Home /News /entertainment /

‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਫੇਮ ਵੈਸ਼ਾਲੀ ਠੱਕਰ ਨੇ ਘਰ 'ਚ ਕੀਤੀ ਆਤਮਹੱਤਿਆ  

‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਫੇਮ ਵੈਸ਼ਾਲੀ ਠੱਕਰ ਨੇ ਘਰ 'ਚ ਕੀਤੀ ਆਤਮਹੱਤਿਆ  

file photo

file photo

ਯੇ ਰਿਸ਼ਤਾ ਕਯਾ ਕਹਿਲਾਤਾ ਹੈ ਤੋਂ ਇਲਾਵਾ, ਵੈਸ਼ਾਲੀ ਨੇ ਸਸੁਰਾਲ ਸਿਮਰ ਕਾ, ਲਾਲ ਇਸ਼ਕ ਅਤੇ ਸੁਪਰ ਸਿਸਟਰ ਵਰਗੇ ਕਈ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਐਂਕਰਿੰਗ ਨਾਲ ਕੀਤੀ ਸੀ। ਵੈਸ਼ਾਲੀ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਉਜੈਨ ਦੀ ਰਹਿਣ ਵਾਲੀ ਸੀ।

  • Share this:

ਇੰਦੌਰ- ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਮਸ਼ਹੂਰ ਟੀਵੀ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਵਿੱਚ ਸੰਜਨਾ ਦਾ ਕਿਰਦਾਰ ਨਿਭਾ ਕੇ ਪ੍ਰਸਿੱਧੀ ਹਾਸਲ ਕੀਤੀ। ਵੈਸ਼ਾਲੀ 1 ਸਾਲ ਤੋਂ ਇੰਦੌਰ 'ਚ ਆਪਣੇ ਘਰ ਰਹਿ ਰਹੀ ਸੀ। ਪੁਲਿਸ ਨੇ ਖੁਦਕੁਸ਼ੀ ਦੀ ਸੂਚਨਾ ਮਿਲਦਿਆਂ ਮੌਕੇ ਉਤੇ ਪੁੱਜ ਕੇ ਉਸ ਦੀ ਲਾਸ਼ ਬਰਾਮਦ ਕੀਤੀ। ਉਹ ਬਿੱਗ ਬੌਸ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਪੁਲਿਸ ਨੇ ਮੌਕੇ ਤੋਂ ਸੁਸਾਈਡ ਨੋਟ ਬਰਾਮਦ ਕੀਤਾ ਹੈ। ਤੇਜਾਜੀ ਨਗਰ ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਵੈਸਾਲੀ ਠੱਕਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਯੇ ਰਿਸ਼ਤਾ ਕਯਾ ਕਹਿਲਾਤਾ ਹੈ ਤੋਂ ਇਲਾਵਾ, ਵੈਸ਼ਾਲੀ ਨੇ ਸਸੁਰਾਲ ਸਿਮਰ ਕਾ, ਲਾਲ ਇਸ਼ਕ ਅਤੇ ਸੁਪਰ ਸਿਸਟਰ ਵਰਗੇ ਕਈ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਐਂਕਰਿੰਗ ਨਾਲ ਕੀਤੀ ਸੀ। ਵੈਸ਼ਾਲੀ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਉਜੈਨ ਦੀ ਰਹਿਣ ਵਾਲੀ ਸੀ।


ਨਵਭਾਰਤ ਟਾਈਮਜ਼ ਦੀ ਰਿਪੋਰਟ ਮੁਤਾਬਕ ਮੁੱਢਲੀ ਜਾਂਚ ਦੇ ਆਧਾਰ 'ਤੇ ਇਹ ਖੁਦਕੁਸ਼ੀ ਪ੍ਰੇਮ ਸਬੰਧਾਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਵੈਸ਼ਾਲੀ ਦੀ ਖੁਦਕੁਸ਼ੀ ਦੀ ਖਬਰ ਮਿਲਦੇ ਹੀ ਉਸਦੇ ਪ੍ਰਸ਼ੰਸਕ ਉਦਾਸ ਹੋ ਗਏ ਹਨ ਅਤੇ ਉਸਦੀ ਖੁਦਕੁਸ਼ੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ।

Published by:Ashish Sharma
First published:

Tags: Actress, BIG BOSS, Suicide, TV serial