿਰਾਵੇ ਨਾਲ਼ ਕੰਨਾਂ ਵਿੱਚ ਵਾਲੀਆਂ ਪਹਿਨੀਆਂ ਹੋਈਆ ਸਨ ।
ਸੁਰੀਲੀ ਮਹਿੰਦੀ ਫੰਕਸ਼ਨ ਵਿਚ ਬਹੁਤ ਖੂਬਸੂਰਤ ਲੱਗ ਰਹੀ ਸੀ, ਜਿਥੇ ਉਸਨੇ ਸੁਨਹਿਰੀ ਰੰਗ ਦੇ ਨਾਲ ਲਾਲ ਸਲਵਾਰ ਸੂਟ ਪਾਇਆ ਸੀ । ਉਸਨੇ ਘੱਟ ਗਹਿਣੇ ਹਾਏ ਹੋਏ ਸਨ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਸਨ ।ਸੁਰੀਲੀ ਗੌਤਮ 17 ਸਾਲ ਦੀ ਉਮਰ ਵਿਚ ਭੈਣ ਯਾਮੀ ਗੌਤਮ ਨਾਲ ਮੁੰਬਈ ਆਈ ਸੀ। ਉਹ ਟੀਵੀ ਸ਼ੋਅ ਮਿਲਾ ਦੇ ਰੱਬਾ ਦਾ ਹਿੱਸਾ ਰਹੀ ਹੈ । ਇਸ ਤੋਂ ਜਲਦੀ ਬਾਅਦ, ਯਾਮੀ ਨੇ ਸਾਊਥ ਫਿਲਮਾਂ ਸਾਈਨ ਕਰਨਾ ਸ਼ੁਰੂ ਕਰ ਦਿੱਤੀ ਅਤੇ ਸੁਰੀਲੀ ਕਾਲਜ ਵਿਚ ਦਾਖਿਲ ਹੋਣ ਲਈ ਵਾਪਸ ਚੰਡੀਗੜ੍ਹ ਆ ਗਈ । ਸੁਰੀਲੀ ਨੇ ਹੁਣ ਤੱਕ ਸਿਰਫ ਇੱਕ ਹੀ ਟੈਲੀਵਿਜ਼ਨ ਲੜੀ ਕੀਤੀ ਹੈ ।

ਜਦੋਂ ਕਿ ਯਾਮੀ ਨੇ ਵਿੱਕੀ ਡੋਨਰ (2012), ਕਾਬਲ (2017), ਉੜੀ: ਸਰਜੀਕਲ ਸਟਰਾਈਕ (2019) ਅਤੇ ਬਾਲਾ (2019) ਵਿੱਚ ਅਭਿਨੈ ਕਰਕੇ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ ਹੈ, ਉਥੇ ਸੁਰੀਲੀ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਚੁਣਿਆ ਹੈ। ਉਹ 2012 ਵਿੱਚ ਬਣੀ ਫਿਲਮ ਪਾਵਰ ਕੱਟ ਵਿੱਚ ਨਜ਼ਰ ਆ ਚੁੱਕੀ ਹੈ। ਜਲਦੀ ਹੀ ਉਸ ਦੀ ਦੂਜੀ ਫਿਲਮ ਪੋਸਤੀ ਰਿਲੀਜ਼ ਹੋਣ ਜਾ ਰਹੀ ਹੈ।
Published by: Ramanpreet Kaur
First published: June 8, 2021, 12:29 PM IST
ਹੋਰ ਪੜ੍ਹੋ
ਅਗਲੀ ਖ਼ਬਰ