Home /News /entertainment /

ਯਸ਼ਰਾਜ ਮੁਖਾਤੇ ਦੀ ਸ਼ਹਿਨਾਜ਼ ਗਿੱਲ ਨਾਲ ਜੁਗਲਬੰਦੀ ਦੇਖ ਤੁਸੀਂ ਵੀ ਕਹੋਗੇ, "ਵਾਹ ਕਿਆ ਬਾਤ ਐ"

ਯਸ਼ਰਾਜ ਮੁਖਾਤੇ ਦੀ ਸ਼ਹਿਨਾਜ਼ ਗਿੱਲ ਨਾਲ ਜੁਗਲਬੰਦੀ ਦੇਖ ਤੁਸੀਂ ਵੀ ਕਹੋਗੇ, "ਵਾਹ ਕਿਆ ਬਾਤ ਐ"

ਯਸ਼ਰਾਜ ਮੁਖਾਤੇ ਦੀ ਸ਼ਹਿਨਾਜ਼ ਗਿੱਲ ਨਾਲ ਜੁਗਲਬੰਦੀ ਦੇਖ ਤੁਸੀਂ ਵੀ ਕਹੋਗੇ, "ਵਾਹ ਕਿਆ ਬਾਤ ਐ"

ਯਸ਼ਰਾਜ ਮੁਖਾਤੇ ਦੀ ਸ਼ਹਿਨਾਜ਼ ਗਿੱਲ ਨਾਲ ਜੁਗਲਬੰਦੀ ਦੇਖ ਤੁਸੀਂ ਵੀ ਕਹੋਗੇ, "ਵਾਹ ਕਿਆ ਬਾਤ ਐ"

ਯਸ਼ਰਾਜ ਮੁਖਾਤੇ ਹੁਣ ਆਪਣੀ ਇੱਕ ਨਵੀਂ ਵੀਡੀਓ ਲੈਕੇ ਆਏ ਹਨ, ਜੋ ਕਿ ਇੰਟਰਨੈੱਟ `ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ `ਚ ਮੁਖਾਤੇ ਨਾਲ ਸ਼ਹਿਨਾਜ਼ ਗਿੱਲ ਨਜ਼ਰ ਆ ਰਹੀ ਹੈ। ਇਸ ਵੀਡੀਓ `ਚ ਸ਼ਹਿਨਾਜ਼ ਦੇ ਬਿੱਗ ਬੌਸ ਸੀਜ਼ਨ 13 ਦੇ ਡਾਇਲੌਗਜ਼ ਨੂੰ ਮਿਊਜ਼ਿਕ ਦਿਤਾ ਗਿਆ ਹੈ।

  • Share this:

    ਇੰਟਰਨੈੱਟ ਸੈਨਸੇਸ਼ਨ ਯਸ਼ਰਾਜ ਮੁਖਾਤੇ ਦੇ ਨਾਂਅ ਤੋਂ ਤਾਂ ਸਾਰੇ ਚੰਗੀ ਤਰ੍ਹਾਂ ਵਾਕਿਫ਼ ਹਨ। ਇਨ੍ਹਾਂ ਨੇ ਆਪਣੇ ਛੋਟੇ ਜਿਹੇ ਮਜ਼ਾਕੀਆ ਵੀਡੀਓਜ਼ ਨਾਲ ਇੰਟਰਨੈੱਟ `ਤੇ ਧਮਾਲਾਂ ਪਾਈਆਂ ਸੀ। ਮੁਖਾਤੇ ਦਾ "ਰਾਸ਼ੀ ਥੀ" ਵੀਡੀਓ ਹੁਣ ਤੱਕ ਦਾ ਸਭ ਤੋਂ ਵੱਡਾ ਹਿੱਟ ਵੀਡੀਓ ਹੈ, ਜੋ ਕਿ ਸੋਸ਼ਲ ਮੀਡੀਆ ਪਲੇਟਫ਼ਾਮਰਜ਼ `ਤੇ ਕਾਫ਼ੀ ਵਾਇਰਲ ਹੋਇਆ ਸੀ। ਇਸ ਵੀਡੀਓ ਨੂੰ ਹੁਣ ਤੱਕ 9 ਕਰੋੜ ਦੇ ਕਰੀਬ ਲੋਕ ਦੇਖ ਚੁੱਕੇ ਹਨ।

    ਪਰ ਖ਼ਬਰ ਇਹ ਨਹੀਂ ਹੈ। ਦਰਅਸਲ ਯਸ਼ਰਾਜ ਮੁਖਾਤੇ ਹੁਣ ਆਪਣੀ ਇੱਕ ਨਵੀਂ ਵੀਡੀਓ ਲੈਕੇ ਆਏ ਹਨ, ਜੋ ਕਿ ਇੰਟਰਨੈੱਟ `ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ `ਚ ਮੁਖਾਤੇ ਨਾਲ ਸ਼ਹਿਨਾਜ਼ ਗਿੱਲ ਨਜ਼ਰ ਆ ਰਹੀ ਹੈ। ਇਸ ਵੀਡੀਓ `ਚ ਸ਼ਹਿਨਾਜ਼ ਦੇ ਬਿੱਗ ਬੌਸ ਸੀਜ਼ਨ 13 ਦੇ ਡਾਇਲੌਗਜ਼ ਨੂੰ ਮਿਊਜ਼ਿਕ ਦਿਤਾ ਗਿਆ ਹੈ।

