HOME » NEWS » Films

ਯਾਮੀ ਗੌਤਮ ਨੇ ਨਿਰਦੇਸ਼ਕ ਆਦਿੱਤਯ ਧਰ ਨਾਲ ਕਰਵਾਇਆ ਵਿਆਹ

News18 Punjabi | News18 Punjab
Updated: June 5, 2021, 11:13 AM IST
share image
ਯਾਮੀ ਗੌਤਮ ਨੇ ਨਿਰਦੇਸ਼ਕ ਆਦਿੱਤਯ ਧਰ ਨਾਲ ਕਰਵਾਇਆ ਵਿਆਹ
ਯਾਮੀ ਗੌਤਮ ਨੇ ਨਿਰਦੇਸ਼ਕ ਆਦਿੱਤਯ ਧਰ ਨਾਲ ਕਰਵਾਇਆ ਵਿਆਹ

  • Share this:
  • Facebook share img
  • Twitter share img
  • Linkedin share img
ਹਿੰਦੀ ਫਿਲਮ 'ਵਿੱਕੀ ਡੋਨਰ' ਅਤੇ 'ਉਰੀ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰਨ ਵਾਲੀ ਐਕਟਰਸ ਯਾਮੀ ਗੌਤਮ ਨੇ ਫਿਲਮ ਨਿਰਦੇਸ਼ਕ ਆਦਿਤਿਆ ਧਾਰ ਨਾਲ ਵਿਆਹ ਕਰਵਾ ਲਿਆ ਹੈ। ਸ਼ੁੱਕਰਵਾਰ ਨੂੰ, ਯਾਮੀ ਗੌਤਮ ਦਾ ਵਿਆਹ ਸਮਾਰੋਹ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੇ ਗੋਹਰ ਦੇ ਘਰ ਵਿਖੇ ਬਹੁਤ ਸਾਦਗੀ ਨਾਲ ਸੰਪੰਨ ਹੋਇਆ। ਵਿਆਹ ਤੋਂ ਬਾਅਦ ਯਾਮੀ ਨੇ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਆਦਿਤਿਆ ਧਰ ਨੇ ਵੀ ਇਹੀ ਤਸਵੀਰ ਸਾਂਝੀ ਕੀਤੀ ਹੈ।ਦੋਵਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ। ਕੋਰੋਨਾ ਵਿਸ਼ਾਣੂ ਦੀ ਰੋਕਥਾਮ ਲਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਵਿਚਕਾਰ, ਯਾਮੀ ਗੌਤਮ ਅਤੇ ਆਦਿੱਤਿਆ ਨੇ ਇੱਕ ਸਾਦੇ ਸਮਾਰੋਹ ਵਿੱਚ ਇੱਕ ਦੂਜੇ ਦਾ ਹੱਥ ਫੜਿਆ। ਕੋਵਿਡ ਪ੍ਰੋਟੋਕੋਲ ਦੇ ਤਹਿਤ, ਵਿਆਹ ਦੇ ਸਮਾਰੋਹ ਵਿਚ ਸਿਰਫ 18 ਵਿਅਕਤੀਆਂ ਨੇ ਸ਼ਿਰਕਤ ਕੀਤੀ, ਜਿਸ ਵਿਚ ਸਿਰਫ 5 ਲੋਕ ਮੁੰਡੇ ਵੱਲੋਂ ਸੀ।ਐਕਟਰਸ ਯਾਮੀ ਗੌਤਮ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸਨੇ ਗੋਹਰ ਵਿੱਚ ਆਪਣਾ ਇੱਕ ਘਰ ਵੀ ਖਰੀਦਿਆ ਹੈ। ਯਾਮੀ ਅਕਸਰ ਇਥੇ ਆਉਂਦੀ ਹੈ ਅਤੇ ਉਸ ਨਾਲ ਇਕ ਖ਼ਾਸ ਲਗਾਵ ਹੈ। ਯਾਮੀ ਦੀ ਨਾਨੀ ਧਰਮਸ਼ਾਲਾ ਵਿੱਚ ਹੈ। ਛੁੱਟੀਆਂ ਦੌਰਾਨ ਉਹ ਇਥੇ ਆਉਂਦੇ-ਜਾਂਦੇ ਰਹਿੰਦੇ ਹਨ। ਹਾਲਾਂਕਿ, ਯਾਮੀ ਦਾ ਪਰਿਵਾਰ ਚੰਡੀਗੜ੍ਹ ਵਿੱਚ ਸੈਟਲ ਹੈ।ਯਾਮੀ ਨੇ ਗੋਹਰ ਵਿਚ ਕਈ ਵਿੱਘੇ ਜ਼ਮੀਨ ਖਰੀਦੀ ਹੈ ਅਤੇ ਆਪਣਾ ਘਰ ਇਥੇ ਬਣਾ ਲਿਆ ਹੈ।

View this post on Instagram


A post shared by Yami Gautam (@yamigautam)

ਅਦਾਕਾਰਾ ਯਾਮੀ ਅਤੇ ਆਦਿੱਤਯ ਦੀ ਖੂਬਸੂਰਤ ਤਸਵੀਰ ਸ਼ੇਅਰ ਕਰਨ ਦੇ ਨਾਲ ਕੈਪਸ਼ਨ ਵੀ ਲਿਖੀ ਹੈ। ਯਾਮੀ ਨੇ ਪਰਸ਼ੀਅਨ ਪੋਇਟ ਰੂਮੀ ਦੀਆਂ ਪੰਕਤੀਆਂ ਨੂੰ ਸ਼ੇਅਰ ਕਰਦੇ ਹੋਏ ਲਿਿਖਆ ਕਿ 'ਤੁਹਾਡੀ ਰੋਸ਼ਨੀ ਦੇ ਨਾਲ, ਮੈਂ ਪਿਆਰ ਕਰਨਾ ਸਿੱਖਿਆ ਇਸ ਦੇ ਅੱਗੇ ਯਾਮੀ ਲਿਖਦੀ ਹੈ ਕੀ ਸਾਡੇ ਪਰਿਵਾਰ ਦੇੇ ਆਸ਼ੀਰਵਾਦ ਦੇ ਨਾਲ, ਅਸੀਂ ਅੱਜ ਚੁਨਿੰਦਾ ਲੋਕਾਂ ਦੇ ਵਿਆਹ ਦੇ ਬੰਧਨ ਵਿੱਚ ਬੱਝ ਗਏ'।
Published by: Ramanpreet Kaur
First published: June 5, 2021, 11:11 AM IST
ਹੋਰ ਪੜ੍ਹੋ
ਅਗਲੀ ਖ਼ਬਰ