Yograj Singh With Kamal Haasan: ਬਾਲੀਵੁੱਡ, ਪਾਲੀਵੁੱਡ ਅਤੇ ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਵਾਲੇ ਸੁਪਰਸਟਾਰ ਯੋਗਰਾਜ ਸਿੰਘ (Yograj Singh) ਹੁਣ ਤਾਮਿਲ ਫਿਲਮ ਇੰਡਸਟਰੀ ਦਾ ਹਿੱਸਾ ਬਣਨ ਜਾ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਜੋ ਕਿ ਇੱਕ ਸਾਬਕਾ ਕ੍ਰਿਕਟਰ ਵੀ ਹਨ, ਉਹ ਸਿਨੇਮਾ ਜਗਤ ਵਿੱਚ ਇੱਕ ਤੋਂ ਬਾਅਦ ਇੱਕ ਧਮਾਕਾ ਕਰ ਰਹੇ ਹਨ। ਇਸ ਵਾਰ ਉਹ ਆਪਣੇ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਣਗੇ।
View this post on Instagram
ਇਸਦੀ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਗਈ ਹੈ। ਪੰਜਾਬੀ ਸਿਨੇਮਾ ਲਿਵਿੰਗ ਲੈਜੇਂਡ @yograjofficial ਦੱਖਣੀ ਸਿਨੇਮਾ ਦੇ ਲਿਵਿੰਗ ਲੀਜੈਂਡ @ikamalhaasan ਜੀ ਨਾਲ ਫਿਲਮ ਕਰ ਰਿਹਾ ਹੈ #Indian2.
ਇਸ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਯੋਗਰਾਜ ਸਿੰਘ ਨੇ 'ਇੰਡੀਅਨ 2' ਦੇ ਸੈੱਟ ਵਿੱਚ ਮੇਕਅੱਪ ਰੂਮ ਤੋਂ ਆਪਣੀ ਤਸਵੀਰ ਸਾਂਝੀ ਕੀਤੀ ਅਤੇ ਇਕ ਨੋਟ ਲਿਖਿਆ, "ਪੰਜਾਬ ਦਾ ਸ਼ੇਰ ਕਮਲ ਹਾਸਨ ਜੀ ਨਾਲ ਇੰਡੀਅਨ 2 ਲਈ ਤਿਆਰ ਹੈ!" ਖੁਦ ਨੂੰ ਪੰਜਾਬ ਦਾ ਸ਼ੇਰ ਦੱਸਦਿਆਂ, ਯੋਗਰਾਜ ਨੇ ਐਲਾਨ ਕੀਤਾ ਕਿ ਉਹ ਸ਼ੰਕਰ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਦੀ ਕਾਸਟ ਦਾ ਹਿੱਸਾ ਹੈ। ਯੋਗਰਾਜ ਸਿੰਘ ਨੇ ਕਰੀਬ 90 ਫਿਲਮਾਂ ਵਿੱਚ ਕੰਮ ਕੀਤਾ ਹੈ। ਅਭਿਨੇਤਾ ਹੁਣ ਕਮਲ ਹਾਸਨ ਨਾਲ ਆਪਣੀ ਅਗਲੀ ਤਮਿਲ ਫਿਲਮ 'ਇੰਡੀਅਨ 2' ਸਾਈਨ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Movies, Pollywood