    ਇਸ ਤੋਂ ਬਾਅਦ ਸ਼ਹਿਨਾਜ਼ ਖ਼ੁਦ ਮੁਖਾਤੇ ਨਾਲ ਇੱਕ ਛੋਟੇ ਜਿਹੇ ਗੀਤ `ਤੇ ਥਿਰਕਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਗੀਤ ਦੇ ਬੋਲ ਹਨ "ਬੋਰਿੰਗ ਡੇਅ"। ਇਸ ਵੀਡੀਓ ਨੂੰ 21 ਘੰਟੇ ਪਹਿਲਾਂ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਇਸ ਵੀਡੀਓ ਨੂੰ 20 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਇਸ ਸਮੇਂ ਇਹ ਵੀਡੀਓ ਟਰੈਂਡਿੰਗ `ਚ 17ਵੇਂ ਸਥਾਨ `ਤੇ ਚੱਲ ਰਿਹਾ ਹੈ।

    ਇਸ ਤੋਂ ਪਹਿਲਾਂ ਵੀ ਯਸ਼ਰਾਜ ਮੁਖਾਤੇ ਨੇ ਸ਼ਹਿਨਾਜ਼ ਗਿੱਲ ਦੇ ਬਿੱਗ ਬੌਸ ਦੇ ਇੱਕ ਮਸ਼ਹੂਰ ਡਾਇਲੌਗ ਨਾਲ ਮਿਊਜ਼ਿਕ ਜੋੜ ਦਿਤਾ ਸੀ। ਜਿਸ ਨੂੰ ਸੋਸ਼ਲ ਮੀਡੀਆ `ਤੇ ਕਾਫ਼ੀ ਪਸੰਦ ਕੀਤਾ ਗਿਆ ਸੀ। ਬਿੱਗ ਬੌਸ 13 `ਚ ਸ਼ਹਿਨਾਜ਼ ਗਿੱਲ ਦਾ ਡਾਇਲੌਗ "ਤੁਹਾਡਾ ਕੁੱਤਾ ਟੌਮੀ, ਸਾਡਾ ਕੁੱਤਾ ਕੁੱਤਾ" ਪੂਰੇ ਦੇਸ਼ ਵਿੱਚ ਮਸ਼ਹੂਰ ਹੋਇਆ ਸੀ। ਜਿਸ `ਤੇ ਮੁਖਾਤੇ ਨੇ ਮਿਊਜ਼ਿਕ ਲਗਾ ਕੇ ਇਸ ਨੂੰ ਰੀਕ੍ਰੀਏਟ ਕੀਤਾ ਸੀ।

    ਇਸ ਵੀਡੀਓ `ਤੇ 7 ਕਰੋੜ ਦੇ ਕਰੀਬ ਵਿਊਜ਼ ਹਨ। ਇਹ ਵੀਡੀਓ ਸੋਸ਼ਲ ਮੀਡੀਆ `ਤੇ ਕਾਫ਼ੀ ਵਾਇਰਲ ਹੋਇਆ ਸੀ। ਤੇ ਹੁਣ ਮੁਖਾਤੇ ਦੀ ਸ਼ਹਿਨਾਜ਼ ਨਾਲ ਕੋਲੈਬੋਰੇਸ਼ਨ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇਹ ਵੀਡੀਓ ਟਰੈਂਡਿੰਗ ਵਿੱਚ ਚੱਲ ਰਿਹਾ ਹੈ।

    ਕਾਬਿਲੇਗ਼ੌਰ ਹੈ ਕਿ ਯਸ਼ਰਾਜ ਮੁਖਾਤੇ ਨੂੰ ਇੰਟਰਨੈੱਟ ਸੈਨਸੇਸ਼ਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਦੇ ਬਣਾਏ ਗਏ ਵੀਡੀਓ ਸਪੂਫ਼ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਮੁਖਾਤੇ ਦਾ ਹੁਣ ਤੱਕ ਦਾ ਸਭ ਤੋਂ ਦੇਖਿਆ ਤੇ ਪਸੰਦ ਕੀਤਾ ਜਾਣ ਵਾਲਾ ਵੀਡੀਓ "ਰਾਸ਼ੀ ਥੀ" ਹੈ।

    ਯੂਟਿਊਬ `ਤੇ ਮੁਖਾਤੇ ਦੇ 48 ਲੱਖ ਤੋਂ ਵੀ ਵੱਧ ਸਬਸਕ੍ਰਾਈਬਰਜ਼ ਹਨ। ਇਨ੍ਹਾਂ ਦਾ ਲਗਭਗ ਹਰ ਤੀਜਾ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਜਾਂਦਾ ਹੈ। ਇਨ੍ਹਾਂ ਦੇ ਤਕਰੀਬਨ ਸਾਰੇ ਹੀ ਵੀਡੀਓਜ਼ `ਤੇ ਕਰੋੜਾਂ `ਚ ਵਿਊਜ਼ ਆਉਂਦੇ ਹਨ।

    Published by:Amelia Punjabi
    First published:

    Tags: Bigg Boss 13, Entertainment news, Funny, Shehnaaz Gill, Viral video, Youtube